ਵਟਸਐਪ ਸੁਰੱਖਿਆ ਸਬੰਧੀ ਪੈਦਾ ਹੋਇਆ ਖਤਰਾ, ਕੋਈ ਵੀ ਸਰਚ ਕਰ ਸਕਦਾ ਹੈ ਤੁਹਾਡੀ ਪ੍ਰੋਫਾਈਲ

01/11/2021 2:49:22 PM

ਨਵੀਂ ਦਿੱਲੀ (ਬਿਊਰੋ): ਵਟਸਐਪ ਅੱਜ ਲੋਕਾਂ ਦੀ ਰੋਜ਼ਾਨਾ ਜ਼ਿੰਦਗੀ ਦਾ ਇਕ ਜ਼ਰੂਰੀ ਹਿੱਸਾ ਬਣ ਚੁੱਕਾ ਹੈ। ਤੁਸੀਂ ਸੋਚੋ ਕਿ ਵਟਸਐਪ ਗਰੁੱਪ 'ਤੇ ਤੁਸੀਂ ਆਪਣੀ ਆਫਿਸ ਟੀਮ ਦੇ ਨਾਲ ਕੁਝ ਜ਼ਰੂਰੀ ਵੇਰਵੇ ਸ਼ੇਅਰ ਕਰ ਰਹੇ ਹੋ ਅਤੇ ਉਦੋਂ ਕਈ ਅਣਜਾਣ ਵਿਅਕਤੀ ਉਸ ਗਰੁੱਪ ਵਿਚ ਸ਼ਾਮਲ ਹੋ ਜਾਂਦਾ ਹੈ। ਅਜਿਹਾ ਹੋਣ ਦੇ ਬਾਅਦ ਇਸ ਵਿਅਕਤੀ ਨੂੰ ਤੁਹਾਡੇ ਗਰੁੱਪ ਦੀ ਜਾਣਕਾਰੀ ਜਿਵੇਂ ਗਰੁੱਪ ਮੈਂਬਰਾਂ ਦਾ ਵੇਰਵਾ, ਗਰੁੱਪ ਦੇ ਨਾਮ ਅਤੇ ਪ੍ਰੋਫਾਇਲ ਫੋਟੋ ਦਾ ਐਕਸੈਸ ਮਿਲ ਜਾਂਦਾ ਹੈ। ਜੀ ਹਾਂ ਇਹ ਸੱਚ ਹੈ। ਤੁਹਾਡੀ ਨਿੱਜੀ ਚੈਟ ਨੂੰ ਗੂਗਲ ਸਰਚ ਜ਼ਰੀਏ ਐਕਸੈਸ ਕੀਤਾ ਜਾ ਰਿਹਾ ਹੈ। ਵਟਸਐਪ ਦੀ ਇਸ ਖਾਮੀ ਨੂੰ 2019 ਵਿਚ ਠੀਕ ਕਰ ਦਿੱਤਾ ਗਿਆ ਸੀ ਪਰ ਹੁਣ ਇਹ ਫਿਰ ਤੋਂ ਸਾਹਮਣੇ ਆਈ ਹੈ।

ਇੰਟਰਨੈੱਟ ਸਿਕਓਰਿਟੀ ਖੋਜੀ ਰਾਜਸ਼ੇਖਰ ਰਾਜਾਹਰੀਆ ਦੇ ਹਵਾਲੇ ਨਾਲ ਗੈਜੇਟ 360 ਨੇ ਦੱਸਿਆ ਹੈ ਕਿ ਜਿਹੜੇ ਵਟਸਐਪ ਗਰੁੱਪ ਇੰਟਰ ਕਰਨ ਲਈ ਲਿੰਕਸ ਦੀ ਵਰਤੋਂ ਕਰਦੇ ਹਨ ਉਹਨਾਂ ਨੂੰ ਇਕ ਵਾਰ ਫਿਰ ਤੋਂ ਆਨਲਾਈਨ ਪਾਏ ਜਾਣ ਦਾ ਖਤਰਾ ਹੈ। ਅਜਿਹਾ ਕਰਨ 'ਤੇ ਯੂਜ਼ਰ ਦੀ ਪ੍ਰਾਈਵੇਟ ਚੈਟ ਵਿਚ ਕੋਈ ਵੀ ਦਾਖਲ ਹੋ ਸਕਦਾ ਹੈ। ਵਟਸਐਪ ਗਰੁੱਪਸ ਦੇ ਲਈ ਇਨਡੈਕਸ ਅਨੇਬਲ ਕਰਨ ਦੇ ਬਾਅਦ ਪੂਰੇ ਵੈਬ 'ਤੇ ਪ੍ਰਾਈਵੇਟ ਗਰੁੱਪ ਦੇ ਲਈ ਇਹਨਾਂ ਲਿੰਕ ਨੂੰ ਸਰਚ ਕੀਤਾ ਜਾ ਸਕਦਾ ਹੈ ਅਤੇ ਜੌਇਨ ਵੀ ਕੀਤਾ ਜ ਸਕਦਾ ਹੈ। ਇਸ ਨਾਲ ਸਰਚ ਕਰਨ ਵਾਲੇ ਨੂੰ ਦੂਜੇ ਦੀ ਪ੍ਰੋਫਾਈਲ ਫੋਟੋ ਅਤੇ ਫੋਨ ਨੰਬਰ ਪਾਉਣ ਦੀ ਇਜਾਜ਼ਤ ਮਿਲ ਜਾਂਦੀ ਹੈ। ਭਾਵੇਂਕਿ ਇਸ ਗੱਲ ਦੀ ਜਾਣਕਾਰੀ ਨਹੀਂ ਹੈ ਕਿ ਵਟਸਐਪ ਨੇ ਗਰੁੱਪ ਨੂੰ ਇੰਡੈਕਸ ਕਰਨ ਲਈ ਗੂਗਲ 'ਤੇ ਚੈਟ ਇਨਵਾਈਟ ਨੂੰ ਕਦੋਂ ਸ਼ੁਰੂ ਕੀਤਾ ਹੈ ਪਰ ਰਿਪੋਰਟ ਦਾ ਕਹਿਣਾ ਹੈਕਿ ਗੂਗਲ ਸਰਚ ਵਿਚ ਕਰੀਬ 1500 ਗਰੁੱਪ ਇਨਵਾਈਟ ਲਿੰਕ ਮੌਜੂਦ ਹਨ।

