Vi ਦੇ ਗਾਹਕਾਂ ਲਈ ਖ਼ੁਸ਼ਖ਼ਬਰੀ, ਹੁਣ ਘਰ ਬੈਠੇ ਮਿਲੇਗਾ ਆਪਣੀ ਪਸੰਦ ਦਾ ਮੋਬਾਇਲ ਨੰਬਰ

Wednesday, Dec 22, 2021 - 05:09 PM (IST)

Vi ਦੇ ਗਾਹਕਾਂ ਲਈ ਖ਼ੁਸ਼ਖ਼ਬਰੀ, ਹੁਣ ਘਰ ਬੈਠੇ ਮਿਲੇਗਾ ਆਪਣੀ ਪਸੰਦ ਦਾ ਮੋਬਾਇਲ ਨੰਬਰ

ਗੈਜੇਟ ਡੈਸਕ– ਭਾਰਤ ਦੀ ਲੀਡਿੰਗ ਟੈਲੀਕਾਮ ਕੰਪਨੀ ਵੋਡਾਫੋਨ-ਆਈਡੀਆ ਨੇ ਆਪਣੇ ਗਾਹਕਾਂ ਨੂੰ ਮੁਫ਼ਤ ਡੋਰਸਟੈੱਪ ਸਿਮ ਡਿਲਿਵਰੀ ਦੀ ਸੁਵਿਧਾ ਦਿੱਤੀ ਹੈ। ਇਸ ਤਹਿਤ ਗਾਹਕ ਪ੍ਰੀਮੀਅਮ, ਫੈਂਸੀ ਅਤੇ ਕਸਟਮਾਈਜ਼ ਮੋਬਾਇਲ ਨੰਬਰ ਚੁਣ ਸਕਣਗੇ। ਇਸਤੋਂ ਇਲਾਵਾ ਗਾਹਕਾਂ ਨੂੰ ਲੱਕੀ ਨੰਬਰ ਅਤੇ ਜਨਮ ਤਾਰੀਖ਼ ਦੇ ਆਧਾਰ ’ਤੇ ਮੋਬਾਇਲ ਨੰਬਰ ਚੁਣਨ ਦਾ ਆਪਸ਼ਨ ਵੀ ਮਿਲੇਗਾ। ਇਹ ਸੇਵਾ ਦਿੱਲੀ, ਮੁੰਬਈ, ਪੁਣੇ, ਹੈਦਰਾਬਾਦ, ਚੇਨਈ, ਕੋਲਕਾਤਾ, ਬੈਂਗਲੁਰੂ, ਅਹਿਮਦਾਬਾਦ, ਸੂਰਤ, ਜੈਪੁਰ ਦੇ ਪ੍ਰੀਪੇਡ ਅਤੇ ਪੋਸਟਪੇਡ ਗਾਹਕਾਂ ਲਈ ਉਪਲੱਬਧ ਹੈ। 

ਇਹ ਵੀ ਪੜ੍ਹੋ– Vi ਨੇ ਲਾਂਚ ਕੀਤੇ 4 ਨਵੇਂ ਪਲਾਨ, ਸ਼ੁਰੂਆਤੀ ਕੀਮਤ 155 ਰੁਪਏ, ਜਾਣੋ ਫਾਇਦੇ

ਕਸਟਮਾਈਜ਼ ਮੋਬਾਇਲ ਨੰਬਰ ਪ੍ਰਾਪਤ ਕਰਨ ਲਈ ਅਪਣਾਓ ਇਹ ਤਰੀਕਾ

- ਪ੍ਰੀਪੇਡ ਅਤੇ ਪੋਸਟਪੇਡ ’ਚੋਂ ਕਿਸੇ ਇਕ ਆਪਸ਼ਨ ਨੂੰ ਚੁਣੋ।
- ਮੋਬਾਇਲ ਨੰਬਰ ਅਤੇ ਪਿੰਨ-ਕੋਡ ਵਰਗੀ ਬੇਸਿਕ ਡਿਟੇਲ ਭਰੋ।
- ਵੀ.ਆਈ.ਪੀ. ਨੰਬਰ ਦੀ ਚੋਣ ਕਰੋ।
- ਹੁਣ ਆਪਣਾ ਨਾਮ ਅਤੇ ਐਡਰੈੱਸ ਦਰਜ ਕਰਕੇ ਆਰਡਰ ਪਲੇਸ ਕਰੋ।
- ਓ.ਟੀ.ਪੀ. ਐਂਟਰ ਕਰਕੇ ਨਵੇਂ ਮੋਬਾਇਲ ਕੁਨੈਕਸ਼ਨ ਦੀ ਪਮੈਂਟ ਕਰੋ।
- ਇਸਤੋਂ ਬਾਅਦ ਨਵਾਂ ਸਿਮ ਕਾਰਡ ਤੁਹਾਡੇ ਘਰ ਡਿਲਿਵਰ ਹੋ ਜਾਵੇਗਾ। 

ਇਹ ਵੀ ਪੜ੍ਹੋ– ਜੀਓ ਨੇ ਮਾਰੀ ਪਲਟੀ, ਇਕ ਦਿਨ ’ਚ ਹੀ ਬਦਲ ਦਿੱਤੇ ਆਪਣੇ 1 ਰੁਪਏ ਵਾਲੇ ਪਲਾਨ ਦੇ ਫਾਇਦੇ


author

Rakesh

Content Editor

Related News