WhatsApp ’ਚ ਆ ਰਹੇ 3 ਨਵੇਂ ਪ੍ਰਾਈਵੇਸੀ ਫੀਚਰ, ਜ਼ੁਕਰਬਰਗ ਨੇ ਕੀਤਾ ਐਲਾਨ

Tuesday, Aug 09, 2022 - 06:17 PM (IST)

ਗੈਜੇਟ ਡੈਸਕ– ਇੰਸਟੈਂਟ ਮੈਸੇਜਿੰਗ ਐਪ ਵਟਸਐਪ ਆਪਣੇ ਯੂਜ਼ਰਸ ਦੀ ਸਕਿਓਰਿਟੀ ਨੂੰ ਲੈ ਕੇ ਹਮੇਸ਼ਾ ਕੰਮ ਕਰਦਾ ਰਹਿੰਦਾ ਹੈ। ਕੰਪਨੀ ਸਮੇਂ-ਸਮੇਂ ’ਤੇ ਨਵੇਂ-ਨਵੇਂ ਫੀਚਰਜ਼ ਨੂੰ ਐਪ ’ਚ ਜੋੜਦੀ ਰਹਿੰਦੀ ਹੈ। ਦੱਸ ਦੇਈਏ ਕਿ ਹੁਣ ਵਟਸਐਪ ਨੇ ਯੂਜ਼ਰਸ ਲਈ 3 ਨਵੇਂ ਸਕਿਓਰਿਟੀ ਫੀਚਰਜ਼ ਦਾ ਐਲਾਨ ਕੀਤਾ ਹੈ। ਇਨ੍ਹਾਂ ਆਉਣ ਵਾਲੇ ਫੀਚਰਜ਼ ਬਾਰੇ ਮੇਟਾ ਕੰਪਨੀ ਦੇ ਫਾਊਂਡਰ ਅਤੇ ਸੀ.ਈ.ਓ. ਮਾਰਕ ਜ਼ੁਕਰਬਰਗ ਨੇ ਜਾਣਕਾਰੀ ਦਿੱਤੀ ਹੈ। ਆਓ ਹੁਣ ਤੁਹਾਨੂੰ ਇਸ ਗੱਲ ਦੀ ਜਾਣਕਾਰੀ ਦਿੰਦੇ ਹਾਂ ਕਿ ਕਿਹੜੇ-ਕਿਹੜੇ ਨਵੇਂ ਫੀਚਰਜ਼ ਤੁਹਾਡੀ ਸਕਿਓਰਿਟੀ ਨੂੰ ਧਿਆਨ ’ਚ ਰੱਖਦੇ ਹੋਏ ਆਉਣ ਵਾਲੇ ਹਨ ਅਤੇ ਇਹ ਫੀਚਰਜ਼ ਕਿਵੇਂ ਕੰਮ ਆਉਣਗੇ। 

PunjabKesari

ਇਹ ਵੀ ਪੜ੍ਹੋ– EPFO ਦੇ 28 ਕਰੋੜ ਖ਼ਾਤਾਧਾਰਕਾਂ ਦੀ ਨਿੱਜੀ ਜਾਣਕਾਰੀ ਲੀਕ, ਖ਼ਤਰੇ ’ਚ ਤੁਹਾਡੇ PF ਦਾ ਪੈਸਾ!

ਆਨਲਾਈਨ ਸਟੇਟਸ

ਵਟਸਐਪ ਯੂਜ਼ਰਸ ਨੂੰ ਆਨਲਾਈਨ ਸਟੇਟਸ ਇੰਡੀਕੇਟਰ ਨੂੰ ਕੰਟਰੋਲ ਕਰ ਸਕਣਗੇ। ਇਸ ਨਾਲ ਯੂਜ਼ਰਸ ਸਿਲੈਕਟ ਕਰ ਸਕਣਗੇ ਕਿ ਉਹ ਆਪਣਾ ਆਨਲਾਈਨ ਸਟੇਟਸ ਕਿਸਦੇ ਨਾਲ ਸ਼ੇਅਰ ਕਰਨਾ ਚਾਹੁਦੇ ਹਨ। ਇਸ ਨਾਲ ਤੁਸੀਂ ਵਟਸਐਪ ਨੂੰ ਪ੍ਰਾਈਵੇਟਲੀ ਯੂਜ਼ ਕਰ ਸਕੋਗੇ। ਤੁਸੀਂ ਆਲ ਯੂਜ਼ਰਸ, ਕਾਨਟੈਕਟ ਓਨਲੀ ਅਤੇ ਨੋਬਾਡੀ ਨੂੰ ਸਿਲੈਕਟ ਕਰ ਸਕਦੇ ਹੋ। 