ਖੁਦ ਨੂੰ ਲੁਕੋ ਸਕਦਾ ਹੈ ਅਣਜਾਣ ਵਿਅਕਤੀ
ਗਰੁੱਪ ਦੇ ਮੈਂਬਰ ਉਸ ਅਣਜਾਣ ਵਿਅਕਤੀ ਨੂੰ ਨਾ ਦੇਖ ਸਕਣ, ਇਸ ਲਈ ਅਣਜਾਣ ਵਿਅਕਤੀ ਕੁਝ ਸਮੇਂ ਲਈ ਖੁਦ ਨੂੰ ਹਾਈਡ ਵੀ ਕਰ ਸਕਦਾ ਹੈ। ਇਸ ਵਿਚ ਸਭ ਤੋਂ ਵੱਡੀ ਖਾਮੀ ਇਹ ਹੈ ਕਿ ਜੇਕਰ ਅਣਜਾਣ ਵਿਅਕਤੀ ਨੂੰ ਗਰੁੱਪ ਵਿਚੋਂ ਬਾਹਰ ਵੀ ਕੱਢ ਦਿੱਤਾ ਜਾਂਦਾ ਹੈ ਉਦੋਂ ਵੀ ਸੂਚੀ ਵਿਚ ਉਹਨਾਂ ਦੇ ਫੋਨ ਨੰਬਰ ਦੇ ਨਾਲ ਉਸ ਦੀ ਬ੍ਰੀਫ ਐਂਟਰੀ ਮੌਜੂਦ ਰਹੇਗੀ। ਇਸ ਤਰ੍ਹਾਂ ਦੀ ਖਾਮੀ ਨੂੰ 2019 ਵਿਚ ਇਕ ਸਿਕਓਰਿਟੀ ਖੋਜੀ ਨੇ ਸਪੌਟ ਕੀਤਾ ਸੀ ਜਿਸ ਨੂੰ ਬਾਅਦ ਵਿਚ ਫੇਸਬੁੱਕ ਨੂੰ ਰਿਪੋਰਟ ਕੀਤਾ ਗਿਆ। ਉਸ ਸਮੇਂ ਇਸ ਨੂੰ ਠੀਕ ਕਰ ਦਿੱਤਾ ਗਿਆ ਸੀ।

ਜਾਣਕਾਰੀ ਦੇ ਲਈ ਦੱਸ ਦਈਏ ਕਿ ਇਹ ਪਰੇਸ਼ਾਨੀ ਸਿਰਫ ਗਰੁੱਪ ਇਨਵਾਈਟ ਲਿੰਕਸ ਦੇ ਨਾਲ ਨਹੀਂ ਸਗੋਂ ਸਿੰਗਲ ਯੂਜ਼ਰ ਅਕਾਊਂਟ ਪ੍ਰੋਫਾਈਲ ਦੇ ਨਾਲ ਵੀ ਆ ਰਹੀ ਹੈ। ਲੋਕਾਂ ਦੀ ਪ੍ਰੋਫਾਈਲ ਦੇ ਯੂ.ਆਰ.ਐੱਲ. ਨੂੰ ਗੂਗਲ 'ਤੇ ਸਰਚ ਕੀਤਾ ਜਾ ਸਕਦਾ ਹੈ।ਇਸ ਨਾਲ ਅਣਜਾਣ ਵਿਅਕਤੀ ਇੰਡੈਕਸ ਕੀਤੀ ਗਈ ਪ੍ਰੋਫਾਈਲ, ਜਿਸ ਵਿਚ ਯੂਜ਼ਰ ਦਾ ਫੋਨ ਨੰਬਰ ਹੁੰਦਾ ਹੈ ਨੂੰ ਐਕਸੈਸ ਕਰਨ ਦੀ ਇਜਾਜ਼ਤ ਦਿੰਦਾ ਹੈ। ਵਟਸਐਪ ਦੀ ਇਹ ਖਾਮੀ ਪਹਿਲਾਂ ਵੀ ਸਾਹਮਣੇ ਆ ਚੁੱਕੀ ਹੈ ਅਤੇ ਇਸ ਦੇ ਬਾਰੇ ਵਿਚ 2020 ਵਿਚ ਰਿਪੋਰਟ ਕੀਤਾ ਗਿਆ ਸੀ, ਜਿਸ ਦੇ ਬਾਅਦ ਇਸ ਨੂੰ ਜੂਨ 2020 ਵਿਚ ਠੀਕ ਕਰ ਦਿੱਤਾ ਗਿਆ ਸੀ।
 

ਨੋਟ- ਉਕਤ ਖ਼ਬਰ ਬਾਰੇ ਦੱਸੋ ਆਪਣੀ ਰਾਏ।


Vandana

Content Editor

Related News