Vodafone ਨੇ ਸ਼ੁਰੂ ਕੀਤੀ ਨਵੀਂ ਸਰਵਿਸ, ਬਿਨਾਂ ਨੰਬਰ ਦੱਸੇ ਕਰਾਓ ਫੋਨ ਰਿਚਰਾਜ

02/24/2017 2:20:52 PM

ਜਲੰਧਰ- ਟੈਲੀਕਾਮ ਕੰਪਨੀ ਵੋਡਾਫੋਨ ਨੇ ਆਪਣੇ ਗਾਹਕਾਂ ਖਾਸਤੌਰ ''ਤੇ ਔਰਤਾਂ ਦੀ ਸੁਰੱਖਿਆ ਦੇ ਲਿਹਾਜ ਨਾਲ ਨਵੀਂ ਸਰਵਿਸ ਸ਼ੁਰੂ ਕੀਤੀ ਹੈ। ਇਸ ਤਹਿਤ ਵੋਡਾਫੋਨ ਯੂਜ਼ਰਸ ਬਿਨਾਂ ਰਿਟੇਲਰਜ਼ ਨੂੰ ਮੋਬਾਇਲ ਨੰਬਰ ਦੱਸੇ ਵੀ ਰਿਚਾਰਜ ਕਰਵਾ ਸਕਣਗੇ। ਇਸ ਨਾਲ ਮੋਬਾਇਲ ਨੰਬਰ ਦੀ ਦੁਰਵਰਤੋਂ ਰੋਕਣ ''ਚ ਮਦਦ ਮਿਲੇਗੀ। ਵੋਡਾਫੋਨ ਦੇ ਬਿਜ਼ਨੈੱਸ ਹੈੱਡ ਅਰਵਿੰਦਰ ਸਿੰਘ ਸਚਦੇਵਾ ਨੇ ਕਿਹਾ ਕਿ ਕੰਪਨੀ ਨੂੰ ਇਕ ਹੋਰ ਨਵੀਂ ਸਰਵਿਸ ਪੇਸ਼ ਕਰਦੇ ਹੋਏ ਬੇਹੱਦ ਖੁਸ਼ੀ ਹੋ ਰਹੀ ਹੈ। ਇਸ ਰਾਹੀਂ ਸਾਡੇ ਗਾਹਕ ਜ਼ਿਆਦਾ ਸੁਰੱਖਿਅਤ ਮਹਿਸੂਸ ਕਰਨਗੇ। 
 
ਕੀ ਹੈ ਖਾਸ
ਮੋਬਾਇਲ ਉਪਭੋਗਤਾ ਖਾਸ ਕਰਕੇ ਔਰਤਾਂ ਹਮੇਸ਼ਾ ਇਹ ਸ਼ਿਕਾਇਤ ਕਰਦੀਆਂ ਹਨ ਕਿ ਉਨ੍ਹਾਂ ਦੇ ਮੋਬਾਇਲ ਨੰਬਰ ਰਿਚਾਰਜ ਕਰਾਉਣ ਤੋਂ ਬਾਅਦ ਜਨਤਕ ਹੋ ਜਾਂਦੇ ਹਨ ਅਤੇ ਫਿਰ ਉਨ੍ਹਾਂ ਨੂੰ ਬਹੁਤ ਅਸੁਵਿਧਾ ਹੁੰਦੀ ਹੈ। ਇਸ ਲਈ ਮੋਬਾਇਲ ਨੰਬਰ ਗੁੱਪਤ ਰੱਖਣ ਵੱਲ ਨਵਾਂ ਕਦਮ ਵਧਾਉਂਦੇ ਹੋਏ ਵੋਡਾਫੋਨ ਨੇ ਆਪਣੇ ਯੂਜ਼ਰਸ ਲਈ ਪ੍ਰਾਈਵੇਟ ਰਿਚਾਰਜ ਮੋਡ ਦੀ ਪੇਸ਼ਕਸ਼ ਕੀਤੀ ਹੈ। ਇਸ ਤਹਿਤ ਵੋਡਾਫੋਨ ਯੂਜ਼ਰਸ ਬਿਨਾਂ ਰਿਟੇਲਰਜ਼ ਨੂੰ ਮੋਬਾਇਲ ਨੰਬਰ ਦੱਸੇ ਵੀ ਰਿਚਾਰਜ ਕਰਵਾ ਸਕੋਗੇ। ਇਸ ਨਾਲ ਮੋਬਾਇਲ ਨੰਬਰ ਦੀ ਦੁਰਵਰਤੋਂ ਹੁਣ ਤੋਂ ਰੋਕਿਆ ਜਾ ਸਕੇਗਾ। ਵੋਡਾਫੋਨ ਇੰਡੀਆ ਨੇ ਫਿਲਹਾਲ ਇਹ ਸੁਵਿਧਾ ਪੱਛਮੀ ਬੰਗਾਲ ਦੇ ਯੂਜ਼ਰਸ ਲਈ ਸ਼ੁਰੂ ਕੀਤੀ ਹੈ। 
 
