ਹੁਣ JioPhone ਯੂਜ਼ਰਸ ਵੀ ਲੈ ਸਕਣਗੇ Whatsapp ਦਾ ਮਜ਼ਾ

Tuesday, Oct 23, 2018 - 05:43 PM (IST)

ਹੁਣ JioPhone ਯੂਜ਼ਰਸ ਵੀ ਲੈ ਸਕਣਗੇ Whatsapp ਦਾ ਮਜ਼ਾ

ਗੈਜੇਟ ਡੈਸਕ– ਜਿਓ ਫੋਨ ਯੂਜ਼ਰਸ ਲਈ ਚੰਗੀ ਖਬਰ ਆਈ ਹੈ। ਹੁਣ ਜਿਓ ਫੋਨ ਯੂਜ਼ਰਸ ਵੀ ਵਟਸਐਪ ਦਾ ਮਜ਼ਾ ਲੈ ਸਕਦੇ ਹਨ। ਇਸ ਸਾਲ ਜੁਲਾਈ ਮਹੀਨੇ ’ਚ ਰਿਲਾਇੰਸ ਜਿਓ ਫੋਨ ਅਤੇ ਜਿਓ ਫੋਨ 2 ਲਈ ਵਟਸਐਪ, ਯੂਟਿਊਬ ਅਤੇ ਫੇਸਬੁੱਕ ਵਰਗੇ ਐਪਸ ਦਾ ਐਲਾਨ ਕੀਤਾ ਸੀ। ਹਾਲਾਂਕਿ ਯੂਟਿਊਬ ਅਤੇ ਫੇਸਬੁੱਕ ਐਪਸ ਪਹਿਲਾਂ ਹੀ ਇਸ ਫੋਨ ’ਚ ਆਪਣੀ ਥਾਂ ਬਣਾ ਚੁੱਕੇ ਹਨ, ਉਥੇ ਹੀ ਹੁਣ ਵਟਸਐਪ ਨੂੰ ਵੀ ਜਿਓ ਫੋਨ ਯੂਜ਼ਰਸ ਲਈ ਰੋਲ ਆਊਟ ਕਰ ਦਿੱਤਾ ਗਿਆ ਹੈ। ਹਾਲਾਂਕਿ ਹੁਣ ਇੰਸਟੈਂਟ ਮੈਸੇਜਿੰਗ ਐਪ ਨੂੰ ਡਾਊਨਲੋਡ ਕੀਤਾ ਜਾ ਸਕਦਾ ਹੈ।

 

ਇੰਝ ਕਰੋ ਡਾਊਨਲੋਡ
ਇਸ ਐਪ ਨੂੰ ਡਾਊਨਲੋਡ ਕਰਨ ਲਈ ਤੁਹਾਨੂੰ ਆਪਣੇ ਜਿਓ ਫੋਨ ਅਤੇ ਜਿਓ ਫੋਨ 2 ’ਚ ਜਿਓ ਸਟੋਰ ਖੋਲ੍ਹਣਾ ਹੋਵੇਗਾ, ਜਿਥੇ ਤੁਸੀਂ ਲਿਸਟ ’ਚ ਦੇਖੋਗੇ ਕਿ ਵਟਸਐਪ ਡਾਊਨਲੋਡ ਲਈ ਉਪਲੱਬਧ ਹੈ। ਇੰਸਟਾਲ ’ਤੇ ਕਲਿੱਕ ਕਰਦੇ ਹੀ ਬਸ ਕੁਝ ਸੈਕਿੰਡ ’ਚ ਹੀ ਵਟਸਐਪ ਤੁਹਾਡੇ ਫੋਨ ’ਚ ਡਾਊਨਲੋਡ ਹੋ ਜਾਵੇਗਾ। 

ਇੰਝ ਕਰੋ ਐਕਟਿਵੇਟ
ਵਟਸਐਪ ਨੂੰ ਸੈੱਟਅਪ ਕਰਨ ਲਈ ਤੁਹਾਨੂੰ ਆਪਣਾ ਜਿਓ ਨੰਬਰ ਪਾਉਣਾ ਹੋਵੇਗਾ ਜਿਸ ਤੋਂ ਬਾਅਦ ਤੁਹਾਡੇ ਕੋਲ ਇਕ ਓ.ਟੀ.ਪੀ. ਆਏਗਾ। ਓ.ਟੀ.ਪੀ. ਭਰਨ ਤੋਂ ਬਾਅਦ ਤੁਹਾਡਾ ਅਕਾਊਂਟ ਚੱਲਣਾ ਸ਼ੁਰੂ ਹੋ ਜਾਵੇਗਾ। 


Related News