ਪੈਸਿਆਂ ਦੀ ਸਮੱਸਿਆ ਤੋਂ ਛੁਟਕਾਰਾ ਦਿਵਾਉਣ ''ਚ ਮਦਦ ਕਰੇਗੀ ਵੋਡਾਫੋਨ ਦੀ ਇਹ ਸਰਵਿਸ

Sunday, Nov 27, 2016 - 01:27 PM (IST)

ਪੈਸਿਆਂ ਦੀ ਸਮੱਸਿਆ ਤੋਂ ਛੁਟਕਾਰਾ ਦਿਵਾਉਣ ''ਚ ਮਦਦ ਕਰੇਗੀ ਵੋਡਾਫੋਨ ਦੀ ਇਹ ਸਰਵਿਸ
ਜਲੰਧਰ- 500 ਅਤੇ 1000 ਰੁਪਏ ਦੇ ਨੋਟ ਬੰਦ ਹੋਣ ਤੋਂ ਬਾਅਦ ਦੇਸ਼ ਭਰ ''ਚ ਇਸ ਦੀ ਮਿਲੀ ਜੁਲੀ ਪ੍ਰਕਿਰਿਆ ਦੇਖਣ ਨੂੰ ਮਿਲ ਰਹੀ ਹੈ। ਬੈਂਕਾਂ ਅਤੇ ਏ.ਟੀ.ਐੱਮ. ਦੇ ਬਾਹਰ ਸਵੇਰ ਤੋਂ ਲੈ ਕੇ ਰਾਤ ਤਕ ਲੋਕਾਂ ਦੀਆਂ ਲੰਬੀਆਂ ਲਾਈਨਾਂ ਦੇਖਣ ਨੂੰ ਮਿਲ ਰਹੀਆਂ ਹਨ। 500 ਅਤੇ 1000 ਰੁਪਏ ਦੇ ਨੋਟ ਨਾ ਚੱਲ ਪਾਉਣ ਨਾਲ 100 ਰੁਪਏ ਦੇ ਨੋਟ ਅਤੇ ਖੁਲ੍ਹੇ ਪੈਸਿਆਂ ਨੂੰ ਲੈ ਕੇ ਕਾਫੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਸਮੱਸਿਆ ਨੂੰ ਦੇਖਦੇ ਹੋਏ ਵੋਡਾਫੋਨ ਨੇ ਇਕ ਅਜਿਹੀ ਸਰਵਿਸ ਪੇਸ਼ ਕੀਤੀ ਹੈ ਜਿਸ ਰਾਹੀ ਗਾਹਕ ਐੱਮ-ਪੈਸਾ ਨੂੰ ਕੈਸ਼ ''ਚ ਬਦਲ ਸਕਦੇ ਹਨ। 
ਵੋਡਾਫੋਨ ਦੀ ਰਿਪੋਰਟ ਮੁਤਾਬਕ ਡਿਜੀਟਲ ਵਾਲੇਟ ਦੀ ਵਰਤੋਂ ਕਰ ਰਹੇ 8.4 ਮਿਲੀਅਨ ਤੋਂ ਜ਼ਿਆਦਾ ਯੂਜ਼ਰ 1,20,000 ਤੋਂ ਜ਼ਿਆਦਾ ਆਊਟਲੇਟ ਨਾਲ ਪੈਸਾ ਕਡਵਾ ਸਕਦੇ ਹਨ। ਇਸ ਤੋਂ ਇਲਾਵਾ ਸਾਡੇ ਡਿਜੀਟਲ ਵਾਲੇਟ ਨੂੰ ਆਸਾਨੀ ਨਾਲ ਕ੍ਰੈਡਿਟ/ਡੈਬਿਟ ਕਾਰਡ ਅਤੇ ਨੈੱਟ ਬੈਕਿੰਗ ਰਾਹੀ ਆਸਾਨੀ ਨਾਲ ਰੀਚਾਰਜ ਕੀਤਾ ਜਾ ਸਕਦਾ ਹੈ। ਇਸ ਦਾ ਮਤਲਬ ਇਹ ਹੋਇਆ ਕਿ ਜਿਸ ਦੇ ਕੋਲ ਐੱਮ-ਪੈਸਾ ਹੈ ਉਸ ਨੂੰ ਏ.ਟੀ.ਐੱਮ. ਅੇਤ ਬੈਂਕ ਦੀ ਲੰਬੀ ਲਾਈਨ ''ਚ ਲੱਗਣ ਦੀ ਲੋੜ ਨਹੀਂ ਹੈ। 
ਵੋਡਾਫੋਨ ਐੱਮ-ਪੈਸਾ ਦੇ ਬਿਜ਼ਨੈੱਸ ਹੈੱਡ ਸੁਰੇਸ਼ ਸੇਠੀ ਨੇ ਕਿਹਾ ਕਿ ਐੱਮ-ਪੈਸਾ ਤੋਂ ਪੈਸੇ ਕਡਾਉਣ ਲਈ ਯੂਜ਼ਰ ਨੂੰ ਆਪਣਾ ਆਈ.ਡੀ. ਪਰੂਫ ਲੈ ਕੇ ਐੱਮ-ਪੈਸਾ ਆਊਟਲੇਟ ''ਤੇ ਜਾਣਾ ਹੋਵੇਗਾ। ਤੁਹਾਨੂੰ ਦੱਸ ਦਈਏ ਕਿ ਵੋਡਾਫੋਨ ਦੇ ਕਰੀਬ 8.4 ਮਿਲੀਅਨ ਐੱਮ-ਪੈਸਾ ਯੂਜ਼ਰਸ ਹਨ ਜੋ ਉਪਲੱਧਤਾ ਦੇ ਆਧਾਰ ''ਤੇ ਡਿਜੀਟਲ ਵਾਲੇਟ ਰਾਹੀ ਐੱਮ-ਪੈਸਾ ਆਊਟਲੇਟ ਤੋਂ ਪੈਸਾ ਕਡਵਾ ਸਕਦੇ ਹਨ। ਐੱਮ-ਪੈਸਾ ਵਾਲੇਟ ''ਚ ਕ੍ਰੈਡਿਟ ਜਾਂ ਡੈਬਿਟ ਰਾਹੀਂ ਪੈਸਾ ਪਾਇਆ ਜਾ ਸਕਦਾ ਹੈ। ਇਸ ਦੇ ਨਾਲ ਹੀ ਸੇਠੀ ਨੇ ਇਹ ਵੀ ਦੱਸਿਆ ਕਿ ਕਰੀਬ 56 ਫੀਸਦੀ ਆਊਟਲੇਟ ਦੇਸ਼ ਦੇ ਪੇਂਡੂ ਇਲਾਕਿਆਂ ''ਚ ਬਣਾਏ ਗਏ ਹਨ। ਇਸ ਤੋਂ ਇਲਾਵਾ ਵੋਡਾਫੋਨ ਐੱਮ-ਪੈਸਾ ਵਾਲੇਟ ਦੀ ਵਰਤੋਂ ਆਨਲਾਈਨ ਸ਼ਾਪਿੰਗ, ਬਿੱਲਾਂ ਦੇ ਭੁਗਤਾਨ ਅਤੇ ਪਰਿਵਾਰਕ ਮੈਂਬਰਾਂ ਜਾਂ ਦੋਸਤਾਂ ਨੂੰ ਪੈਸਾ ਭੇਜਣ ਲਈ ਕੀਤੀ ਜਾ ਸਕਦੀ ਹੈ।

Related News