Vodafone ਦੇ ਇਸ ਪਲਾਨ ''ਚ ਸਾਲ ਭਰ ਫ੍ਰੀ ਕਾਲਿੰਗ ਨਾਲ ਮਿਲੇਗਾ 547.5GB ਡਾਟਾ

02/23/2019 12:29:32 PM

ਗੈਜੇਟ ਡੈਸਕ- ਟੈਲੀਕਾਮ ਇੰਡਸਟਰੀ 'ਚ ਲਾਂਗ-ਵੈਲੀਡਿਟੀ ਰੀਚਾਰਜ ਦਾ ਟ੍ਰੇਂਡ ਬਰਕਰਾਰ ਹੈ ਤੇ ਇਹੀ ਵਜ੍ਹਾ ਹੈ ਕਿ ਆਪਰੇਟਰਸ ਇਕ ਤੋਂ ਬਾਅਦ ਇਕ ਨਵੇਂ ਪਲਾਨਸ ਲੈ ਕੇ ਆ ਰਹੀਆਂ ਹਨ। ਹੁਣ ਵੋਡਾਫੋਨ ਨੇ 1,999 ਰੁਪਏ ਦਾ ਨਵਾਂ ਪ੍ਰੀਪੇਡ ਪਲਾਨ ਲੈ ਕੇ ਆਇਆ ਹੈ। ਫਿਲਹਾਲ ਕੇਰਲ ਸਰਕਲ 'ਚ 1,999 ਰੁਪਏ ਦਾ ਪਲਾਨ ਵੋਡਾਫੋਨ ਤੇ ਆਈਡੀਆ ਦੋਨਾਂ ਦੇ ਕੋਲ ਉਪਲੱਬਧ ਹੈ, ਪਰ ਹੁਣ ਇਸ ਦੇ ਬਾਕੀ ਸਰਕਲਸ 'ਚ ਵੀ ਆਫਿਸ਼ੀਅਲ ਹੋਣ ਦੀ ਉਮੀਦ ਕੀਤੀ ਜਾ ਰਹੀ ਹੈ।PunjabKesari
1,999 ਰੁਪਏ ਦਾ ਜੋ ਪਲਾਨ ਲਾਂਚ ਕੀਤਾ ਹੈ, ਉਸ 'ਚ ਯੂਜ਼ਰਸ ਨੂੰ 365 ਦਿਨਾਂ ਲਈ ਰੋਜ 1.5 ਜੀ. ਬੀ ਡਾਟਾ ਦਿੱਤਾ ਜਾਵੇਗਾ। ਇਸ ਤਰ੍ਹਾਂ ਇਹ ਪਲਾਨ ਇਕ ਸਾਲ 'ਚ ਕੁਲ 547.5 ਜੀ.ਬੀ ਡਾਟਾ ਆਫਰ ਕਰਦਾ ਹੈ। ਸਭ ਤੋਂ ਜਰੂਰੀ ਗੱਲ ਸਬਸਕ੍ਰਾਇਬਰਸ ਲਈ ਇਹ ਹੈ ਕਿ ਇਸ ਪਲਾਨ ਨੂੰ ਅਜੇ ਕੇਰਲ ਸਰਕਲ 'ਚ ਲਾਂਚ ਕੀਤਾ ਗਿਆ ਹੈ। ਬਾਕੀ ਸਰਕਲਸ 'ਚ ਇਹ ਕਦੋਂ ਉਪਲੱਬਧ ਹੋਵੇਗਾ, ਇਸ ਨੂੰ ਲੈ ਕੇ ਕੋਈ ਅਨਾਊਂਸਮੈਂਟ ਨਹੀਂ ਕੀਤੀ ਗਈ ਹੈ। ਮੰਨਿਆ ਜਾ ਰਿਹਾ ਹੈ ਕਿ ਇਹ ਇਕ ਓਪਨ ਮਾਰਕੀਟ ਪਲਾਨ ਹੈ ਤੇ ਬਹੁਤ ਜਲਦੀ ਇਸ ਨੂੰ ਪੈਨ-ਇੰਡੀਆ ਰੋਲ ਆਊਟ ਕੀਤਾ ਜਾ ਸਕਦਾ ਹੈ। ਬੈਨਿਫਿਟਸ ਦੀ ਗੱਲ ਕਰੀਏ ਤਾਂ ਇਸ ਪਲਾਨ 'ਚ ਵੋਡਾਫੋਨ ਅਨਲਿਮਟਿਡ ਲੋਕਲ, ਨੈਸ਼ਨਲ ਤੇ ਰੋਮਿੰਗ ਕਾਲਿੰਗ ਦੇ ਰਿਹੇ ਹੈ। ਨਾਲ ਹੀ 365 ਦਿਨਾਂ ਦੇ ਇਸ ਪਲਾਨ 'ਚ ਯੂਜ਼ਰਸ ਨੂੰ 1.5 ਜੀ. ਬੀ ਰੋਜ਼ਾਨਾ ਡਾਟਾ ਤੇ 100 ਫ੍ਰੀ ਐੱਸ. ਐੱਮ. ਐੱਸ ਰੋਜ਼ ਮਿਲਣਗੇ।PunjabKesari
ਇਸ ਤੋਂ ਪਹਿਲਾਂ ਜਦੋਂ ਵੋਡਾਫੋਨ ਨੇ 1,699 ਰੁਪਏ ਦਾ ਪਲਾਨ ਲਾਂਚ ਕੀਤਾ ਸੀ, ਤਾਂ ਯੂਜ਼ਰਸ ਨਿਰਾਸ਼ ਹੋਏ ਸਨ ਕਿਉਂਕਿ 365 ਦਿਨਾਂ ਲਈ ਵੈਲਿਡ ਇਸ ਪਲਾਨ 'ਚ ਆਪਰੇਟਰ ਸਿਰਫ 1 ਜੀ.ਬੀ ਰੋਜ਼ਾਨਾ ਡਾਟਾ ਦੇ ਰਹੀ ਸੀ। ਜਦੋਂ ਕਿ ਇਸ ਕੀਮਤ 'ਚ ਜਿਓ 1.5 ਜੀ. ਬੀ ਡਾਟਾ ਰੋਜ਼ ਦੇ ਰਿਹੇ ਹੈ।


Related News