ਡਾਟਾ ਸਕਿਓਰਿਟੀ ਦੇ ਮਾਮਲੇ ''ਤੇ ਵਟਸਐਪ ਨੇ ਦਿੱਤਾ ਇਹ ਜਵਾਬ

04/09/2018 5:27:51 PM

 

ਜਲੰਧਰ- ਫੇਸਬੁੱਕ ਦੀ ਮਲਕੀਅਤ ਵਾਲੀ ਵਟਸਐਪ ਨੇ ਉਨ੍ਹਾਂ ਰਿਪੋਰਟਾਂ ਨੂੰ ਰੱਦ ਕੀਤਾ ਹੈ ਜਿਨ੍ਹਾਂ 'ਚ ਇਹ ਕਿਹਾ ਗਿਆ ਸੀ ਕਿ ਇਹ ਮੈਸੇਜ ਨੂੰ ਟ੍ਰੈਕ ਕਰਦੀ ਹੈ। ਵਟਸਐਪ ਨੇ ਕਿਹਾ ਹੈ ਕਿ ਉਹ ਕਾਫੀ ਘੱਟ ਡਾਟਾ ਇਕੱਠਾ ਕਰਦੀ ਹੈ ਅਤੇ ਸਾਰੇ ਮੈਸੇਜ ਐਂਡ-ਟੂ-ਐਂਡ ਐਨਕ੍ਰਿਪਟਿਡ ਹੁੰਦੇ ਹਨ। ਕੁਝ ਰਿਪੋਰਟਾਂ 'ਚ ਅਜਿਹਾ ਦਾਅਵਾ ਕੀਤਾ ਗਿਆ ਸੀ ਕਿ ਵਟਸਐਪ ਦੇ ਯੂਜ਼ਰਸ ਦਾ ਡਾਟਾ ਇਸ ਪਲੇਟਫਾਰਮ 'ਤੇ ਸੁਰੱਖਿਅਤ ਨਹੀਂ ਹੈ। 
ਇਸ ਤੋਂ ਇਲਾਵਾ ਵਟਸਐਪ ਦੇ ਕੁਝ ਯੂਜ਼ਰ ਐਗਰੀਮੈਂਟ 'ਤੇ ਵੀ ਸਵਾਲ ਚੁੱਕੇ ਗਏ ਸਨ ਅਤੇ ਇਹ ਦਾਅਵਾ ਕੀਤਾ ਗਿਆ ਸੀ ਕਿ ਇਸ ਵਿਚ ਕੁਝ ਅਜਿਹੇ ਪ੍ਰਬੰਧ ਹੁੰਦੇ ਹਨ ਜਿਨ੍ਹਾਂ 'ਚ ਕਿਸੇ ਵੀ ਗਲਤ ਕੰਮ ਲਈ ਕੋਈ ਹੱਲ ਨਹੀਂ ਜਾਂ ਉਨ੍ਹਾਂ ਨੂੰ ਚੈਲੇਂਜ ਨਹੀਂ ਕੀਤਾ ਜਾ ਸਕਦਾ ਹੈ। ਵਟਸਐਪ ਦੇ ਇਕ ਬੁਲਾਰੇ ਨੇ ਕਿਹਾ ਕਿ ਸਾਡੇ ਯੂਜ਼ਰਸ ਆਪਣੇ ਪਰਿਵਾਰ ਜਾਂ ਫਰੈਂਡ ਨੂੰ ਜੋ ਵੀ ਮੈਸੇਜ ਭੇਜਦੇ ਹਨ, ਅਸੀਂ ਉਨ੍ਹਾਂ ਨੂੰ ਟ੍ਰੈਕ ਨਹੀਂ ਕਰਦੇ। ਵਟਸਐਪ 'ਤੇ ਸਾਡੇ ਯੂਜ਼ਰਸ ਲਈ ਪ੍ਰਾਈਵੇਸੀ ਅਤੇ ਸਕਿਓਰਿਟੀ ਕਾਫੀ ਮਹੱਤਵਪੂਰਨ ਹੈ। 
ਦੱਸ ਦਈਏ ਕਿ ਇਸ ਮਸ਼ੂਹ ਮੈਸੇਜਿੰਗ ਐਪ ਦੇ ਭਾਰਤ 'ਚ 20 ਕਰੋੜ ਐਕਟਿਵ ਯੂਜ਼ਰਸ ਹਨ। ਸਾਲ 2014 'ਚ ਫੇਸਬੁੱਕ ਨੇ ਇਸ ਨੂੰ ਆਪਣੀ ਮਲਕੀਅਤ 'ਚ ਲੈ ਲਿਆ ਸੀ ਅਤੇ ਦੁਨੀਆ ਭਰ 'ਚ ਇਸ ਅਰਬਾਂ ਲੋਕ ਇੰਸਟੈਂਟ ਮੈਸੇਜਿੰਗ ਲਈ ਇਸਤੇਮਾਲ ਕਰਦੇ ਹਨ। ਕੈਂਬ੍ਰਿਜ ਐਨਾਲਿਟਿਕਾ ਦੇ ਡਾਟਾ ਲੀਕ ਮਾਮਲੇ ਤੋਂ ਬਾਅਦ ਵਟਸਐਪ ਦੀ ਸਕਿਓਰਿਟੀ 'ਤੇ ਵੀ ਕਈ ਸਕਿਓਰਿਟੀ ਐਕਸਪਰਟਸ ਨੇ ਉਂਗਲੀ ਚੁੱਕੀ ਸੀ।


Related News