ਅਲਵਿਦਾ 2021: ਇਸ ਸਾਲ ਵਟਸਐਪ, ਟਵਿਟਰ, ਇੰਸਟਾਗ੍ਰਾਮ ਤੇ ਫੇਸਬੁੱਕ ’ਚ ਹੋਏ ਇਹ ਵੱਡੇ ਬਦਲਾਅ

Friday, Dec 24, 2021 - 01:55 PM (IST)

ਗੈਜੇਟ ਡੈਸਕ– ਸਾਲ 2021 ਛੇਤੀ ਹੀ ਖਤਮ ਹੋਣ ਵਾਲਾ ਹੈ। ਇਸ ਸਾਲ ਟਵਿਟਰ, ਫੇਸਬੁੱਕ, ਇੰਸਟਾਗ੍ਰਾਮ ਅਤੇ ਵਟਸਐਪ ਵਰਗੇ ਇੰਟਰਨੈੱਟ ਮੀਡੀਆ ਮੰਚਾਂ ’ਤੇ ਕ੍ਰਿਪਟੋ ਤੋਂ ਲੈ ਕੇ ਓਲੰਪਿਕ ਤਕ ਦੀ ਚਰਚਾ ਖੂਬ ਰਹੀ। ਸੂਚਨਾ ਤਕਨੀਕ ਕੰਪਨੀ ਸਟੇਟਿਸਟਾ ਦੇ ਅੰਕੜੇ ਦੱਸਦੇ ਹਨ ਕਿ 2021 ’ਚ ਦੁਨੀਆ ਭਰ ’ਚ 3.78 ਅਰਬ ਮੀਡੀਆ ਯੂਜ਼ਰਸ ਸਨ। ਆਪਣੇ ਵਧਦੇ ਯੂਜ਼ਰ ਆਧਾਰ ਦੇ ਨਾਲ ਇੰਟਰਨੈੱਟ ਮੀਡੀਆ ਆਪਣੇ ਪਲੇਟਫਾਰਮ ਨੂੰ ਸੁਰੱਖਿਅਤ ਅਤੇ ਬਿਹਤਰ ਥਾਂ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਇਸਤੋਂ ਇਲਾਵਾ ਇਸ ਸਾਲ ਵਟਸਐਪ, ਟਵਿਟਰ, ਇੰਸਟਾਗ੍ਰਾਮ ਅਤੇ ਫੇਸਬੁੱਕ ’ਚ ਬਹੁਤ ਸਾਰੇ ਬਦਲਾਅ ਕੀਤੇ ਗਏ ਹਨ ਜਿਨ੍ਹਾਂ ਬਾਰੇ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ...

ਇਹ ਵੀ ਪੜ੍ਹੋ– ਗੂਗਲ ’ਤੇ ਭੁੱਲ ਕੇ ਵੀ ਨਾ ਕਰੋ ਇਹ ਗਲਤੀਆਂ, ਨਹੀਂ ਤਾਂ ਜਾਣਾ ਪੈ ਸਕਦੈ ਜੇਲ੍ਹ

ਵਟਸਐਪ
ਸਾਲ 2021 ’ਚ ਭਲੇ ਹੀ ਪ੍ਰਾਈਵੇਸੀ ਪਾਲਿਸੀ ਨੂੰ ਲੈ ਕੇ ਵਟਸਐਪ ਵਿਵਾਦ ’ਚ ਹੀ ਕਿਉਂ ਨਾ ਰਿਹਾ ਹੋਵੇ ਪਰ ਕੰਪਨੀ ਨੇ ਇਸ ਲਈ ਕਈ ਯੂਜ਼ਰਸ ਫ੍ਰੈਂਡਲੀ ਫੀਚਰ ਵੀ ਜਾਰੀ ਕੀਤੇ। ਇਸ ਸਾਲ ਕੋਰੋਨਾ ਦੇ ਟੀਕਾਕਰਨ ਦੀ ਪ੍ਰਕਿਰਿਆ ਨੂੰ ਸੁਵਿਧਾਜਨਕ ਬਣਾਉਣ ਲਈ ਵਟਸਐਪ ਚੈਟਬਾਟ ਦੀ ਸ਼ੁਰੂਆਤ ਕੀਤੀ ਗਈ। ਵਟਸਐਪ ਨੇ ਮਲਟੀ-ਡਿਵਾਇਸ ਫੀਚਰ ਜਾਰੀ ਕੀਤਾ, ਜੋ ਯੂਜ਼ਰ ਨੂੰ ਇਕ ਅਕਾਊਂਟ ਤੋਂ ਚਾਰ ਡਿਵਾਈਸ ਚਲਾਉਣ ਦੀ ਮਨਜ਼ੂਰੀ ਦਿੰਦਾ ਹੈ। ਇਸ ਸਾਲ ਕੰਪਨੀ ਨੇ ਆਪਣੇ ਪਲੇਟਫਾਰਮ ਨਾਲ ਡਿਸਅਪੀਅਰਿੰਗ ਮੈਸੇਜ ਦਾ ਫੀਚਰ ਵੀ ਜੋੜਿਆ, ਜੋ ਮੈਸੇਜ ਨੂੰ ਖੁਦ ਡਿਲੀਟ ਕਰਨ ਲਈ ਡਿਫਾਲਟ ਟਾਈਮਰ ਸੈੱਟ ਕਰਨ ਦਿੰਦਾ ਹੈ। ਇਸ ਸਾਲ ਖਾਸ ਇਹ ਵੀ ਰਿਹਾ ਕਿ ਕੰਪਨੀ ਨੇ ਵੈੱਬ ਯੂਜ਼ਰਸ ਲਈ ਵੀ ਵੀਡੀਓ ਅਤੇ ਆਡੀਓ ਕਾਲਿੰਗ ਫੀਚਰ ਦੀ ਸ਼ੁਰੂਆਤ ਕੀਤੀ। ਫਿਲਹਾਲ ਇਹ ਫੀਚਰ ਅਜੇ ਬੀਟਾ ਯੂਜ਼ਰਸ ਲਈ ਹੀ ਉਪਲੱਬਧ ਹੈ। 