ਇਹ ਵੀ ਪੜ੍ਹੋ– ਐਂਡਰਾਇਡ ਫੋਨ ਲਈ ਬੇਹੱਦ ਖ਼ਤਰਨਾਕ ਹਨ ਇਹ 17 Apps, ਫੋਨ ’ਚੋਂ ਤੁਰੰਤ ਕਰੋ ਡਿਲੀਟ

View Once ਮੈਸੇਜ ਲਈ ਸਕਰੀਨਸ਼ਾਟ ਬਲਾਕ

ਇਸ ਫੀਚਰ ਨਾਲ ਵਟਸਐਪ ਦੇ ਵਿਊ ਵੰਸ ਮੈਸੇਜ ਦਾ ਸਕਰੀਨਸ਼ਾਟ ਯੂਜ਼ਰ ਨਹੀਂ ਲੈ ਸਕਣਗੇ। ਇਸ ਲਈ ਸੈਂਡਰ ਨੂੰ ਬਲਾਕ ਸਕਰੀਨਸ਼ਾਟ ਦਾ ਆਪਸ਼ਨ ਸਿਲੈਕਟ ਕਰਨਾ ਹੋਵੇਗਾ। ਇਸ ਫੀਚਰ ਦੇ ਆਉਣ ਤੋਂ ਬਾਅਦ ਇਸਦਾ ਮਕਸਦ ਪੂਰਾ ਹੋ ਸਕੇਗਾ। ਅਜੇ ਤਕ ਯੂਜ਼ਰਸ ਵਿਊ ਵੰਸ ’ਚ ਭੇਜੀ ਗਈ ਫੋਟੋ ਜਾਂ ਸਕਰੀਨਸ਼ਾਟ ਲੈ ਕੇ ਉਸਨੂੰ ਸੇਵ ਕਰ ਲੈਂਦੇ ਸਨ। ਇਸ ਫੀਚਰ ਦੇ ਲਾਂਚ ਟਾਈਮਲਾਈਨ ਬਾਰੇ ਜਾਣਕਾਰੀ ਨਹੀਂ ਦਿੱਤੀ ਗਈ। 

ਇਹ ਵੀ ਪੜ੍ਹੋ– Apple ਯੂਜ਼ਰਸ ਤੁਰੰਤ ਕਰਨ ਇਹ ਕੰਮ ਨਹੀਂ ਤਾਂ ਹੋ ਸਕਦੈ ਵੱਡਾ ਨੁਕਸਾਨ, ਸਰਕਾਰ ਨੇ ਜਾਰੀ ਕੀਤੀ ਚਿਤਾਵਨੀ

ਚੁਪਚਾਪ ਵਟਸਐਪ ਗਰੁੱਪ ਨੂੰ ਛੱਡਣਾ

ਵਟਸਐਪ ਨੇ ਸਾਰੇ ਯੂਜ਼ਰਸ ਲਈ ਇਕ ਹੋਰ ਨਵੇਂ ਫੀਚਰ ਦਾ ਐਲਾਨ ਕੀਤਾ ਹੈ। ਇਸ ਨਾਲ ਕਿਸੇ ਗਰੁੱਪ ਨੂੰ ਛੱਡਣ ’ਤੇ ਉਸ ਬਾਰੇ ਕਿਸੇ ਹੋਰ ਯੂਜ਼ਰ ਨੂੰ ਜਾਣਕਾਰੀ ਨਹੀਂ ਮਿਲੇਗੀ ਪਰ ਗਰੁੱਪ ਐਡਮਿਨ ਨੂੰ ਇਸਦੀ ਜਾਣਕਾਰੀ ਪਹਿਲਾਂ ਦੀ ਤਰ੍ਹਾਂ ਮਿਲਦੀ ਰਹੇਗੀ। ਇਸ ਮਹੀਨੇ ਦੇ ਅਖੀਰ ਤਕ ਤੁਹਾਨੂੰ ਇਹ ਫੀਚਰ ਮਿਲ ਸਕਦਾ ਹੈ। 

ਇਹ ਵੀ ਪੜ੍ਹੋ– ਗੂਗਲ ਨੇ ਪਲੇਅ ਸਟੋਰ ਤੋਂ ਹਟਾਏ 13 ਖ਼ਤਰਨਾਕ Apps, ਫੋਨ ’ਚੋਂ ਵੀ ਤੁਰੰਤ ਕਰੋ ਡਿਲੀਟ


Rakesh

Content Editor

Related News