Wagon R ਤੇ Santro ਕ੍ਰੈਸ਼ ਟੈਸਟ ’ਚ ਫੇਲ, ਜਾਣੋ ਕਿਸ ਗੱਡੀ ’ਚ ਤੁਸੀਂ ਕਿੰਨੇ ਸੁਰੱਖਿਅਤ

11/01/2019 11:29:00 AM

ਗੈਜੇਟ ਡੈਸਕ– ਦੇਸ਼ ’ਚ ਸੁਰੱਖਿਅਤ ਕਾਰਾਂ ਨੂੰ ਉਤਸ਼ਾਹ ਦੇਣ ਦੀ ਮੁਹਿੰਮ ਤਹਿਤ ਕੀਤੇ ਗਏ ਸੇਫਟੀ ਟੈਸਟ ’ਚ ਮਾਰੂਤੀ ਸੁਜ਼ੂਕੀ ਗੀ ਲੋਕਪ੍ਰਸਿੱਧ ਹੈਚਬੈਕ ਕਾਰ ਵੈਗਨ ਆਰ ਅਤੇ ਹੁੰਡਈ ਦੀ ਸੈਂਟਰੋ ਨੂੰ ਸਿਰਫ 2 ਸਟਾਰ ਅਤੇ ਡੈਸਟਨ ਰੈਡੀ ਗੋ ਨੂੰ ਸਿਰਫ 1 ਸਟਾਰ ਵਾਲੀ ਰੇਟਿੰਗ ਮਿਲੀ ਹੈ। ਵਾਹਨ ਸੁਰੱਖਿਆ ਸਮੂਹ ਗਲੋਬਲ ਐੱਨ.ਸੀ.ਏ.ਪੀ. ਨੇ ਇਸ ਦੀ ਜਾਣਕਾਰੀ ਦਿੱਤੀ। ਇਸ ਜਾਂਚ ’ਚ ਕਿਸੇ ਵੀ ਮਾਡਲ ਨੂੰ 5 ਸਟਾਰ ਰੇਟਿੰਗ ਨਹੀਂ ਮਿਲ ਸਕੀ। ਹਾਲਾਂਕਿ, ਮਾਰੂਤੀ  ਸੁਜ਼ੂਕੀ ਦੇ ਮਾਡਲ ਅਰਟਿਗਾ ਨੂੰ ਇਸ ਟੈਸਟ ’ਚ 3 ਸਟਾਰ ਰੇਟਿੰਗ ਮਿਲੀ ਹੈ। ਉਥੇ ਹੀ ਗਲੋਬਲ ਐੱਨ.ਸੀ.ਏ.ਪੀ. ਨੇ ਕਿਹਾ ਕਿ ‘ਭਾਰਤ ਲਈ ਸੁਰੱਖਿਅਤ ਵਾਹਨ’ ਮੁਹਿੰਮ ਦੇ 6ਵੇਂ ਦੌਰ ਲਈ ਅਰਟਿਗਾ, ਵੈਗਨ ਆਰ, ਸੈਂਟਰੋ ਅਤੇ ਰੈਡੀ ਗੋ ਦੇ ਐਂਟਰੀ ਲੈਵਲ ਵਰਜ਼ਨ ਨੂੰ ਚੁਣਿਆ ਗਿਆ। 

PunjabKesari

ਕਿਸੇ ਕਾਰ ਨੂੰ ਨਹੀਂ ਮਿਲੀ 5 ਸਟਾਰ ਰੇਟਿੰਗ
ਕਾਰ ਸੇਫਟੀ ਟੈਸਟ ਤੋਂ ਪਤਾ ਲੱਗਾ ਕਿ ਸਿਰਫ ਅਰਟਿਗਾ ’ਚ ਹੀ ਦੋ ਏਅਰਬੈਗ ਦਿੱਤੇ ਗਏ ਹਨ ਜਦੋਂਕਿ ਹੋਰ ਵਾਹਨਾਂ ’ਚ ਸਿਰਪ ਡਰਾਈਵਰ ਲਈ ਇਕ ਏੱਰਬੈਗ ਹੈ। ਗਲੋਬਲ ਐੱਨਸੀ.ਏ.ਪੀ. ਦੇ ਮੁੱਖ ਕਾਰਜਕਾਰੀ ਅਧਿਕਾਰੀ ਅਤੇ ਪ੍ਰਧਾਨ ਡੇਵਿਡ ਵਾਰਡ ਨੇ ਕਿਹਾ ਕਿ ਗੱਡੀਆਂ ਦੇ ਹਾਲੀਆ ਸੇਫਟੀ ਟੈਸਟ ਜ਼ਿਆਦਾ ਸੰਤੋਸ਼ਜਨਕ ਨਹੀਂ ਰਹੇ। ਨਿਰਾਸ਼ਾਜਨਕ ਤੌਰ ’ਤੇ ਕਿਸੇ ਵੀ ਗੱਡੀ ਨੇ 5ਸਟਾਰ ਪ੍ਰਦਰਸ਼ਨ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਅਰਟਿਗਾ ਨੇ ਵੱਡਿਆਂ ਅਤੇ ਬੱਚਿਆਂ, ਦੋਵਾਂ ਲਈ 3-3 ਸਟਾਰ ਪ੍ਰਾਪਤ ਕੀਤੇ ਹਨ। ਵੈਗਨ ਆਰ ਅਤੇ ਸੈਂਟਰੋ ਨੂੰ ਬੱਚਿਆਂ ਅਤੇ ਵੱਡਿਆਂ ਲਈ 2-2 ਸਟਾਰ ਮਿਲੇ। ਰੈਡੀ ਗੋ ਨੂੰ ਵੱਡਿਆਂ ਲਈ ਇਕ ਸਟਾਰ ਅਤੇ ਬੱਚਿਆਂ ਲਈ 2 ਸਟਾਰ ਮਿਲੇ ਹਨ। ਇਨ੍ਹਾਂ ਰੇਟਿੰਗ ਤੋਂ ਸਾਫ ਜ਼ਾਹਿਰ ਹੈ ਕਿ ਗੱਡੀਆਂ ’ਚ ਇੰਨੇ ਫੀਚਰਜ਼ ਹੋਣ ਦੇ ਬਾਵਜੂਦ ਵੀ ਸੇਫਟੀ ਟੈਸਟ ’ਚ ਇਹ ਕਾਰਾਂ ਫੇਲ ਹੋਈਆਂ ਹਨ। 

PunjabKesari

ਅਰਟਿਗਾ ਨੂੰ ਸਭ ਤੋਂ ਜ਼ਿਆਦਾ ਸਟਾਰ
ਅਰਟਿਗਾ ਨੂੰ ਸਭ ਤੋਂ ਜ਼ਿਆਦਾ 3 ਸਟਾਰ ਰੇਟਿੰਗ ਮਿਲੀ। ਅਰਟਿਗਾ ਨੂੰ ਹੈੱਡ (ਸਿਰ) ਅਤੇ ਨੈੱਕ (ਗਰਦਨ) ਪ੍ਰੋਟੈਕਸ਼ਨ ਦੇ ਲਿਹਾਜ ਨਾਲ ਬਿਹਤਰ ਦੱਸਿਆ ਗਿਆ ਹੈ, ਜਦੋਂਕਿ ਡਰਾਈਵਰ ਦੇ ਸਿਨੇ ਦੀ ਪ੍ਰੋਟੈਕਸ਼ਨ ਦੇ ਮਾਮਲੇ ’ਚ ਇਹ ਓਨੀ ਬਿਹਤਰ ਨਹੀਂ ਹੈ। 

PunjabKesari


Related News