ਇਸਤੋਂ ਇਲਾਵਾ ਚੈਟ ਨੂੰ ਆਈ.ਓ.ਐੱਸ. ਤੋਂ ਐਂਡਰਾਇਡ ’ਚ ਟਰਾਂਸਫਰ ਕਰਨ ਦੀ ਸੁਵਿਧਾ ਵੀ ਇਸੇ ਸਾਲ ਦਿੱਤੀ ਗਈ ਹੈ। ਵੌਇਸ ਮੈਸੇਜ ਪ੍ਰੀਵਿਊ ਦੇ ਨਾਲ ਪ੍ਰਾਈਵੇਸੀ ਦੇ ਉਪਾਅ ਵੀ ਜੜੋ ਗਏ। ਵਟਸਐਪ ’ਚ ਦੇ ਪੱਧਰ ਨੂੰ ਲੈ ਕੇ ਰਿਪੋਰਟਿੰਗ ਵਰਗੀਆਂ ਸੁਵਿਧਾਵਾਂ ਵੀ ਜੋੜੀਆਂ ਗਈਆਂ। ਇਥੇ ਯੂਜ਼ਰਸ ਖਾਸ ਮੈਸੇਜ ਨੂੰ ਫਲੈਗ ਕਰਕੇ ਖਾਤਿਆਂ ਨੂੰ ਰਿਪੋਰਟ ਕਰ ਸਕਦੇ ਹਨ।

ਇਹ ਵੀ ਪੜ੍ਹੋ– WhatsApp ਦੇ ਇਸ ਨਵੇਂ ਫੀਚਰ ਨਾਲ ਬਦਲ ਜਾਵੇਗਾ ਵੌਇਸ ਚੈਟ ਦਾ ਅੰਦਾਜ਼, ਇੰਝ ਕਰੋ ਇਸਤੇਮਾਲ

