ਵਾਰ-ਵਾਰ ਫੋਨ ਚਾਰਜ ਕਰਨ ਤੋਂ ਮਿਲੇਗਾ ਛੁਟਕਾਰਾ, ਇੰਝ ਵਧੇਗੀ ਫੋਨ ਦੀ ਬੈਟਰੀ ਲਾਈਫ

Friday, May 24, 2024 - 12:28 AM (IST)

ਗੈਜੇਟ ਡੈਸਕ- ਸਮਾਰਟਫੋਨ 'ਚ ਹੁਣ ਬੈਟਰੀ ਤਾਂ ਪਹਿਲਾਂ ਦੇ ਮੁਕਾਬਲੇ ਵੱਡੀ ਮਿਲ ਰਹੀ ਹੈ ਪਰ ਸਮੱਸਿਆ ਅੱਜ ਵੀ ਪੁਰਾਣੀ ਹੀ ਹੈ। ਭਲੇ ਹੀ ਫੋਨ 'ਚ ਵੱਡੀ ਬੈਟਰੀ ਮਿਲ ਰਹੀ ਹੈ ਪਰ ਲਾਈਫ ਲੰਬੀ ਨਹੀਂ ਹੋ ਰਹੀ। ਸਮਾਰਟਫੋਨ ਪਹਿਲਾਂ ਦੇ ਮੁਕਾਬਲੇ ਹੁਣ ਜ਼ਿਆਦਾ ਸਮਾਰਟ ਹੋ ਗਏ ਹਨ ਅਤੇ ਇਹੀ ਕਾਰਨ ਹੈ ਕਿ ਬੈਟਰੀ ਲਾਈਫ ਜਲਦੀ ਖ਼ਤਮ ਹੋ ਰਹ ਹੈ। ਜੇਕਰ ਤੁਹਾਡੇ ਫੋਨ ਦੀ ਬੈਟਰੀ ਜਲਦੀ ਖ਼ਤਮ ਹੋ ਰਹੀ ਹੈ ਤਾਂ ਇਹ ਖ਼ਬਰ ਤੁਹਾਡੇ ਕੰਮ ਦੀ ਹੈ। ਇਸ ਰਿਪੋਰਟ 'ਚ ਅਸੀਂ ਤੁਹਾਨੂੰ ਕੁਝ ਟਿੱਪਸ ਦੱਸ ਰਹੇ ਹਾਂ ਜੋ ਬਹੁਤ ਕੰਮ ਦੇ ਹਨ....

- ਹਾਈ ਰਿਫ੍ਰੈਸ਼ ਰੇਟ- ਅੱਜ-ਕੱਲ੍ਹ ਦੇ ਸਮਾਰਟਫੋਨ ਹਾਈ ਰਿਫ੍ਰੈਸ਼ ਰੇਟ ਡਿਸਪਲੇਅ ਦੇ ਨਾਲ ਆ ਰਹੇ ਹਨ ਜਿਸ ਕਾਰਨ ਬੈਟਰੀ ਤੇਜ਼ੀ ਨਾਲ ਖ਼ਤਮ ਹੋ ਰਹੀ ਹੈ। ਜੇਕਰ ਤੁਹਾਡੇ ਫੋਨ ਦੀ ਬੈਟਰੀ ਜਲਦੀ ਖ਼ਤਮ ਹੋ ਜਾਂਦੀ ਹੈ ਤਾਂ ਡਿਸਪਲੇਅ ਦੀ ਸੈਟਿੰਗ 'ਚ ਜਾ ਕੇ ਰਿਫ੍ਰੈਸ਼ ਰੇਟ ਨੂੰ ਘੱਟ ਕਰੋ। ਜੇਕਰ ਖਾਸ ਜ਼ਰੂਰਤ ਨਾ ਹੋਵੇ ਤਾਂ ਰਿਫ੍ਰੈਸ਼ ਰੇਟ ਨੂੰ 60 ਹਰਟਜ਼ ਹੀ ਰੱਖੋ।

