ਸੜਕ ਸੁਰੱਖਿਆ ਨੂੰ ਧਿਆਨ ''ਚ ਰੱਖ ਕੇ ਬਣਾਇਆ ਗਿਐ ਵੋਲਵੋ ਦਾ Detection System

Monday, Oct 03, 2016 - 05:22 PM (IST)

ਜਲੰਧਰ : ਵੋਲਵੋ ਦੀਆਂ ਈ-ਬੱਸਾਂ ਜੋ ਯੂਰੋਪਿਅਨ ਸ਼ਹਿਰਾਂ ''ਚ ਸ਼ੁਰੂ ਹੋ ਗਈਆਂ ਹਨ ਬਹੁਤ ਸੁਰੱਖਿਅਤ ਸਿਸਟਮ ਦੇ ਹੋਣ ਦਾ ਦਾਅਵਾ ਕਰ ਰਹੀਆਂ ਹਨ। ਉਪਰ ਦਿੱਤੀ ਗਈ ਵੀਡੀਓ ''ਚ ਦਿਖਾਇਆ ਗਿਆ ਹੈ ਤਿ ਰਸਤੇ ''ਤੇ ਪੈਦਲ ਚੱਲਣ ਵਾਲੇ ਤੇ ਸਾਈਕਲ ਸਵਾਰ ਲੋਕ ਕਿਸ ਤਰ੍ਹਾਂ ਸੁਰੱਖਿਅਤ ਰਹਿ ਸਕਦੇ ਹਨ। ਵੋਲਵੋ ਦੀਆਂ ਈ-ਬੱਸਾਂ ''ਚ ਲੱਗਾ ਪਡੈਸਟ੍ਰਿਅਨ ਤੇ ਸਾਈਕਲਿਸਟ ਡਿਟੈਕਸ਼ਨ ਸਿਸਟਮ ਕਈ ਵੱਡੇ ਬਦਸੇ ਟਾਲ ਸਕਦਾ ਹੈ।

 

ਕੰਪਨੀ ਦਾ ਕਹਿਣਾ ਹੈ ਕਿ ਸਾਡਾ ਸਿਸਟਮ ਤੇ ਸੈਂਸਰ ਇੰਝ ਤਿਆਰ ਕੀਤੇ ਗਏ ਹਨ ਕਿ ਸੜਕ ''ਤੇ ਚੱਲਦੇ ਅਣਜਾਣ ਲੋਕ ਬੱਸਾਂ ''ਚ ਟਕਰਾ ਕੇ ਹਾਦਸੇ ਦਾ ਸ਼ਿਕਾਰ ਨਹੀਂ ਬਣਨਗੇ। ਇਲੈਕਟ੍ਰਿਕ ਬੱਸ ਹੋਣ ਕਰਕੇ ਇਹ ਬਾਕੀ ਬੱਸਾਂ ਦੀ ਤਰ੍ਹਾਂ ਸ਼ੋਰ ਨਹੀਂ ਕਰਦੀ ਇਸ ਲਈ ਅਜਿਹਾ ਸਿਸਟਮ ਬਣਾਇਆ ਗਿਆ ਹੈ ਜੋ ਬੱਸ ਦੇ ਨਜ਼ਦੀਕ ਆਉਂਦੇ ਕਿਸੇ ਵਿਅਕਤੀ ਨੂੰ ਡਿਟੈਕਟ ਕਰ ਕੇ ਆਪਣੇ ਆਪ ਰੁੱਕ ਜਾਵੇਗੀ ਤੇ ਜੇ ਕੋਈ ਅਣਜਾਣੇ ਤਰੀਕੇ ਨਾਲ ਸਾਹਮਣੇ ਆਉਣ ਲੱਗਦਾ ਹੈ ਤਾਂ ਹਾਰਨ ਵਜਾ ਕੇ ਉਸ ਨੂੰ ਸਤਰਕ ਕਰੇਗੀ। ਕੰਪਨੀ ਵੱਲੋਂ 2017 ''ਚ ਆਪਣੀਆਂ ਈ-ਬੱਸਾਂ ''ਚ ਇਹ ਸਿਸਟਮ ਲਿਆਣਆ ਜਾਵੇਗਾ।


Related News