WhatsApp ਨੇ 29 ਲੱਖ ਭਾਰਤੀ ਖ਼ਾਤਿਆਂ 'ਤੇ ਲਗਾਈ ਰੋਕ, ਪੜ੍ਹੋ ਕੀ ਹੈ ਵਜ੍ਹਾ
Wednesday, Mar 01, 2023 - 11:38 PM (IST)
![WhatsApp ਨੇ 29 ਲੱਖ ਭਾਰਤੀ ਖ਼ਾਤਿਆਂ 'ਤੇ ਲਗਾਈ ਰੋਕ, ਪੜ੍ਹੋ ਕੀ ਹੈ ਵਜ੍ਹਾ](https://static.jagbani.com/multimedia/2023_3image_00_11_01455644181.jpg)
ਨਵੀਂ ਦਿੱਲੀ (ਭਾਸ਼ਾ): ਇੰਸਟੈਂਟ ਮੈਸੇਜਿੰਗ ਐਪ WhatsApp ਵੱਲੋਂ ਵੱਡੀ ਕਾਰਵਾਈ ਕਰਦਿਆਂ ਲੱਖਾਂ ਭਾਰਤੀ ਖ਼ਾਤਿਆਂ 'ਤੇ ਰੋਕ ਲਗਾ ਦਿੱਤੀ ਗਈ ਹੈ। ਮੈਟਾ ਦੀ ਮਾਲਕੀਅਤ ਵਾਲੇ ਐਪ ਵੱਲੋਂ ਸ਼ਿਕਾਇਤਾਂ 'ਤੇ ਕਾਰਵਾਈ ਕਰਦਿਆਂ 29 ਲੱਖ ਭਾਰਤੀ ਖ਼ਾਤਿਆਂ 'ਤੇ ਰੋਕ ਲਗਾ ਦਿੱਤੀ ਗਈ ਹੈ। ਇਹ ਜਾਣਕਾਰੀ ਵਟਸਐਪ ਨੇ ਆਪਣੀ ਮਹੀਨਾਵਾਰ ਉਪਭੋਗਤਾ ਸੁਰੱਖਿਆ ਰਿਪੋਰਟ ਵਿਚ ਸਾਂਝੀ ਕੀਤੀ ਹੈ।
ਇਹ ਖ਼ਬਰ ਵੀ ਪੜ੍ਹੋ - PSEB ਦਾ ਪ੍ਰੀਖਿਆ ਕੇਂਦਰ ਕੰਟ੍ਰੋਲਰਾਂ ਨੂੰ ਅਜੀਬੋ-ਗਰੀਬ ਫਰਮਾਨ! ਵਿਦਿਆਰਥੀਆਂ ਲਈ ਵੀ ਜਾਰੀ ਹੋਇਆ ਇਹ ਹੁਕਮ
ਰਿਪੋਰਟ ਮੁਤਾਬਕ ਉਪਭੋਗਤਾਵਾਂ ਤੋਂ ਮਿਲੀਆਂ ਸ਼ਿਕਾਇਤਾਂ 'ਤੇ ਕਾਰਵਾਈ ਕਰਦਿਆਂ ਇਨ੍ਹਾਂ ਖ਼ਾਤਿਆਂ 'ਤੇ ਰੋਕ ਲਗਾਈ ਗਈ ਹੈ। ਇਸ ਕਦਮ ਦਾ ਮਕਸਦ ਮੰਚ ਦੀ ਦੁਰਵਰਤੋਂ ਨੂੰ ਰੋਕਣਾ ਹੈ। ਵਟਸਐਪ ਦੇ ਬੁਲਾਰੇ ਨੇ ਕਿਹਾ, "ਨਵੀਨਤਮ ਮਹੀਨਾਵਾਰ ਰਿਪੋਰਟ ਤੋਂ ਪਤਾ ਲਗਦਾ ਹੈ ਕਿ 29 ਲੱਖ ਤੋਂ ਵੱਧ ਖ਼ਾਤਿਆਂ 'ਤੇ ਜਨਵਰੀ ਵਿਚ ਰੋਕ ਲਗਾਈ ਗਈ।" ਇਨ੍ਹਾਂ 'ਚੋਂ 10.38 ਲੱਖ ਖ਼ਾਤੇ ਵਟਸਐਪ ਨੇ ਕੋਈ ਸ਼ਿਕਾਇਤ ਮਿਲੇ ਬਗੈਰ ਆਪਣੇ ਪੱਧਰ 'ਤੇ ਕਾਰਵਾਈ ਕਰਦਿਆਂ ਬੈਨ ਕੀਤੇ ਹਨ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।