WhatsApp ਨੇ ਬੰਦ ਕੀਤੇ 36 ਲੱਖ ਤੋਂ ਵੱਧ ਭਾਰਤੀ ਅਕਾਊਂਟ, ਕਿਤੇ ਤੁਸੀਂ ਵੀ ਤਾਂ ਨਹੀਂ ਤੋੜ ਰਹੇ ਨਿਯਮ

Thursday, Feb 02, 2023 - 05:08 PM (IST)

WhatsApp ਨੇ ਬੰਦ ਕੀਤੇ 36 ਲੱਖ ਤੋਂ ਵੱਧ ਭਾਰਤੀ ਅਕਾਊਂਟ, ਕਿਤੇ ਤੁਸੀਂ ਵੀ ਤਾਂ ਨਹੀਂ ਤੋੜ ਰਹੇ ਨਿਯਮ

ਗੈਜੇਟ ਡੈਸਕ– ਇੰਸਟੈਂਟ ਮੈਸੇਜਿੰਗ ਐਪ ਵਟਸਐਪ ਨੇ 36 ਲੱਖ ਤੋਂ ਵੱਧ ਭਾਰਤੀ ਅਕਾਊਂਟਸ ਨੂੰ ਬੰਦ ਕਰ ਦਿੱਤਾ ਹੈ। ਇਹ ਅਕਾਊਂਟ 1 ਦਸੰਬਰ ਤੋਂ 31 ਦਸੰਬਰ ਦੇ ਵਿਚਕਾਰ ਬੰਦ ਕੀਤੇ ਗਏ ਹਨ। ਕੰਪਨੀ ਨੇ ਕਿਹਾ ਕਿ ਇਨ੍ਹਾਂ ਅਕਾਊਂਟਸ ਨੂੰ ਯੂਜ਼ਰਜ਼ ਦੀ ਸ਼ਿਕਾਇਤ ਦੇ ਆਧਾਰ ’ਤੇ ਬੈਨ ਕੀਤਾ ਗਿਆ ਹੈ। ਇਨ੍ਹਾਂ ’ਚੋਂ ਕਰੀਬ 14 ਲੱਖ ਅਕਾਊਂਟਸ ਅਜਿਹੇ ਸਨ ਜੋ ਭਾਰਤੀ ਯੂਜ਼ਰਜ਼ ਦੁਆਰਾ ਸ਼ਿਕਾਇਤ ਦੇ ਆਧਾਰ ’ਤੇ ਬੰਦ ਕੀਤੇ ਗਏ ਹਨ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਨਵੰਬਰ ’ਚ ਵਟਸਐਪ ਨੇ ਦੇਸ਼ ’ਚ 37 ਲੱਖ ਤੋਂ ਵੱਧ ਭਾਰਤੀ ਅਕਾਊਂਟਸ ਨੂੰ ਬੈਨ ਕੀਤਾ ਸੀ। ਕੰਪਨੀ ਨੇ ਆਈ.ਟੀ. ਐਕਟ 2021 ਦੀ ਮਾਸਿਕ ਰਿਪੋਰਟ ’ਚ ਇਹ ਜਾਣਕਾਰੀ ਦਿੱਤੀ ਹੈ। 

ਇਹ ਵੀ ਪੜ੍ਹੋ– WhatsApp ਦਾ ਕਮਾਲ, ਹੁਣ ਬਿਨਾਂ ਬੈਕਅਪ ਲਏ ਵੀ ਟ੍ਰਾਂਸਫਰ ਕਰ ਸਕੋਗੇ ਚੈਟ

ਵਟਸਐਪ ਨੇ ਦਿੱਤੀ ਜਾਣਕਾਰੀ

ਕੰਪਨੀ ਨੇ ਕਿਹਾ ਕਿ 1 ਦਸੰਬਰ 2022 ਤੋਂ 31 ਦਸੰਬਰ 2022 ਵਿਚਕਾਰ 36.77 ਲੱਖ ਭਾਰਤੀ ਅਕਾਊਂਟਸ ਨੂੰ ਬੈਨ ਕੀਤਾ ਗਿਆ ਹੈ। ਇਨ੍ਹਾਂ ’ਚੋਂ 13.89 ਲੱਖ ਅਕਾਊਂਟਸ ਨੂੰ ਭਾਰਤੀ ਯੂਜ਼ਰਜ਼ ਦੁਆਰਾ ਸ਼ਿਕਾਇਤ ਦੇ ਆਧਾਰ ’ਤੇ ਬੰਦ ਕੀਤੇ ਗਏ ਹਨ। ਕੰਪਨੀ ਨੇ ਕਿਹਾ ਕਿ ਵਟਸਐਪ ਯੂਜ਼ਰਜ਼ ਦੀ ਅਪੀਲ ਦਸੰਬਰ ’ਚ ਲਗਭਗ 70 ਫੀਸਦੀ ਵੱਧ ਕੇ 1607 ਹੋ ਗਈ, ਜਿਸ ਵਿਚ ਨਵੰਬਰ ’ਚ 946 ਸ਼ਿਕਾਇਤਾਂ ਦੀ ਤੁਲਨਾ ’ਚ 1,459 ਅਕਾਊਂਟਸ ’ਤੇ ਬੈਨ ਲਗਾਉਣ ਦੀ ਅਪੀਲ ਵੀ ਸ਼ਾਮਲ ਹੈ। ਜਿਨ੍ਹਾਂ ’ਚੋਂ ਕੰਪਨੀ ਨੇ ਸਿਰਫ 166 ਅਪੀਲਾਂ ’ਤੇ ਕਾਰਵਾਈ ਕੀਤੀ। ਵਟਸਐਪ ਨੇ ਕਿਹਾ ਕਿ ਪਿਛਲੇ ਟਿਕਟ ਅਤੇ ਡੁਪਲੀਕੇਟ ਟਿਕਟ ਨੂੰ ਛੱਡ ਕੇ ਸਾਰੀਆਂ ਸ਼ਿਕਾਇਤਾਂ ਦਾ ਜਵਾਬ ਦਿੱਤਾ ਜਾਂਦਾ ਹੈ ਅਤੇ ਉਨ੍ਹਾਂ ’ਤੇ ਕਾਰਵਾਈ ਵੀ ਕੀਤੀ ਜਾਂਦੀ ਹੈ। 

ਇਹ ਵੀ ਪੜ੍ਹੋ– WhatsApp ਨੇ ਦਿੱਤਾ ਨਵੇਂ ਸਾਲ ਦਾ ਤੋਹਫ਼ਾ, ਹੁਣ ਬਿਨਾਂ ਇੰਟਰਨੈੱਟ ਦੇ ਵੀ ਭੇਜ ਸਕੋਗੇ ਮੈਸੇਜ, ਜਾਣੋ ਕਿਵੇਂ


author

Rakesh

Content Editor

Related News