ਟਵਿਟਰ
ਟਵਿਟਰ ਨੇ ਆਪਣੇ ਮੰਚ ’ਤੇ ਇਸ ਸਾਲ ਕਈ ਨਵੇਂ ਫੀਚਰ ਜੋੜੇ ਹਨ। ਇਸ ਸਾਲ ਬਰਡਵਾਚ ਨਾਮ ਨਾਲ ਇਕ ਪਾਇਲਟ ਪ੍ਰੋਗਰਾਮ ਲਾਂਚ ਕੀਤਾ ਗਿਆ ਜੋ ਯੂਜ਼ਰਸ ਨੂੰ ਅਜਿਹੇ ਟਵੀਟਸਨੂੰ ਫਲੈਗ ਕਰਨ ਦੀ ਮਨਜ਼ੂਰੀ ਦਿੰਦਾ ਹੈ, ਜੋ ਉਨ੍ਹਾਂ ਮੁਤਾਬਕ, ਭਰਮ ’ਚ ਪਾਉਣ ਵਾਲੇ ਹਨ। ਲੋਕਾਂ ਨੂੰ ਉਨ੍ਹਾਂ ਦੁਆਰਾ ਸ਼ੁਰੂ ਕੀਤੀ ਜਾਣ ਵਾਲੀ ਗੱਲਬਾਤ ’ਤੇ ਜ਼ਿਆਦਾ ਕੰਟਰੋਲ ਦੇਣ ਲਈ ਟਵਿਟਰ ਨੇ ‘ਕਨਵਰਸੇਸ਼ਿੰਗ ਸੈਟਿੰਗ’ ਅਪਡੇਟ ਸ਼ੁਰੂ ਕੀਤਾ ਹੈ ਜੋ ਯੂਜ਼ਰ ਨੂੰ ਇਹ ਸੁਵਿਧਾ ਦਿੰਦਾ ਹੈ ਕਿ ਕੌਣ ਟਵੀਟ ’ਤੇ ਰਿਪਲਾਈ ਕਰ ਸਕਦਾ ਹੈ। ਇਸ ਸਾਲ ਟਵਿਟਰ ਦੇ ਫੀਚਰ ’ਚ ਇਹ ਵੀ ਖਾਸ ਰਿਹਾ ਕਿ ਫਾਲੋਅਰ ਨੂੰ ਬਲਾਕ ਕੀਤੇ ਬਿਨਾਂ ਵੀ ਉਸ ਨੂੰ ਰਿਮੂਵ ਕੀਤਾ ਜਾ ਸਕਦਾ ਹੈ। ਕੰਪਨੀ ਨੇ ਇਸ ਕਾਰਵਾਈ ਨੂੰ ਸਾਫਟ ਬਲਾਕ ਕਿਹਾ। ਸੇਫਟੀ ਫੀਚਰ ਨੂੰ ਵੀ ਬਿਹਤਰ ਕੀਤਾ ਗਿਆ। ਸੇਫਟੀ ਮੋਡ ਅਸਥਾਈ ਰੂਪ ਨਾਲ ਉਨ੍ਹਾਂ ਖਾਤਿਆਂ ਨੂੰ ਆਟੋ-ਬਲਾਕ ਕਰਦਾ ਹੈ, ਜੋ ਸੰਭਾਵਿਤ ਰੂਪ ਨਾਲ ਗਲਤ ਭਾਸ਼ਾ ਦੇ ਨਾਲ ਟਵੀਟ ਦਾ ਜਵਾਬ ਦਿੰਦੇ ਹਨ। 

ਇਹ ਵੀ ਪੜ੍ਹੋ– ਇਨ੍ਹਾਂ 7 ਐਪਸ ’ਚ ਮਿਲਿਆ ਖ਼ਤਰਨਾਕ Joker ਵਾਇਰਸ, ਫੋਨ ’ਚੋਂ ਤੁਰੰਤ ਕਰੋ ਡਿਲੀਟ

ਇੰਸਟਾਗ੍ਰਾਮ
ਇਹ ਇੰਟਰਨੈੱਟ ਮੀਡੀਆ ਪਲੇਟਫਾਰਮ ਨੌਜਵਾਨਾਂ ’ਚ ਲੋਕਪ੍ਰਸਿੱਧ ਹੈ। ਇਸ ਸਾਲ ਇਸ ਵਿਚ ਪ੍ਰੋਫੈਸ਼ਨਲ ਡੈਸ਼ਬੋਰਡ ਦੇ ਨਾਲ ਰਿਸੈਂਟਲੀ ਡਿਲੀਟੇਡ, ਲਾਈਵ ਰੂਮ ਵਰਗੇ ਕਈ ਫੀਚਰਜ਼ ਜੋੜੇ ਗਏ। ਲਾਈਵ ਰੂਮ ਕ੍ਰਿਏਟਰਾਂ ਨੂੰ ਲਾਈਵ ਪ੍ਰਸਾਰਣ ’ਚ ਘੱਟੋ-ਘੱਟ ਚਾਰ ਲੋਕਾਂ ਨੂੰ ਜੋੜਨ ਦੀ ਸਮਰੱਥਾ ਦਿੰਦਾ ਹੈ। ਇਸ ਵਿਚ ਰੀਲਾਂ ਲਈ ਰੀਮਿਕਸ ਬਦਲ ਵੀ ਉਪਲੱਬਧ ਕਰਵਾਇਆ ਗਿਆ ਹੈ। ਪਲੇਟਫਾਰਮ ’ਤੇ ਨਵਾਂ ‘ਕੋਲੈਬ’ ਫੀਚਰ ਯੂਜ਼ਰਸ ਨੂੰ ਨਵੇਂ ਫੀਡ ਪੋਸਟ ਅਤੇ ਰੀਲ ਸ਼ੇਅਰ ਕਰਦੇ ਹੋਏ ਇਕ-ਦੂਜੇ ਦੇ ਨਾਲ ਸਹਿਯੋਗ ਕਰਨ ਦੀ ਮਨਜ਼ੂਰੀ ਦਿੰਦਾ ਹੈ। ਇਸ ਸਾਲ ਸਟੋਰੀਜ਼ ਨੂੰ ਟੈਕਸਟ ’ਚ ਟ੍ਰਾਂਸਲੇਟ ਕਰਨ ਦੀ ਸੁਵਿਧਾ ਜੋੜੀ ਗਈ।