- ਲਾਈਵ ਵਾਲਪੇਪਰ- ਲਾਈਵ ਵਾਲਪੇਪਰ ਕਾਰਨ ਫੋਨ ਦੀ ਬੈਟਰੀ ਬਹੁਤ ਹੀ ਤੇਜ਼ੀ ਨਾਲ ਖ਼ਤਮ ਹੁੰਦੀ ਹੈ। ਇਸਨੂੰ ਵੀ ਬੰਦ ਕਰਨਾ ਇਕ ਸਮਝਦਾਰੀ ਵਾਲਾ ਫੈਸਲਾ ਹੈ। 

- ਲੋਕੇਸ਼ਨ- ਹਮੇਸ਼ਾ ਲੋਕੇਸ਼ਨ ਨੂੰ ਆਨ ਰੱਖਣਾ ਵੀ ਬੈਟਰੀ ਲਾਈਫ ਲਈ ਠੀਕ ਨਹੀਂ ਹੈ। ਜੇਕਰ ਤੁਹਾਨੂੰ ਆਪਣੇ ਫੋਨ ਦੀ ਬੈਟਰੀ ਨਾਲ ਪਿਆਰ ਹੈ ਤਾਂ ਲੋੜ ਪੈਣ 'ਤੇ ਹੀ ਲੋਕੇਸ਼ਨ ਨੂੰ ਆਨ ਕਰੋ। 

- ਬੈਟਰੀ ਖ਼ਪਤ ਵਾਲੇ ਐਪਸ- ਸੋਸ਼ਲ ਮੀਡੀਆ ਅਤੇ ਜੀ.ਪੀ.ਐੱਸ. ਵਾਲੇ ਐਪਸ ਬੈਟਰੀ ਨੂੰ ਤੇਜ਼ੀ ਨਾਲ ਖ਼ਤਮ ਕਰਦੇ ਹਨ। ਇਨ੍ਹਾਂ ਐਪਸ ਦੀ ਸੈਟਿੰਗ 'ਚ ਜਾ ਕੇ ਬੈਕਗ੍ਰਾਊਂਡ ਰਿਫ੍ਰੈਸ਼ ਬੰਦ ਕਰੋ। ਇਸ ਤੋਂ ਇਲਾਵਾ ਬੈਟਰੀ ਸੈਟਿੰਗ 'ਚ ਜਾ ਕੇ ਵੀ ਚੈੱਕ ਕਰੋ ਕਿ ਕਿਹੜਾ ਐਪ ਬੈਟਰੀ ਜ਼ਿਆਦਾ ਖ਼ਪਤ ਕਰ ਰਿਹਾ ਹੈ। ਉਸਨੂੰ ਡਿਲੀਟ ਕਰੋ ਅਤੇ ਉਸ 'ਤੇ ਨਜ਼ਰ ਰੱਖੋ। 

- ਬਲੂਟੁੱਥ- ਹਮੇਸ਼ਾ ਬਲੂਟੁੱਥ ਨੂੰ ਆਨ ਰੱਖਣਾ ਵੀ ਕੋਈ ਸਮਝਦਾਰੀ ਵਾਲਾ ਫੈਸਲਾ ਨਹੀਂ ਹੈ। ਕਈ ਲੋਕ ਈਅਰਬਡਸ ਜਾਂ ਕਿਸੇ ਹੋਰ ਬਲੂਟੁੱਥ ਡਿਵਾਈਸ ਨੂੰ ਇਸਤੇਮਾਲ ਨਾ ਕਰਨ ਦੀ ਹਾਲਤ 'ਚ ਵੀ ਬਲੂਟੁੱਥ ਨੂੰ ਆਨ ਰੱਖਦੇ ਹਨ। ਇਹ ਆਦਤ ਠੀਕ ਨਹੀਂ ਹੈ। ਬਲੂਟੁੱਥ ਨੂੰ ਉਦੋਂ ਹੀ ਆਨ ਕਰੋ ਜਦੋਂ ਲੋੜ ਹੋਵੇ। 


Rakesh

Content Editor

Related News