ਵਟਸਐਪ ਭਾਰਤ ਦੇ ਡਿਜੀਟਲ ਪ੍ਰਾਜੈੱਕਟਸ ਨੂੰ ਲੈ ਕੇ ਕਾਫੀ ''ਉਤਸ਼ਾਹਿਤ''

08/22/2017 11:31:02 AM

ਜਲੰਧਰ- ਗੂਗਲ ਪਲੇਅ ਬੀਟਾ ਪ੍ਰੋਗਰਾਮ 'ਚ ਵਟਸਐਪ 'ਚ ਯੂਨੀਫਾਈਡ ਪੇਮੈਂਟਸ ਇੰਟਰਫੇਸ (UPI) ਦੇ ਸ਼ੁਰੂ ਕਰਨ ਦੇ ਇਕ ਦਿਨ ਬਾਅਦ ਵਟਸਐਪ ਦੇ ਇਕ ਸੀਨੀਅਨ ਅਧਿਕਾਰੀ ਦਾ ਕਹਿਣਾ ਹੈ ਕਿ ਮੋਬਾਇਲ ਮੈਸੇਜਿੰਗ ਐਪ ਸਰਕਾਰ ਦੀ ਡਿਜੀਟਲੀਕਰਨ ਕੋਸ਼ਿਸ਼ ਅਤੇ ਭਵਿੱਖ ਦੇ ਪ੍ਰੋਜੈੱਕਟਸ ਨੂੰ ਲੈ ਕੇ ਕਾਫੀ ਉਤਸ਼ਾਹਿਤ ਹੈ। 
ਫੇਸਬੁੱਕ ਦੀ ਮਲਕੀਅਤ ਵਾਲੀ ਪਲੇਟਫਾਰਮ ਦੇ ਸਾਫਟਵੇਅਰ ਇੰਜੀਨੀਅਰ ਐਲਨ ਕਾਓ ਨੇ ਹਾਲਾਂਕਿ ਇਸ ਬਾਰੇ ਕੋਈ ਖੁਲਾਸਾ ਨਹੀਂ ਕੀਤਾ। 20 ਕਰੋੜ ਐਕਟਿਵ ਮੰਥਲੀ ਯੂਜ਼ਰਸ ਵਾਲੀ ਵਟਸਐਪ ਯੂ.ਪੀ.ਆਈ. ਭੁਗਤਾਨ ਸੇਵਾ ਕਦੋਂ ਤੋਂ ਸ਼ੁਰੂ ਕਰੇਗੀ? ਇਸ ਸਵਾਲ ਦਾ ਸਿੱਧਾ ਜਵਾਬ ਨਾ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਅਸੀਂ ਭਾਰਤ 'ਚ ਡਿਜੀਟਾਈਜੇਸ਼ਨ ਅਤੇ ਭਵਿੱਖ ਦੇ ਪ੍ਰਾਜੈੱਕਟਸ ਨੂੰ ਲੈ ਕੇ ਉਤਸ਼ਾਹਿਤ ਹਾਂ। 
ਮੀਡੀਆ ਰਿਪੋਰਟਾਂ 'ਚ ਦੱਸਿਆ ਗਿਆ ਹੈ ਕਿ ਵਟਸਐਪ ਯੂ.ਪੀ.ਆਈ. ਰਾਹੀਂ ਵਿੱਤੀ ਲੈਣ-ਦੇਣ ਦੀ ਸੁਵਿਧਾ ਸ਼ੁਰੂ ਕਰਨ ਲਈ NCPI (ਨੈਸ਼ਨਲ ਪੇਮੈਂਟ ਕਾਰਪੋਰੇਸ਼ਨ ਆਫਰ ਇੰਡੀਆ) ਅਤੇ ਕੁਝ ਬੈਂਕਾਂ ਦੇ ਨਾਲ ਗੱਲਬਾਤ ਕਰ ਰਹੀ ਹੈ। ਕੁਝ ਮੋਬਾਇਲ ਮੈਸੇਜਿੰਗ ਪਲੇਟਫਾਰਮਸ ਜਿਵੇਂ ਵੀਚੈਟ ਅਤੇ ਹਾਈਕ ਮੈਸੇਂਜਰ ਯੂ.ਪੀ.ਆਈ.-ਆਧਾਰਿਤ ਭੁਗਤਾਨ ਸੇਵਾਵਾਂ ਦੀ ਸ਼ੁਰੂਆਤ ਪਹਿਲਾਂ ਹੀ ਕਰ ਚੁੱਕੀ ਹੈ। 
ਜਦੋਂ ਪੁੱਛਿਆ ਗਿਆ ਕਿ ਵਟਸਐਪ 'ਤੇ ਐਂਡ-ਟੂ-ਐਂਡ ਐਨਕ੍ਰਿਪਸ਼ਨ ਕਿੰਨਾ ਸੁਰੱਖਿਅਤ ਹੈ। ਕਾਓ ਨੇ ਕਿਹਾ ਕਿ ਇਹ ਬੇਹੱਦ ਸੁਰੱਖਿਅਤ ਹੈ ਅਤੇ ਦੁਨੀਆ ਭਰ ਦੇ ਇਕ ਅਰਬ ਤੋਂ ਜ਼ਿਆਦਾ ਯੂਜ਼ਰਸ ਇਸ ਦੀ ਵਰਤੋਂ ਕਰਦੇ ਹਨ।


Related News