Vu ਨੇ ਭਾਰਤ ’ਚ ਲਾਂਚ ਕੀਤੀ ਨਵੀਂ SMART TV ਸੀਰੀਜ਼, ਕੀਮਤ 12,999 ਰੁਪਏ ਤੋਂ ਸ਼ੁਰੂ

Tuesday, Jun 23, 2020 - 04:37 PM (IST)

Vu ਨੇ ਭਾਰਤ ’ਚ ਲਾਂਚ ਕੀਤੀ ਨਵੀਂ SMART TV ਸੀਰੀਜ਼, ਕੀਮਤ 12,999 ਰੁਪਏ ਤੋਂ ਸ਼ੁਰੂ

ਗੈਜੇਟ ਡੈਸਕ– ਅਮਰੀਕੀ ਕੰਪਨੀ Vu ਨੇ ਭਾਰਤੀ ਬਾਜ਼ਾਰ ’ਚ ਆਪਣੀ Vu Cinema SMART TV ਸੀਰੀਜ਼ ਲਾਂਚ ਕਰ ਦਿੱਤੀ ਹੈ। ਇਸ ਸੀਰੀਜ਼ ਤਹਿਤ 32 ਇੰਚ ਅਤੇ 43 ਇੰਚ ਡਿਸਪਲੇਅ ਵਾਲੇ ਸਮਾਰਟ ਟੀਵੀ ਭਾਰਤੀ ਬਾਜ਼ਾਰ ’ਚ ਉਤਾਰੇ ਗਏ ਹਨ। ਇਨ੍ਹਾਂ ’ਚ ਅਲਟਰਾ ਐੱਚ.ਡੀ. ਰੈਜ਼ੋਲਿਊਸ਼ਨ ਵਾਲੀ ਸਕਰੀਨ, ਗੂਗਲ ਅਸਿਸਟੈਂਟ ਅਤੇ ਪਾਵਰਫੁਲ ਸਾਊਂਡਬਾਰ ਵਰਗੇ ਫੀਚਰਜ਼ ਮਿਲੇ ਹਨ। 

Vu Cinema ਸਮਾਰਟ ਟੀਵੀ ਸੀਰੀਜ਼ ਦੀ ਕੀਮਤ
ਵੀਯੂ ਸਿਨੇਮਾ ਸਮਾਰਟ ਟੀਵੀ ਸੀਰੀਜ਼ ਦੇ 32 ਇੰਚ ਵਾਲੇ ਮਾਡਲ ਦੀ ਕੀਮਤ 12,999 ਰੁਪਏ ਅਤੇ 43 ਇੰਚ ਵਾਲੇ ਮਾਡਲ ਦੀ ਕੀਮਤ 21,999 ਰੁਪਏ ਰੱਖੀ ਗਈ ਹੈ। ਇਨ੍ਹਾਂ ਦੋਵਾਂ ਟੀਵੀਆਂ ਦੀ ਵਿਕਰੀ ਈ-ਕਾਮਰਸ ਸਾਈਟ ਫਲਿਪਕਾਰਟ ਅਤੇ ਕੰਪਨੀ ਦੀ ਅਧਿਕਾਰਤ ਸਾਈਟ ’ਤੇ ਅੱਜ ਯਾਨੀ 23 ਜੂਨ ਤੋਂ ਸ਼ੁਰੂ ਹੋ ਜਾਵੇਗੀ। 

ਟੀਵੀ ਦੀਆਂ ਖੂਬੀਆਂ
1. ਵੀਯੂ ਸਿਨੇਮਾ ਸੀਰੀਜ਼ ਦੇ ਦੋਵਾਂ ਮਾਡਲਾਂ ’ਚ 4ਕੇ, ਡਾਲਬੀ ਵਿਜ਼ਨ ਅਤੇ HDR ਦੀ ਸੁਪੋਰਟ ਦਿੱਤੀ ਗਈ ਹੈ।
2. ਦੋਵਾਂ ਹੀ ਟੀਵੀਆਂ ’ਚ ਗਾਹਕਾਂ ਨੂੰ ਫਰੰਟ ’ਚ 40 ਵਾਟ ਦੀ ਸਾਊਂਡਬਾਰ ਮਿਲੇਗੀ। ਇਸ ਤੋਂ ਇਲਾਵਾ ਦੋਵਾਂ ਮਾਡਲਾਂ ’ਚ ਗੂਗਲ ਅਸਿਸਟੈਂਟ, ਐਂਡਰਾਇਡ 9 ਪਾਈ ਨਾਲ ਵੌਇਸ ਰਿਮੋਟ ਦੀ ਸੁਪੋਰਟ ਵੀ ਦਿੱਤੀ ਗਈ ਹੈ। 
3. ਕੰਪਨੀ ਨੇ ਇਸ ਸੀਰੀਜ਼ ਦੇ ਨਵੇਂ ਸਮਾਰਟ ਟੀਵੀ ’ਚ ਬਿਲਟ-ਇਨ ਕ੍ਰੋਮਕਾਸਟ, ਐਪਲ ਏਅਰ ਪਲਅ, ਹਾਟਸਟਾਰ ਅਤੇ ਯੂਟਿਊਬ ਐਪ ਨੂੰ ਵੀ ਸ਼ਾਮਲ ਕੀਤਾ ਹੈ।
4. ਕੁਨੈਕਟੀਵਿਟੀ ਦੇ ਲਿਹਾਜ ਨਾਲ 32 ਇੰਚ ਡਿਸਪਲੇਅ ਵਾਲੇ ਮਾਡਲ ’ਚ ਦੋ HDMI ਪੋਰਟ, ਦੋ USB ਪੋਰਟ ਅਤੇ ਇਕ ਪਲੱਸ ਗ੍ਰੇਡ ਏ.ਡੀ.ਐੱਸ. ਦੀ ਸੁਪੋਰਟ ਦਿੱਤੀ ਗਈ ਹੈ, ਉਥੇ ਹੀ 43 ਇੰਚ ਡਿਸਪਲੇਅ ਵਾਲੇ ਮਾਡਲ ’ਚ ਤਿੰਨ HDMI ਪੋਰਟ ਅਤੇ ਦੋ USB ਪੋਰਟ ਮਿਲਣਗੇ। 


author

Rakesh

Content Editor

Related News