Vi ਗਾਹਕਾਂ ਲਈ ਬੁਰੀ ਖ਼ਬਰ! 15 ਜਨਵਰੀ ਤੋਂ ਇਸ ਸ਼ਹਿਰ ’ਚ ਬੰਦ ਹੋ ਜਾਵੇਗੀ ਇਹ ਸਰਵਿਸ

01/01/2021 5:16:13 PM

ਗੈਜੇਟ ਡੈਸਕ– ‘ਵੀ’ (ਵੋਡਾਫੋਨ-ਆਈਡੀਆ) ਨੇ ਨਵੇਂ ਸਾਲ ’ਚ ਆਪਣੀ 3ਜੀ ਸਿਮ ਸਰਵਿਸ ਨੂੰ ਇਕ ਹੋਰ ਸ਼ਹਿਰ ਲਈ ਬੰਦ ਕਰਨ ਦੀ ਯੋਜਨਾ ਬਣਾਈ ਹੈ। ‘ਵੀ’ ਨੇ ਆਉਣ ਵਾਲੀ 15 ਜਨਵਰੀ ਤੋਂ ਦਿੱਲੀ ’ਚ 3ਜੀ ਸਰਵਿਸ ਬੰਦ ਕਰਨ ਦਾ ਐਲਾਨ ਕੀਤਾ ਹੈ। ਕੰਪਨੀ ਆਪਣੇ 3ਜੀ ਸਿਮ ਦੀ ਵਰਤੋਂ ਕਰਨ ਵਾਲੇ ਗਾਹਕਾਂ ਨੂੰ ਮੈਸੇਜ ਅਤੇ ਕਾਲ ਕਰਕੇ ਦੱਸ ਰਹੀ ਹੈ ਕਿ ਉਹ 15 ਜਨਵਰੀ ਤਕ ਆਪਣੇ 3ਜੀ ਸਿਮ ਨੂੰ 4ਜੀ ’ਚ ਪੋਰਟ ਕਰਵਾ ਲੈਣ ਤਾਂ ਜੋ ਬਿਨਾਂ ਕਿਸੇ ਰੁਕਾਵਟ ਦੇ ਉਹ 15 ਤਾਰੀਖ਼ ਤੋਂ ਬਾਅਦ ਆਪਣੇ ਨੰਬਰ ਦੀ ਵਰਤੋਂ ਕਰ ਸਕਣ। ਅਜਿਹੇ ’ਚ ਦਿੱਲੀ ਦੇ ਵੋਡਾਫੋਨ-ਆਈਡੀਆ ਯੂਜ਼ਰਸ ਆਸਾਨੀ ਨਾਲ ਆਪਣਾ  ਨੰਬਰ ਪੋਰਟ ਕਰਵਾ ਸਕਦੇ ਹਨ। 

ਇਹ ਵੀ ਪੜ੍ਹੋ– Jio ਦਾ ਸਭ ਤੋਂ ਕਿਫਾਇਤੀ ਪਲਾਨ, 399 ਰੁਪਏ ’ਚ ਮਿਲੇਗਾ 75GB ਡਾਟਾ ਤੇ ਮੁਫ਼ਤ ਕਾਲਿੰਗ

