ਇਸ ਕਾਰ ਕੰਪਨੀ ਦੀਆਂ ਗੱਡੀਆਂ ਵੀ ਅਪ੍ਰੈਲ ਤੋਂ ਹੋਣਗੀਆਂ ਮਹਿੰਗੀਆਂ

03/26/2017 3:35:52 PM

ਜਲੰਧਰ- ਵਾਲਵੋ ਆਟੋ ਇੰਡੀਆਂ ਨੇ ਵਾਹਨਾਂ ਦੀਆਂ ਕੀਮਤਾਂ ਅਪ੍ਰੈਲ ਤੋਂ ਢਾਈ ਫ਼ੀਸਦੀ ਤੱਕ ਵਧਾਓਣ ਦੀ ਘੋਸ਼ਣਾ ਕੀਤੀ ਹੈ। ਕੰਪਨੀ ਨੇ ਇਕ ਬਿਆਨ ''ਚ ਕਿਹਾ ਕਿ ਭਾਰਤ ''ਚ ਵੇਚੇ ਜਾਣ ਵਾਲੇ ਉਸ ਦੇ ਸਾਰੇ ਮਾਡਲਾਂ ਦੀ ਲਾਗਤ ''ਚ ਵਾਧਾ ਹੋਇਆ ਹੈ ਜਿਸ ਵਜ੍ਹਾ ਨਾਲ ਇਨ੍ਹਾਂ ਦੀ ਕੀਮਤ ਵਧਾਈ ਜਾਵੇਗੀ।

 

ਕੰਪਨੀ ਭਾਰਤ ''ਚ ਲਗਜ਼ਰੀ ਅਤੇ ਐੱਸ. ਯੂ. ਵੀ ਵਾਹਨ ਵੇਚਦੀ ਹੈ ਜਿਨ੍ਹਾਂ ਦੀ ਕੀਮਤ 25.49 ਲੱਖ ਰੁਪਏ ਤੋਂ 1.25 ਕਰੋੜ ਰੁਪਏ ਦੇ ਵਿਚਕਾਰ ਹੈ। ਕੰਪਨੀ ਨੇ ਕਿਹਾ ਕਿ ਉਹ ਆਪਣੇ ਸਾਰੇ ਮਾਡਲਾਂ ਦੀਆਂ ਕੀਮਤਾਂ ਦੀ ਸਮੀਖਿਅਕ ਕਰੇਗੀ ਅਤੇ ਇਨ੍ਹਾਂ ਦੀ ਸ਼ੋਰੂਮ ਕੀਮਤਾਂ ''ਚ ਢਾਈ ਫ਼ੀਸਦੀ ਤੱਕ ਦਾ ਵਾਧਾ ਹੋ ਸਕਦਾ ਹੈ। ਨਵੀਂ ਕੀਮਤਾਂ ਅਪ੍ਰੈਲ 2017 ਤੋਂ ਲਾਗੂ ਹੋਣਗੀਆਂ।


Related News