Volvo ਨੇ ਗਲੋਬਲੀ ਪੇਸ਼ ਕੀਤੀ ਨਵੀਂ EX90 ਇਲੈਕਟ੍ਰਿਕ ਕਾਰ, ਸਿੰਗਲ ਚਾਰਜ ’ਤੇ ਦਿੰਦੀ ਹੈ 600km ਦੀ ਰੇਂਜ

Saturday, Nov 12, 2022 - 12:53 PM (IST)

ਆਟੋ ਡੈਸਕ– ਵੋਲਵੋ ਨੇ ਆਪਣੀ ਨਵੀਂ EX90 ਇਲੈਕਟ੍ਰਿਕ ਕਾਰ ਨੂੰ ਗਲੋਬਲੀ ਪੇਸ਼ ਕਰ ਦਿੱਤਾ ਹੈ।  XC40 Recharge ਅਤੇ C40 Recharge ਤੋਂ ਬਾਅਦ EX90 ਵੋਲਵੋ ਦੀ ਤੀਜੀ ਇਲੈਕਟ੍ਰਿਕ ਕਾਰ ਹੈ। ਇਸ ਕਾਰ ’ਚ ਆਕਰਸ਼ਕ ਡਿਜ਼ਾਈਨ, ਸ਼ਾਨਦਾਰ ਫੀਚਰਜ਼ ਅਤੇ ਬਿਹਤਰੀਨ ਰੇਂਜ ਦਿੱਤੇ  ਗਏ ਹਨ। 

ਲੁੱਕ ਅਤੇ ਡਿਜ਼ਾਈਨ
Volvo EX90 ਇਲੈਕਟਰਿਕ ਨੂੰ ਰੇਜਰ-ਸ਼ਾਰਪ ਕਿਨਾਰਿਆਂ ਦੇ ਨਾਲ ਮਾਡਰਨ ਅਤੇ ਸਲੀਕ ਲੁੱਕ ਦਿੱਤੀ ਗਈ ਹੈ। ਕੰਪਨੀ ਦਾ ਦਾਅਵਾ ਹੈ ਕਿ ਇਹ ਬਾਕੀ ਦੀਆਂ ਵੋਲਵੋ ਕਾਰਾਂ ਤੋਂ ਜ਼ਿਆਦਾ ਸੁਰੱਖਿਅਤ ਹੈ। ਇਸ ਵਿਚ ਰਡਾਰ ਅਤੇ ਲਿਡਾਰ ਵਰਗੇ ਸੈਂਸਰ ਦਿੱਤੇ ਗਏ ਹਨ। ਇਸ ਤੋਂ ਇਲਾਵਾ ਇਸਨੂੰ ਐਨਵੀਡੀਆ ਡਰਾਈਵ ਵੋਲਵੋ ਕਾਰਾਂ ਦਾ ਇੰਨ-ਹਾਊਸ ਸਾਫਟਵੇਅਰ ਚਲਾਉਂਦਾ ਹੈ, ਜੋ ਦੁਨੀਆ ਦਾ ਰੀਅਲ-ਟਾਈਮ 360-ਡਿਗਰੀ ਵਿਊ ਪੇਸ਼ ਕਰਨ ਦਾ ਦਾਅਵਾ ਕਰਦਾ ਹੈ। 

PunjabKesari

ਬੈਟਰੀ ਅਤੇ ਰੇਂਜ
Volvo EX90 ਇਲੈਕਟ੍ਰਿਕ ’ਚ 111 kWH ਲਿਥੀਅਮ ਆਇਨ ਬੈਟਰੀ ਪੈਕ ਦਿੱਤਾ ਹੈ, ਜਿਸਦੇ ਨਾਲ ਟਵਿਨ ਇਲੈਕਟ੍ਰਿਕ ਮੋਟਰ ਨੂੰ ਜੋੜਿਆ ਗਿਆ ਹੈ। ਇਹ ਇਲੈਕਟ੍ਰਿਕ ਮੋਟਰ ਇਸਦੇ ਸਟੈਂਡਰਡ ਵੇਰੀਐਂਟ ’ਚ 408 ਬੀ.ਐੱਚ.ਪੀ. ਦੀ ਪਾਵਰ ਅਤੇ 770 ਐੱਨ.ਐੱਮ. ਦਾ ਟਾਰਕ ਜਨਰੇਟ ਕਰਦਾ ਹੈ ਅਤੇ ਪਰਫਾਰਮੈਂਸ ਮਾਡਲ 517 ਬੀ.ਐੱਚ.ਪੀ. ਦੀ ਪਾਵਰ ਅਤੇ 910 ਐੱਨ.ਐੱਮ. ਦਾ ਟਾਰਕ ਜਨਰੇਟ ਕਰਦਾ ਹੈ। ਇਸਨੂੰ ਡੀ.ਸੀ. ਫਾਸਟ ਚਾਰਜਰ ਨਾਲ 30 ਮਿੰਟਾਂ ’ਚ 10 ਤੋਂ 80 ਫੀਸਦੀ ਤਕ ਚਾਰਜ ਕੀਤਾ ਜਾ ਸਕਦਾ ਹੈ। ਸਿੰਗਲ ਚਾਰਜ ’ਤੇ ਇਹ ਕਾਰ 600 ਕਿਲੋਮੀਟਰ ਦੀ ਰੇਂਜ ਦਿੰਦੀ ਹੈ। ਇਸਦੀ ਟਾਪ ਸਪੀਡ 180 ਕਿਲੋਮੀਟਰ ਪ੍ਰਤੀ ਘੰਟਾ ਹੈ।

PunjabKesari

ਫੀਚਰਜ਼
Volvo EX90 ਇਲੈਕਟ੍ਰਿਕ ’ਚ 14.5 ਇੰਚ ਦੀ ਵੱਡੀ ਟੱਚਸਕਰੀਨ ਇੰਫੋਟੇਨਮੈਂਟ ਡਿਸਪਲੇਅ, 360-ਡਿਗਰੀ ਕੈਮਰਾ, ਰਡਾਰ, ਗੂਗਲ ਆਧਾਰਿਤ ਇੰਫੋਸਿਸਟਮ, ਗੂਗਲ ਮੈਪਸ, 5ਜੀ ਦੀ ਕੁਨੈਕਟੀਵਿਟੀ, ਪ੍ਰੀਮੀਅਮ ਪੈਨੋਰਮਿਕ ਸਨਰੂਫ, ਸਮਾਰਟਫੋਨ ਕੁਨੈਕਟਿਡ ਤਕਨਾਲੋਜੀ ਅਤੇ ਬੋਵਰਸ ਐਂਡ ਵਿਲਿੰਕਸ ਆਡੀਓ ਸਿਸਟਮ ਵਰਗੇ ਫੀਚਰਜ਼ ਦਿੱਤੇ ਗਏ ਹਨ। 


Rakesh

Content Editor

Related News