ਵੋਡਾਫੋਨ ਨੇ ਪੇਸ਼ ਕੀਤਾ ਅਨਲਿਮਟਿਡ ਕਾਲਿੰਗ ਦੇ ਨਾਲ 84ਜੀ.ਬੀ. ਡਾਟਾ ਆਫਰ
Thursday, Aug 10, 2017 - 05:10 PM (IST)

ਜਲੰਧਰ- ਭਾਰਤੀ ਟੈਲੀਕਾਮ ਬਾਜ਼ਾਰ 'ਚ ਕਾਫੀ ਹਲਚਲ ਮਚੀ ਹੋਈ ਹੈ। ਰੋਜ਼ਾਰਾ ਕੋਈ ਨਾ ਕੋਈ ਕੰਪਨੀ ਇਕ ਨਵਾਂ ਆਫਰ ਪੇਸ਼ ਕਰ ਰਹੀ ਹੈ ਤਾਂ ਜੋ ਉਹ ਜ਼ਿਆਦਾ ਤੋਂ ਜ਼ਿਆਦਾ ਗਾਹਕਾਂ ਨੂੰ ਆਪਣੇ ਨਾਲ ਜੋੜ ਕੇ ਰੱਖੇ। ਹੁਣ ਵੋਡਾਫੋਨ ਇੰਡੀਆ ਨੇ ਇਕ ਨਵਾਂ ਪਲਾਨ 445 ਰੁਪਏ 'ਚ ਪੇਸ਼ ਕੀਤਾ ਹੈ। ਇਸ ਪਲਾਨ ਦਾ ਨਾਂ 'ਫਰਸਚ ਰਿਚਾਰਜ' ਹੈ। ਦੱਸ ਦਈਏ ਕਿ ਵੋਡਾਫੋਨ ਨੇ ਇਹ ਪਲਾਨ ਸਿਰਫ ਮਹਾਰਾਸ਼ਟਰ ਅਤੇ ਗੋਆ 'ਚ ਪ੍ਰੀਪੇਡ ਗਾਹਕਾਂ ਲਈ ਉਪਲੱਬਧ ਕਰਵਾਇਆ ਹੈ। ਫਰਸਟ ਰਿਚਾਰਜ ਦੇ ਤਹਿਤ ਗਾਹਕਾਂ ਨੂੰ 445 ਰੁਪਏ 'ਚ 84 ਦਿਨਾਂ ਲਈ 84ਜੀ.ਬੀ. ਡਾਟਾ, ਅਨਲਿਮਟਿਡ ਲੋਕਲ ਅਤੇ ਐੱਸ.ਟੀ.ਡੀ. ਕਾਲਿੰਗ ਦੀ ਸੁਵਿਧਾ ਮਿਲੇਗੀ।
ਵੋਡਾਫੋਨ ਇੰਡੀਆ (ਮਹਾਰਾਸ਼ਟਰ ਅਤੇ ਗੋਆ) ਦੇ ਬਿਜ਼ਨੈੱਸ ਹੈੱਡ ਆਸ਼ੀਸ਼ ਚੰਦਰਾ ਨੇ ਕਿਹਾ ਕਿ ਵੋਡਾਫੋਨ ਹਮੇਸ਼ਾ ਆਪਣੇ ਗਾਹਕਾਂ ਨੂੰ ਬਿਹਤਰ ਪ੍ਰੋਡਕਟ ਅਤੇ ਸੇਵਾ ਦੇਣ 'ਚ ਵਿਸ਼ਵਾਸ ਕਰਦਾ ਹੈ। ਫਰਸਟ ਰਿਚਾਰਜ ਪਲਾਨ ਰਾਹੀਂ ਮਹਾਰਾਸ਼ਟਰ ਅਤੇ ਗੋਆ 'ਚ ਸਾਡੇ ਸਾਰੇ ਨਵੇਂ ਪ੍ਰੀਪੇਡ ਗਾਹਕਾਂ ਨੂੰ ਕਾਲਿੰਗ ਅਤੇ ਡਾਟਾ ਜ਼ਿਆਦਾ ਸੁਵਿਧਾ ਮਿਲੇਗੀ।