ਕਿਵੇਂ ਕਰੇਗੀ ਕੰਮ
ਵੋਡਾਫੋਨ ਦੀ ਇਸ ਸੇਵਾ ਦਾ ਨਾਂ ਪ੍ਰਾਈਵੇਟ ਰਿਚਾਰਜ ਮੋਡ ਹੈ। ਇਸ ਪਲਾਨ ਦੇ ਤਹਿਤ ਜੇਕਰ ਤੁਸੀਂ ਮੋਬਾਇਲ ਰਿਚਾਰਜ ਕਰਾਉਂਦੇ ਹੋ ਤਾਂ ਤੁਹਾਨੂੰ ਆਨਲਾਈਨ ਜਾਂ ਆਫਲਾਈਨ ਆਪਣਾ ਨੰਬਰ ਦੇਣ ਦੀ ਲੋੜ ਹੀ ਨਹੀਂ ਪਵੇਗੀ। ਆਪਣੇ ਮੋਬਾਇਲ ''ਚ ਬੈਲੇਂਸ ਪਾਉਣ, ਟੈਰਿਫ ਪਾਉਣ, ਡਾਟਾ ਪਲਾਨ ਆਦਿ ਵਰਗੇ ਕਿਸੇ ਵੀ ਰਿਚਾਰਜ ਲਈ ਯੂਜ਼ਰਸ ਨੂੰ ਪ੍ਰਾਈਵੇਟ ਰਿਚਾਰਜ ਮੋਡ ਦਾ ਵਿਕਲਪ ਚੁਣਨਾ ਹੋਵੇਗਾ। ਇਸ ਲਈ ਯੂਜ਼ਰਸ ਨੂੰ ਸਭ ਤੋਂ ਪਹਿਲਾਂ ਇਕ ਐੱਸ.ਐੱਮ.ਐੱਸ. ਭੇਜਣਾ ਹੋਵੇਗਾ। ਯੂਜ਼ਰਸ PRIVATE ਲਿਖ ਕੇ 12604 ''ਤੇ ਭੇਜਣਗੇ। ਇਸ ਤੋਂ ਬਾਅਦ ਯੂਜ਼ਰ ਦੇ ਮੋਬਾਇਲ ''ਤੇ ਇਕ ਓ.ਟੀ.ਪੀ. (ਵਨ ਟਾਈਮ ਪਾਸਵਰਡ) ਆ ਜਾਵੇਗਾ। ਓ.ਟੀ.ਪੀ. ''ਚ ਮਿਲਣ ਵਾਲੇ ਕੋਡ ਰਾਹੀਂ ਗਾਹਕ ਉਸ ਦਿਨ ਅੱਧੀ ਰਾਤ ਤੱਕ ਕਿਸੇ ਵੀ ਮਲਟੀ-ਬ੍ਰਾਂਡ ਆਊਟਲੇਟ ਤੋਂ ਫੋਨ ਰਿਚਾਰਜ ਕਰਵਾ ਸਕਣਗੇ। ਰਿਚਾਰਜ ਕਰਾਉਣ ਲਈ ਗਾਹਕਾਂ ਨੂੰ ਆਪਣੇ ਮੋਬਾਇਲ ਨੰਬਰ ਦੀ ਥਾਂ ਓ.ਟੀ.ਪੀ. ''ਚ ਮਿਲੇ ਕੋਡ ਨੂੰ ਦੱਸਣਾ ਹੋਵੇਗਾ। ਇਸ ਨੰਬਰ ਨੂੰ ਈ-ਰਿਚਾਰਜ ''ਚ ਦਰਜ ਕਰਨ ਤੋਂ ਬਾਅਦ ਤੁਹਾਡਾ ਮੋਬਾਇਲ ਰਿਚਾਰਜ ਹੋ ਜਾਵੇਗਾ।

Related News