ਵੋਡਾਫੋਨ ਦਾ ਨਿਊ ਯੀਅਰ ਆਫਰ, 10 ਜਨਵਰੀ ਤੱਕ ਸਾਰਿਆਂ ਨੂੰ ਮਿਲੇਗਾ ਕੈਸ਼ਬੈਕ
Wednesday, Dec 19, 2018 - 03:49 PM (IST)
ਗੈਜੇਟ ਡੈਸਕ—ਅੱਜ-ਕੱਲ ਭਾਰਤ ਦੇ ਟੈਲੀਕਾਮ ਸੈਕਟਰ 'ਚ ਕਾਫੀ ਜ਼ਬਰਦਸਤ ਮੁਕਾਬਲੇ ਚੱਲ ਰਹੇ ਹਨ। ਜਿਓ ਕੰਪਨੀ ਨੇ ਪਿਛਲੇ ਦੋ ਸਾਲਾਂ 'ਚ ਕਾਫੀ ਕੁਝ ਬਦਲ ਦਿੱਤਾ ਹੈ। ਕਾਲਿੰਗ ਰੇਟ ਦੀ ਗੱਲ ਕਰੀਏ ਜਾਂ ਇੰਟਰਨੈੱਟ ਹਰ ਚੀਜ਼ 'ਚ ਕੰਪਨੀਆਂ ਆਪਣੇ ਗਾਹਕਾਂ ਨੂੰ ਆਫਰਸ ਦੇ ਰਹੀਆਂ ਹਨ। ਭਾਰਤੀ ਤਿਉਹਾਰੀ ਸੀਜ਼ਨ ਦੌਰਾਨ ਕੰਪਨੀਆਂ ਨੇ ਗਾਹਕਾਂ ਨੂੰ ਭਰਪੂਰ ਆਰਕਸ਼ਕ ਆਫਰਸ ਦਿੱਤੇ ਸਨ। ਨਵਾਂ ਸਾਲ ਆਉਣ ਵਾਲਾ ਹੈ ਅਤੇ ਹੁਣ ਵਾਰੀ ਨਵੇਂ ਸਾਲ ਦੀ ਹੈ। ਅਜਿਹੇ 'ਚ ਟੈਲੀਕਾਮ ਕੰਪਨੀਆਂ ਆਪਣੇ ਗਾਹਕਾਂ ਨੂੰ ਕਾਲਿੰਗ, ਇੰਟਰਨੈੱਟ ਡਾਟਾ ਨਾਲ-ਨਾਲ ਕੈਸ਼ਬੈਕ ਦੇਣ ਦੀ ਵੀ ਤਿਆਰੀ ਕਰ ਰਹੀ ਹੈ।
ਵੋਡਾਫੋਨ ਦਾ ਨਿਊ ਯੀਅਰ ਆਫਰ
ਵੋਡਾਫੋਨ ਕੰਪਨੀ ਨੇ ਆਪਣੇ ਗਾਹਕਾਂ ਲਈ ਨਿਊ ਯੀਅਰ ਆਫਰ ਪੇਸ਼ ਕੀਤਾ ਹੈ। ਇਸ ਆਫਰ ਤਹਿਤ ਗਾਹਕਾਂ ਨੂੰ ਪ੍ਰੀਪੇਡ ਰਿਚਾਰਜ ਕਰਨ 'ਤੇ 30 ਰੁਪਏ ਦਾ ਅਮੇਜ਼ਾਨ ਪੇਅ 'ਤੇ ਕੈਸ਼ਬੈਕ ਵੀ ਮਿਲੇਗਾ। ਇਸ ਕੈਸ਼ਬੈਕ ਨੂੰ ਗਾਹਕ ਕਿਸੇ ਵੀ ਹੋਰ ਬਿੱਲ ਪੇਮੈਂਟ ਜਾਂ ਕਿਸੇ ਹੋਰ ਕੰਮ 'ਚ ਇਸਤੇਮਾਲ ਕਰ ਸਕਦੇ ਹਨ। ਇਸ ਨਿਊ ਯੀਅਰ ਆਫਰ ਦੀ ਮਿਆਦ 10 ਜਨਵਰੀ 2019 ਤੱਕ ਹੈ। ਤੁਹਾਨੂੰ ਦੱਸ ਦਈਏ ਕਿ ਇਸ ਸਾਲ 'ਚ ਅਜੇ ਤੱਕ ਨਿਊ ਯੀਅਰ ਆਫਰ ਦੇ ਰੂਪ 'ਚ ਇਹ ਪਹਿਲਾ ਟੈਲੀਕਾਮ ਆਫਰ ਸਾਹਮਣੇ ਆਇਆ ਹੈ। ਹਾਲਾਂਕਿ ਹੁਣ ਵੋਡਾਫੋਨ ਤੋਂ ਬਾਅਦ ਹੋਰ ਟੈਲੀਕਾਮ ਕੰਪਨੀਆਂ ਵੀ ਕੋਈ ਨਾ ਕੋਈ ਨਿਊ ਯੀਅਰ ਆਫਰ ਜ਼ਰੂਰ ਪੇਸ਼ ਕਰਨਗੀਆਂ। ਖਾਸਤੌਰ 'ਤੇ ਜਿਓ ਕੰਪਨੀ ਤੋਂ ਤਾਂ ਕੁਝ ਖਾਸ ਉਮੀਦਾਂ ਵੀ ਹਨ।
ਦਰਅਸਲ ਤੁਹਾਨੂੰ ਦੱਸ ਦਈਏ ਕਿ ਪਿਛਲੇ ਕੁਝ ਸਾਲਾਂ 'ਚ ਸਸਤੀਆਂ ਹੋਈਆਂ ਕਾਲ ਰੇਟਸ ਅਤੇ ਇੰਟਰਨੈੱਟ ਡਾਟਾ ਕਾਰਨ ਕੰਪਨੀਆਂ ਨੂੰ ਨੁਕਸਾਨ ਝੇਲਣਾ ਪਿਆ ਹੈ। ਜਿਸ ਕਾਰਨ ਕੁਝ ਕੰਪਨੀਆਂ ਨੇ ਮਿਨੀਮਮ ਰਿਚਾਰਜ ਪਲਾਨ ਵੀ ਲਾਂਚ ਕਰ ਦਿੱਤਾ ਹੈ। ਜਿਸ ਤਹਿਤ ਗਾਹਕਾਂ ਨੂੰ ਹਰ ਮਹੀਨੇ ਘਟੋ-ਘੱਟ 35 ਰੁਪਏ ਦਾ ਮਿਨੀਮਮ ਰਿਚਾਰਜ ਤਾਂ ਕਰਵਾਉਣਾ ਹੀ ਪਵੇਗਾ ਨਹੀਂ ਤਾਂ ਉਨ੍ਹਾਂ ਦਾ ਨੰਬਰ ਬੰਦ ਕਰ ਦਿੱਤਾ ਜਾਵੇਗਾ। ਇਸ ਨਵੇਂ ਰਿਚਾਰਜ ਨਾਲ ਕੰਪਨੀਆਂ ਆਪਣੇ ਨੁਕਸਾਨ ਦੀ ਭਰਪਾਈ ਕਰਨਾ ਚਾਹ ਰਹੀਆਂ ਹਨ। ਇਸ ਕਾਰਨ ਗਾਹਕਾਂ ਦੇ ਉੱਤੇ ਜ਼ਿਆਦਾ ਅਤੇ ਜ਼ਰੂਰੀ ਖਰਚ ਆ ਗਿਆ। ਇਸ ਖਰਚ ਨੂੰ ਘੱਟ ਕਰਨ ਲਈ ਵੋਡਾਫੋਨ ਨੇ ਇਸ ਨਿਊ ਯੀਅਰ ਆਫਰ ਨੂੰ ਪੇਸ਼ ਕੀਤਾ ਹੈ। ਜਿਸ ਦੇ ਰਾਹੀਂ ਗਾਹਕਾਂ ਨੂੰ 30 ਰੁਪਏ ਦਾ ਕੈਸ਼ਬੈਕ ਮਿਲੇਗਾ। ਹੁਣ ਉਮੀਦ ਹੈ ਕਿ ਏਰਟੈੱਲ ਅਤੇ ਜਿਓ ਵੀ ਆਪਣੇ ਗਾਹਕਾਂ ਲਈ ਅਜਿਹੇ ਹੀ ਕੁਝ ਆਰਕਸ਼ਕ ਨਿਊ ਯੀਅਰ ਆਫਰ ਲੈ ਕੇ ਆਉਣਗੀਆਂ।
