ਵੋਡਾਫੋਨ ਲਿਆਈ ਨਵਾਂ RED MAX ਪਲਾਨ, ਮਿਲਣਗੇ ਇਹ ਫਾਇਦੇ
Monday, Jul 27, 2020 - 10:45 AM (IST)

ਗੈਜੇਟ ਡੈਸਕ– ਵੋਡਾਫੋਨ ਨੇ ਆਪਣੇ ਪੋਸਟਪੇਡ ਗਾਹਕਾਂ ਲਈ ਖ਼ਾਸ RED MAX ਪਲਾਨ ਲਾਂਚ ਕਰ ਦਿੱਤਾ ਹੈ। ਇਸ ਪਲਾਨ ’ਚ ਕੰਪਨੀ ਸਿਰਫ 699 ਰੁਪਏ ’ਚ ਕਈ ਸੁਵਿਧਾਵਾਂ ਦੇਵੇਗੀ। ਇਸ ਪਲਾਨ ਦਾ ਫਾਇਦਾ ਵੋਡਾਫੋਨ ਦੇ ਸਾਰੇ ਰੈੱਡ ਪਲਾਨ ਦੇ ਨਾਲ ਹੀ ਆਈਡੀਆ ਦੇ ਨਿਰਵਾਣਾ ਪਲਾਨ ਦੇ ਗਾਹਕਾਂ ਨੂੰ ਵੀ ਮਿਲੇਗਾ। ਫਿਲਹਾਲ ਇਹ ਪਲਾਨ ਮਾਈ ਵੋਡਾਫੋਨ ਐਪ ’ਤੇ ਸ਼ੋਅ ਹੋਇਆ ਹੈ। ਇਸ ਨੂੰ ਜਲਦੀ ਹੀ ਕੰਪਨੀ ਦੀ ਵੈੱਬਸਾਈਟ ’ਤੇ ਵੀ ਲਿਸਟ ਕੀਤਾ ਜਾਵੇਗਾ। ਹਾਲਾਂਕਿ, ਵੋਡਾਫੋਨ ਦਾ ਇਹ ਪਲਾਨ ਫਿਲਹਾਲ ਕੁਝ ਹੀ ਰਾਜਾਂ ’ਚ ਉਪਲੱਬਧ ਹੈ, ਜਿਵੇਂ ਕਿ ਇਸ ਪਲਾਨ ਦਾ ਫਾਇਦਾ ਆਂਧਰ-ਪ੍ਰਦੇਸ਼ ਅਤੇ ਤੇਲੰਗਾਨਾ ਦੇ ਗਾਹਕ ਚੁੱਕ ਸਕਦੇ ਹਨ।
ਵੋਡਾਫੋਨ RED MAX ਪਲਾਨ ’ਚ ਮਿਲਣਗੇ ਇਹ ਫਾਇਦੇ
- 699 ਰੁਪਏ ਦੀ ਕੀਮਤ ਵਾਲੇ ਇਸ ਪਲਾਨ ’ਚ ਗਾਹਕਾਂ ਨੂੰ ਸਾਰੇ ਨੈੱਟਵਰਕ ’ਤੇ ਅਨਲਿਮਟਿਡ ਕਾਲਿੰਗ ਮਿਲੇਗੀ।
- ਖ਼ਾਸ ਗੱਲ ਇਹ ਹੈ ਕਿ ਇਸ ਪਲਾਨ ’ਚ ਗਾਹਕਾਂ ਨੂੰ ਅਨਲਿਮਟਿਡ ਡਾਟਾ ਇਸਤੇਮਾਲ ਕਰਨ ਲਈ ਮਿਲੇਗਾ।
- ਗਾਹਕਾਂ ਨੂੰ ਰੋਜ਼ਾਨਾ 100 SMS ਦੀ ਸੁਵਿਧਾ ਮਿਲੇਗਾ।
- ਵੋਡਾਫੋਨ ਦੇ ਇਸ ਪਲਾਨ ’ਚ ਗਾਹਕਾਂ ਨੂੰ ਇਕ ਸਾਲ ਲਈ ਐਮਾਜ਼ੋਨ ਪ੍ਰਾਈਮ ਵੀਡੀਓ, ਜ਼ੀ5, SUN NXT ਅਤੇ ਵੋਡਾਫੋਨ ਪਲੇਅ ਦੀ ਸਬਸਕ੍ਰਿਪਸ਼ਨ ਵੀ ਦਿੱਤੀ ਜਾਵੇਗੀ।