ਨੋਟ 7 ਨੂੰ ਟੱਕਰ ਦੇ ਸਕਦੈ ਆਈਫੋਨ 7 ਦਾ ਇਹ ਫੀਚਰ
Monday, Sep 05, 2016 - 12:28 PM (IST)

ਜਲੰਧਰ : ਨਵੇਂ ਆਈਫੋਨ 7 ਨੂੰ ਲੈ ਕੇ ਚਰਚਾਵਾਂ ਤੇ ਅਫਵਾਹਾਂ ਜ਼ੋਰਾਂ ''ਤੇ ਹਨ। ਹਰ ਯੂਜ਼ਰ ਇਸ ਗੱਲ ਨੂੰ ਲੈ ਕੇ ਐਕਸਾਈਟਿਡ ਹੈ ਕਿ ਨਵੇਂ ਆਈਫੋਨ ''ਚ ਕਿਹੜਾ-ਕਿਹੜਾ ਨਵਾਂ ਫੀਚਰ ਹੋਵੇਗਾ। ਨਵੇਂ ਆਈਫੋਨ ਦੀ ਸਟੀਕ ਭਵਿੱਖਬਾਣੀ ਕਰਨ ਵਾਲੇ ਮਿੰਗ-ਚੀ-ਕੁਓ ਦੀ ਨਵੀਂ ਰਿਪੋਰਟ ''ਚ ਉਨ੍ਹਾਂ ਇਕ ਨਵੇਂ ਫੀਚਰ ਦਾ ਜ਼ਿਕਰ ਕੀਤਾ ਹੈ।
ਨਵੇਂ ਆਈਫੋਨ ''ਚ :
2.4 78 ਸੀ. ਪੀ. ਯੂ. ਦੇ ਨਾਲ ਏ10 ਚਿੱਪ ਸੈੱਟ
272 ਰੈਮ (ਆਈਫੋਨ 7), 372 ਰੈਮ (ਆਈਫੋਨ 7 ਪਸੱਲ)
ਆਈਫੋਨ 7 ਪਸੱਲ ''ਚ ਡਿਊਲ ਕੈਮਰਾ
ਸਟੋਰੇਜ ਆਪਸ਼ਨ:
32 ਜੀਬੀ, 128 ਜੀਬੀ ਤੇ 256 ਜੀਬੀ
5 ਰੰਗਾਂ ''ਚ ਹੋਵੇਗਾ ਉਪਲਬੱਧ :
Piano Black, Dark Black, Silver, Gold ਤੇ Rose gold।
ਇਸ ਤੋਂ ਇਲਾਵਾ ਰਿਪੋਰਟ ''ਚ ਜੋ ਨਵਾਂ ਫੀਚਰ ਐਡ ਕੀਤਾ ਗਿਆ ਹੈ ਉਹ ਹੈ ਆਈ. ਪੀ. ਐਕਸ. 7 ਸਰਟੀਫਿਰੇਸ਼ਨ। ਇਸ ਦਾ ਮਤਲਬ ਕਿ ਨਵਾਂ ਆਈਫੋਨ ਸਪਲੈਸ਼, ਸ਼ਾਵਪ ਪਰੂਫ ਹੋਵੇਗਾ ਤੇ ਇਥੋਂ ਤੱਕ ਕਿ ਇਕ ਮੀਟਰ ਪਾਣੀ ਦੀ ਗਹਿਰਾਈ ''ਚ 30 ਮਿੰਟ ਤੱਕ ਸਰਵਾਈਵ ਕਰ ਸਕੇਗਾ।