ਕਸਟਮਰ ਕੇਅਰ ਸੈਂਟਰ ’ਤੇ ਜਾ ਕੇ 4ਜੀ ’ਚ ਪੋਰਟ ਕਰਵਾ ਲਓ ਸਿਮ
ਭਾਰਤ ’ਚ ਬੀਤੇ ਕਈ ਸਾਲਾਂ ਤੋਂ 4ਜੀ ਸਰਵਿਸ ਚੱਲ ਰਹੀ ਹੈ, ਜਿਸ ਵਿਚ ਗਾਹਕਾਂ ਨੂੰ ਬਿਹਤਰ ਸਪੀਡ ਦੇ ਨਾਲ ਜ਼ਿਆਦਾ ਡਾਟਾ ਦਾ ਲਾਭ ਮਿਲਦਾ ਹੈ। ਰਿਲਾਇੰਸ ਜੀਓ ਦੇ ਲਾਂਚ ਤੋਂ ਬਾਅਦ 4ਜੀ ’ਚ ਤਾਂ ਜਿਵੇਂ ਕ੍ਰਾਂਤੀ ਆ ਗਈ ਹੈ ਅਤੇ ਸਿਮ ਯੂਜ਼ਰਸ ਦੀ ਗਿਣਤੀ ਵੀ ਕਾਫੀ ਵਧੀ ਹੈ। ਵੋਡਾਫੋਨ-ਆਈਡੀਆ ਨੇ ਬੀਤੇ ਸਾਲ ਹੀ ਬੈਂਗਲੁਰੂ ਅਤੇ ਮੁੰਬਈ ਵਰਗੇ ਸ਼ਹਿਰਾਂ ’ਚ 3ਜੀ ਸਿਮ ਸੇਵਾ ਬੰਦ ਕਰ ਦਿੱਤੀ ਹੈ। ਹੁਣ ਦਿੱਲੀ ਦੇ ‘ਵੀ’ ਗਾਹਕ ਵੀ ਆਪਣੇ ਨਜ਼ਦੀਕੀ ਕਸਟਮਰ ਕੇਅਰ ਸੈਂਟਰ ’ਤੇ ਜਾ ਕੇ ਆਪਣਾ ਸਿਮ 4ਜੀ ’ਚ ਪੋਰਟ ਕਰਵਾ ਲੈਣ, ਜਿਸ ਨਾਲ ਉਨ੍ਹਾਂ ਨੂੰ ਕਿਸੇ ਤਰ੍ਹਾਂ ਦਾ ਨੁਕਸਾਨ ਨਾ ਹੋਵੇ। 

ਇਹ ਵੀ ਪੜ੍ਹੋ– 251 ਰੁਪਏ ’ਚ 70GB ਡਾਟਾ ਦੇ ਰਹੀ ਹੈ ਇਹ ਟੈਲੀਕਾਮ ਕੰਪਨੀ

2ਜੀ ਵੌਇਸ ਕਾਲਿੰਗ ਸੇਵਾ ਰਹੇਗੀ ਜਾਰੀ
ਵੋਡਾਫੋਨ-ਆਈਡੀਆ ਦੇ ਮੌਜੂਦਾ 4ਜੀ ਗਾਹਕਾਂ ’ਤੇ ਕੰਪਨੀ ਦੇ ਇਸ ਐਲਾਨ ਦਾ ਕੋਈ ਪ੍ਰਭਾਵ ਨਹੀਂ ਪਵੇਗਾ। ਉਥੇ ਹੀ 2ਜੀ ਗਾਹਕ ਵੌਇਸ ਕਾਲਿੰਗ ਦਾ ਲਾਭ ਲੈਂਦੇ ਰਹਿਣਗੇ ਪਰ ਉਹ ਪੁਰਾਣੇ ਸਿਮ ’ਤੇ ਇੰਟਰਨੈੱਟ ਦਾ ਮਜ਼ਾ ਨਹੀਂ ਲੈ ਸਕਣਗੇ। ਟੈਲੀਕਾਮ ਰੈਗੁਲੇਟਰੀ ਅਥਾਰਿਟੀ ਆਫ ਇੰਡੀਆ (ਟਰਾਈ) ਮੁਤਾਬਕ, ਦਿੱਲੀ ਸਰਕਿਲ ’ਚ ‘ਵੀ’ ਦੇ 1 ਕਰੋੜ, 62 ਲੱਖ ਤੋਂ ਜ਼ਿਆਦਾ ਸਬਸਕ੍ਰਾਈਬਰ ਹਨ। ਹੁਣ ਇਨ੍ਹਾਂ ’ਚੋਂ ਜਿੰਨੇ ਵੀ 3ਜੀ ਗਾਹਕ ਹਨ, ਉਨ੍ਹਾਂ ਨੂੰ 15 ਜਨਵਰੀ ਤਕ ਆਪਣਾ ਸਿਮ 4ਜੀ ’ਚ ਪੋਰਟ ਕਰਵਾਉਣਾ ਹੋਵੇਗਾ। 

ਇਹ ਵੀ ਪੜ੍ਹੋ– Vi ਗਾਹਕਾਂ ਨੂੰ ਮੁਫ਼ਤ ਦੇ ਰਹੀ ਹੈ 50GB ਡਾਟਾ, ਇਹ ਹੈ ਆਫਰ


Rakesh

Content Editor

Related News