ਇਹ ਵੀ ਪੜ੍ਹੋ– ਭਾਰਤ ’ਚ iPhone 13 ਦੀ ਅਸੈਂਬਲਿੰਗ ਸ਼ੁਰੂ, ਹੁਣ ਗਾਹਕਾਂ ਨੂੰ ਸਸਤਾ ਮਿਲੇਗਾ ਫੋਨ!

ਫੇਸਬੁੱਕ
ਇਸ ਸਾਲ ਫੇਸਬੁੱਕ ’ਚ ਕਈ ਨਵੇਂ ਫੀਚਰਜ਼ ਜੋੜੇ ਗਏ। ਫੇਸਬੁੱਕ ਨੇ ਭਾਰਤ ’ਚ ਯੂਜ਼ਰਸ ਲਈ ਨਵਾਂ ਰੀਡਿਜ਼ਾਇਨ ਕੀਤਾ ਗਿਆ ਪੇਜ ਸ਼ੁਰੂ ਕੀਤਾ। ਲਾਈਵ ਆਡੀਓ ਰੂਮ ਦੇ ਨਾਲ ਪਾਡਕਾਸਟ ਵੀ ਸ਼ੁਰੂ ਕੀਤਾ ਗਿਆ। ਹਾਲਾਂਕਿ ਇਹ ਸੇਵਾ ਮੌਜੂਦਾ ਸਮੇਂ ’ਚ ਸਿਰਫ ਉਨ੍ਹਾਂ ਲੋਕਾਂ ਲਈ ਉਪਲੱਬਧ ਹੈ ਜੋ ਯੂ.ਐੱਸ. ’ਚ ਰਹਿੰਦੇ ਹਨ। ਕੰਪਨੀ ਨੇ ਇਸ ਸਾਲ ਰੀਲਸ ਲਾਂਚ ਕੀਤਾ, ਜੋ ਇਕ ਨਵਾਂ ਵੀਡੀਓ-ਸ਼ੇਅਰਿੰਗ ਫੀਚਰ ਹੈ। ਇਹ ਯੂਜ਼ਰਸ ਨੂੰ ਫੇਸਬੁੱਕ ਐਪ ’ਚ ਟੈਕਸਟ ਏਨੋਟੇਸ਼ਨ ਦੇ ਨਾਲ ਸ਼ਾਰਟ ਵੀਡੀਓ ਅਪਲੋਡ ਕਰਨ ਦੀ ਮਨਜ਼ੂਰੀ ਦਿੰਦਾ ਹੈ। ਇਸ ਸਾਲ ਉਨ੍ਹਾਂ ਯੂਜ਼ਰਸ ਲਈ ਲਾਈਵ ਚੈਟ ਦਾ ਐਲਾਨ ਕੀਤਾ ਗਿਆ, ਜਿਨ੍ਹਾਂ ਦਾ ਫੇਸਬੁੱਕ ਅਕਾਊਂਟ ਲਾਕ ਹੋ ਚੁੱਕਾ ਹੈ। ਇਸ ਸਾਲ ਫੇਸਬੁੱਕ ’ਚ ਸਭ ਤੋਂ ਵੱਡਾ ਬਦਲਾਅ ਇਹ ਹੋਇਆ ਕਿ ਕੰਪਨੀ ਨੇ ਆਪਣਾ ਨਾਮ ਹੀ ਬਦਲ ਦਿੱਤਾ। ਫੇਸਬੁੱਕ ਪਲੇਟਫਾਰਮ ਦੀ ਮਲਕੀਅਤ ਵਾਲੀ ਕੰਪਨੀ ਦਾ ਨਾਮ ਫੇਸਬੁੱਕ ਤੋਂ ਬਦਲ ਕੇ ‘ਮੇਟਾ’ ਕਰ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ– ਤੁਰੰਤ ਅਪਡੇਟ ਕਰੋ ਆਪਣਾ ਐਂਡਰਾਇਡ ਫੋਨ! ਸਰਕਾਰੀ ਸਕਿਓਰਿਟੀ ਏਜੰਸੀ ਨੇ ਦਿੱਤੀ ਚਿਤਾਵਨੀ


Rakesh

Content Editor

Related News