ਇੰਤਜ਼ਾਰ ਖਤਮ! ਜਿਓ ਫੋਨ ''ਚ ਆ ਗਿਆ whatsapp, ਇੰਝ ਕਰੋ ਡਾਊਨਲੋਡ

Tuesday, Sep 11, 2018 - 12:07 PM (IST)

ਇੰਤਜ਼ਾਰ ਖਤਮ! ਜਿਓ ਫੋਨ ''ਚ ਆ ਗਿਆ whatsapp, ਇੰਝ ਕਰੋ ਡਾਊਨਲੋਡ

ਗੈਟੇਜ ਡੈਸਕ— ਜੇਕਰ ਤੁਸੀਂ ਵੀ ਜਿਓ ਫੋਨ ਦੇ ਉਨ੍ਹਾਂ ਗਾਹਕਾਂ 'ਚੋਂ ਹੋ ਜਿਨ੍ਹਾਂ ਨੂੰ ਵਟਸਐਪ ਦਾ ਇੰਤਜ਼ਾਰ ਸੀ ਤਾਂ ਹੁਣ ਤੁਹਾਡਾ ਇੰਤਜ਼ਾਰ ਖਤਮ ਹੋ ਗਿਆ ਹੈ। ਜਿਓ ਫੋਨ 'ਚ ਵਟਸਐਪ ਆ ਗਿਆ ਹੈ। ਹੁਣ ਤੁਸੀਂ ਆਪਣੇ 1500 ਰੁਪਏ ਵਾਲੇ ਅਤੇ ਨਵੇਂ ਜਿਓ ਫੋਨ 2 'ਚ ਵਟਸਐਪ ਚਲਾ ਸਕਦੇ ਹੋ। ਦੱਸ ਦੇਈਏ ਕਿ ਇਹ ਸੇਵਾ 10 ਸਤੰਬਰ ਤੋਂ ਜਿਓਫੋਨ ਯੂਜ਼ਰਸ ਲਈ ਜਿਓ ਐਪ ਸਟੋਰ 'ਤੇ ਡਾਊਨਲੋਡ ਲਈ ਉਪਲੱਬਧ ਹੋ ਗਈ ਹੈ। ਹਾਲਾਂਕਿ ਇਸ ਨੂੰ 20 ਸਤੰਬਰ ਤਕ ਸਾਰੇ ਜਿਓ ਫੋਨ ਯੂਜ਼ਰਸ ਲਈ ਉਪਲੱਬਧ ਕਰਵਾ ਦਿੱਤਾ ਜਾਵੇਗਾ।

ਇਸ ਸਰਵਿਸ ਤੋਂ ਬਾਅਦ ਜਿਓ ਯੂਜ਼ਰਸ ਆਪਣੇ ਫੀਚਰ ਫੋਨ 'ਚ ਵਟਸਐਪ ਦੀ ਮਦਦ ਨਾਲ ਆਪਣੇ ਦੋਸਤਾਂ 'ਚ ਮਲਟੀਮੀਡੀਆ ਕੰਟੈਂਟ ਜਿਵੇਂ- ਫੋਟੋ ਅਤੇ ਵੀਡੀਓ ਨੂੰ ਸ਼ੇਅਰ ਕਰ ਸਕਣਗੇ। ਇਹ ਸਾਰੇ ਮੈਸੇਜ ਐਂਡ-ਟੂ-ਐਂਡ ਇਨਕ੍ਰਿਪਟਿਡ ਹੋਣਗੇ। ਜਿਓ ਫੋਨ ਯੂਜ਼ਰਸ ਵਟਸਐਪ ਦੀ ਮਦਦ ਨਾਲ ਵੁਆਇਸ ਮੈਸੇਜ ਭੇਜ ਸਕਣਗੇ।

PunjabKesari

ਇੰਝ ਕਰੋ ਡਾਊਨਲੋਡ
ਸਭ ਤੋਂ ਪਹਿਲਾਂ ਜਿਓ ਫੋਨ ਦੇ ਜਿਓ ਐਪ ਸਟੋਰ 'ਚ ਜਾਓ। ਇਸ ਤੋਂ ਬਾਅਦ ਤੁਹਾਨੂੰ ਫੇਸਬੁੱਕ, ਯੂਟਿਊਬ ਦੇ ਨਾਲ ਵਟਸਐਪ ਵੀ ਦਿਸੇਗਾ ਅਥੇ ਨਾਲ ਹੀ ਡਾਊਨਲੋਡ ਕਰਨ ਦਾ ਆਪਸ਼ਨ ਮਿਲੇਗਾ। ਹੁਣ ਡਾਉਨਲੋਡ 'ਤੇ ਕਲਿੱਕ ਕਰੋ। ਡਾਊਨਲੋਡ ਹੋਣ ਤੋਂ ਬਾਅਦ ਸਿਰਫ ਆਪਣਾ ਮੋਬਾਇਲ ਨੰਬਰ ਪਾ ਕੇ ਵਟਸਐਪ ਨੂੰ ਐਕਟਿਵ ਕਰੋ। ਹੁਣ ਤੁਸੀਂ ਆਸਾਨੀ ਨਾਲ ਆਪਣੇ 1500 ਰੁਪਏ ਵਾਲੇ ਜਿਓ ਫੋਨ 'ਚ ਵਟਸਐਪ ਚਲਾ ਸਕੋਗੇ। ਵਟਸਐਪ ਨੂੰ ਜਿਓ ਫੋਨ ਅਤੇ ਜਿਓ ਫੋਨ 2 'ਚ ਡਾਊਨਲੋਡ ਕੀਤਾ ਜਾ ਸਕਦਾ ਹੈ।

PunjabKesari

ਜ਼ਿਕਰਯੋਗ ਹੈ ਕਿ ਰਿਲਾਇੰਸ ਜਿਓ ਨੇ ਆਪਣੀ ਸਾਲਾਨਾ ਆਮ ਬੈਠਕ 'ਚ ਇਸ ਦੀ ਜਾਣਕਾਰੀ ਦਿੰਦੇ ਹੋਏ ਕਿਹਾ ਸੀ ਕਿ 15 ਅਗਸਤ ਤੋਂ ਜਿਓ ਫੋਨ 'ਚ ਵਟਸਐਪ ਦੀ ਸਪੋਰਟ ਮਿਲਣ ਲੱਗੇਗੀ ਪਰ ਇਸ 'ਚ ਥੋੜ੍ਹਾ ਸਮਾਂ ਲੱਗ ਗਿਆ ਅੇਤ ਹੁਣ ਆਖਰਕਾਰ ਜਿਓ ਫੋਨ ਯੂਜ਼ਰਸ ਨੂੰ ਵਟਸਐਪ ਚਲਾਉਣ ਦਾ ਮੌਕਾ ਮਿਲ ਗਿਆ ਹੈ।


Related News