volkswagen beetle ਨੇ ਕੀਤਾ ਕਮਾਲ, ਬਣਿਆ ਨਵਾਂ ਵਰਲਡ ਲੈਂਡ ਸਪੀਡ ਰਿਕਾਰਡ
Sunday, Sep 25, 2016 - 11:55 AM (IST)

ਜਲੰਧਰ- ਜੇਕਰ ਤੁਹਾਨੂੰ ਫਾਕਸਵੈਗਨ ਬੀਟਲ ਪਸੰਦ ਹੈ ਜਾਂ ਫਿਰ ਤੁਹਾਡੇ ਕੋਲ ਇਹ ਕਾਰ ਹੈ ਤਾਂ ਇਹ ਖਬਰ ਤੁਹਾਨੂੰ ਖੁਸ਼ ਕਰ ਦੇਵੇਗੀ। ਫਾਕਸਵੈਗਨ ਬੀਟਲ ਨੇ ਯੂ.ਐੱਸ.ਏ. ਦੇ ਉਟਾਹ ਸਥਿਤ ਬੋਨੇਵਿਲੇ ਸਾਲਟ ਫਲੈਟਸ ਜਗ੍ਹਾ ''ਤੇ ਵਰਲਡ ਲੈਂਡ ਸਪੀਡ ਰਿਕਾਰਡ ਕਾਇਮ ਕੀਤਾ ਹੈ। ਇਸ ਰਿਕਾਰਡ ਲਈ ਬੀਟਲ ਨੂੰ ਟਿਊਨਡ (ਮੋਡੀਫਾਈਡ) ਕੀਤਾ ਗਿਆ ਸੀ।
ਇਸ ਲਈ ਬੀਟਲ ''ਚ 2.0 ਲੀਟਰ ਡਾਇਰੈਕਟਰ ਇੰਜੈਕਸ਼ਨ ਇੰਜਣ ਦੀ ਵਰਤੋਂ ਕੀਤੀ ਗਈ ਜੋ 543 ਬੀ.ਐੱਚ.ਪੀ. ਦੀ ਜ਼ਬਰਦਸਤ ਤਾਕਤ ਅਤੇ 570 ਐੱਨ.ਐੱਮ. ਦਾ ਟਾਰਕ ਪੈਦਾ ਕਰਦਾ ਹੈ। ਇੰਜਣ ''ਚ ਟਵਿਨ ਟਰਬੋਚਾਰਜਰ, ਪਿਸਟਨਸ, ਕੈਮਸ਼ਾਫਟਸ, ਕੁਨੈਕਟਿੰਗ ਰਾਡਸ ਆਦਿ ''ਚ ਬਦਲਾਅ ਕੀਤਾ ਗਿਆ।
ਇਸ ਮੋਡੀਫਿਕੇਸ਼ਨ ਦੀ ਮਦਦ ਨਾਲ ਬੀਟਲ ਨੇ ਆਖਰੀ ਕੋਸ਼ਿਸ਼ ''ਚ 1.6 ਕਿਲੋਮੀਟਰ ''ਚ 328.2 ਕਿ.ਮੀ. ਪ੍ਰਤੀ ਘੰਟਾ ਦੀ ਰਫਤਾਰ ਫੜ ਲਈ। ਇਸ ਲਈ ਬੀਟਲ ''ਚ ਸਪੈਸ਼ਲ ਟਾਇਰ ਵੀ ਲਗਾਏ ਗਏ।
ਜ਼ਿਕਰਯੋਗ ਹੈ ਕਿ ਬੀਟਲ ਦਾ ਪੁਰਾਣਾ ਸਪੀਡ ਰਿਕਾਰਡ 281.6 ਕਿ.ਮੀ. ਪ੍ਰਤੀ ਘੰਟਾ ਦਾ ਸੀ ਜੋ 1988 ''ਚ ਬਣਿਆ ਸੀ।