VI ਨੇ ਲਾਂਚ ਕੀਤੇ 30 ਦਿਨਾਂ ਦੀ ਮਿਆਦ ਵਾਲੇ ਦੋ ਹੋਰ ਨਵੇਂ ਪਲਾਨ

04/06/2022 6:24:50 PM

ਗੈਜੇਟ ਡੈਸਕ– ਵੋਡਾਫੋਨ-ਆਈਡੀਆ ਨੇ ਇਕ ਵਾਰ ਫਿਰ ਤੋਂ 30 ਦਿਨਾਂ ਦੀ ਮਿਆਦ ਵਾਲੇ ਦੋ ਨਵੇਂ ਪ੍ਰੀਪੇਡ ਪਲਾਨ ਲਾਂਚ ਕੀਤੇ ਹਨ। ਇਸਤੋਂ ਪਹਿਲਾਂ ਕੰਪਨੀ ਨੇ 337 ਰੁਪਏ, 107 ਰੁਪਏ ਅਤੇ 111 ਰੁਪਏ ਦੇ ਪਲਾਨ ਲਾਂਚ ਕੀਤੇ ਹਨ। ਹੁਣ ਕੰਪਨੀ ਨੇ ਦੋ ਨਵੇਂ ਪਲਾਨ ਪੇਸ਼ ਕੀਤੇ ਹਨ ਜਿਨ੍ਹਾਂ ਦੀਆਂ ਕੀਮਤਾਂ 137 ਰੁਪਏ ਅਤੇ 141 ਰੁਪਏ ਹੈ। ਇਨ੍ਹਾਂ ਦੋਵਾਂ ਪਲਾਨ ਨੂੰ ਵੋਡਾਫੋਨ-ਆਈਡੀਆ ਦੀ ਵੈੱਬਸਾਈਟ ਦੇ ਅਦਰਸ ਸੈਕਸ਼ਨ ’ਚ ਵੇਖਿਆ ਜਾ ਸਕਦਾ ਹੈ। 

VI ਦਾ 137 ਰੁਪਏ ਵਾਲਾ ਪਲਾਨ
137 ਰੁਪਏ ਵਾਲੇ ਪਲਾਨ ਦੇ ਨਾਲ 30 ਦਿਨਾਂ ਦੀ ਮਿਆਦ ਮਿਲੇਗੀ। ਇਸ ਪਲਾਨ ਦੇ ਨਾਲ 10 ਮਿੰਟਾਂ ਦੀ ਆਨਨੈੱਟ ਨਾਈਟ ਕਾਲਿੰਗ ਮਿਲੇਗੀ ਯਾਨੀ ਤੁਸੀਂ ਵੋਡਾਫੋਨ-ਆਈਡੀਆ ਦੇ ਨੈੱਟਵਰਕ ’ਤੇ ਕਾਲਿੰਗ ਕਰ ਸਕੋਗੇ। ਦੂਜੇ ਨੈੱਟਵਰਕ ’ਤੇ ਕਾਲਿੰਗ ਲਈ 2.5 ਪੈਸੇ ਪ੍ਰਤੀ ਸਕਿੰਟ ਦੀ ਦਰ ਨਾਲ ਪੈਸੇ ਲੱਗਣਗੇ। ਨਾਈਟ ਮਿੰਟ ਕਾਲਿੰਗ ਰਾਤ ਦੇ 11 ਵਜੇ ਤੋਂ ਸਵੇਰੇ 6 ਵਜੇ ਤਕ ਲਈ ਹੋਵੇਗੀ। ਇਸ ਪਲਾਨ ’ਚ ਲੋਕਲ ਮੈਸੇਜਿੰਗ ਲਈ 1 ਰੁਪਈਆ ਦੇਣਾ ਪਵੇਗਾ।


VI ਦਾ 141 ਰੁਪਏ ਵਾਲਾ ਪਲਾਨ
ਵੋਡਾਫੋਨ-ਆਈਡੀਆ ਦੇ 141 ਰੁਪਏ ਵਾਲੇ ਪਲਾਨ ’ਚ 31 ਦਿਨਾਂ ਦੀ ਮਿਆਦ ਮਿਲੇਗੀ। ਇਸ ਵਿਚ 10 ਮਿੰਟ ਆਨਨੈੱਟ ਨਾਈਟ ਕਾਲਿੰਗ ਮਿਲੇਗੀ। ਇਹ ਪਲਾਨ 137 ਰੁਪਏ ਵਾਲੇ ਪਲਾਨ ਤੋਂ ਸਿਰਫ ਮਿਆਦ ਦੇ ਮਾਮਲੇ ’ਚ ਅਲੱਗ ਹੈ। ਇਨ੍ਹਾਂ ਦੋਵਾਂ ਪਲਾਨ ਦੇ ਆਉਣ ਤੋਂ ਬਾਅਦ ਵੋਡਾਫੋਨ-ਆਈਡੀਆ ਕੋਲ ਕੁੱਲ ਪੰਜ ਅਜਿਹੇ ਪ੍ਰੀਪੇਡ ਪਲਾਨ ਹੋ ਗਏ ਹਨ ਜਿਨ੍ਹਾਂ ’ਚ 30 ਜਾਂ 31 ਦਿਨਾਂ ਦੀ ਮਿਆਦ ਮਿਲ ਰਹੀ ਹੈ। 


Rakesh

Content Editor

Related News