Vi ਦੇ ਇਸ ਪਲਾਨ ’ਚ ਰੋਜ਼ 3ਜੀ.ਬੀ. ਡਾਟਾ ਤੇ ਅਨਲਿਮਟਿਡ ਕਾਲਿੰਗ ਨਾਲ ਫ੍ਰੀ ’ਚ ਵੇਖੋ ਮੂਵੀ

Wednesday, Mar 10, 2021 - 12:46 PM (IST)

Vi ਦੇ ਇਸ ਪਲਾਨ ’ਚ ਰੋਜ਼ 3ਜੀ.ਬੀ. ਡਾਟਾ ਤੇ ਅਨਲਿਮਟਿਡ ਕਾਲਿੰਗ ਨਾਲ ਫ੍ਰੀ ’ਚ ਵੇਖੋ ਮੂਵੀ

ਗੈਜੇਟ ਡੈਸਕ– ਟੈਲੀਕਾਮ ਕੰਪਨੀ ਵੋਡਾਫੋਨ-ਆਈਡੀਆ (ਵੀ) ਨੇ ਗਾਹਕਾਂ ਲਈ ਨਵੇਂ ਪ੍ਰੀਪੇਡ ਪਲਾਨ ਪੇਸ਼ ਕੀਤੇ ਹਨ। ਇਨ੍ਹਾਂ ਪਲਾਨਾਂ ’ਚ ਕੰਪਨੀ ਇਕ ਸਾਲ ਲਈ Disney+ Hotstar VIP ਦਾ ਫ੍ਰੀ ਸਬਸਕ੍ਰਿਪਸ਼ਨ ਦੇ ਰਹੀ ਹੈ ਜੋ ਆਮਤੌਰ ’ਤੇ 399 ਰੁਪਏ ਦੇ ਮੈਂਬਰਸ਼ਿਪ ਚਾਰਜ ’ਚ ਮਿਲਦਾ ਹੈ। ਅਜਿਹੇ ’ਚ ਇਨ੍ਹਾਂ ਪਲਾਨਾਂ ਦੇ ਸਬਸਕ੍ਰਾਈਬਰ ਫ੍ਰੀ ’ਚ ਇਸ ਓ.ਟੀ.ਟੀ. ਪਲੇਟਫਾਰਮ ’ਤੇ ਮੌਜੂਦ ਆਪਣੀ ਪਸੰਦੀਦਾ ਮੂਵੀ ਅਤੇ ਵੈੱਬ ਸੀਰੀਜ਼ ਦਾ ਮਜ਼ਾ ਲੈ ਸਕਣਗੇ। ਕੰਪਨੀ ਨੇ ਜੋ ਨਵੇਂ ਪਲਾਨ ਲਾਂਚ ਕੀਤੇ ਹਨ ਉਨ੍ਹਾਂ ਦੀ ਕੀਮਤ 401 ਰੁਪਏ, 601 ਰੁਪਏ ਅਤੇ 801 ਰੁਪਏ ਹੈ। ਤਾਂ ਆਓ ਵਿਸਤਾਰ ਨਾਲ ਜਾਣਦੇ ਹਾਂ ਇਨ੍ਹਾਂ ਪਲਾਨਾਂ ’ਚ ਮਿਲਣ ਵਾਲੇ ਫਾਇਦਿਆਂ ਬਾਰੇ।

401 ਰੁਪਏ ਵਾਲੇ ਪਲਾਨ ’ਚ ਮਿਲਣ ਵਾਲੇ ਫਾਇਦੇ
ਡਿਜ਼ਨੀ+ ਹਾਟਸਟਾਰ ਵੀ.ਆਈ.ਪੀ. ਸਬਸਕ੍ਰਿਪਸ਼ਨ ਦੇ ਨਾਲ ਆਉਣ ਵਾਲੇ ਇਸ ਪਲਾਨ ’ਚ ਅਨਲਿਮਟਿਡ ਵੌਇਸ ਕਾਲਿੰਗ ਅਤੇ ਰੋਜ਼ਾਨਾ 100 ਮੁਫ਼ਤ ਐੱਸ.ਐੱਮ.ਐੱਸ. ਆਫਰ ਕਰ ਰਹੀ ਹੈ। 28 ਦਿਨਾਂ ਦੀ ਮਿਆਦ ਵਾਲੇ ਇਸ ਪਲਾਨ ’ਚ ਰੋਜ਼ਾਨਾ 3 ਜੀ.ਬੀ. ਡਾਟਾ ਆਫਰ ਕੀਤਾ ਜਾ ਰਿਹਾ ਹੈ। ਪਲਾਨ ਦੀ ਖਾਸੀਅਤ ਹੈ ਕਿ ਇਸ ਵਿਚ ਕੰਪਨੀ 16 ਜੀ.ਬੀ. ਅਡੀਸ਼ਨਲ ਡਾਟਾ ਆਫਰ ਕਰ ਰਹੀ ਹੈ। 

601 ਰੁਪਏ ਵਾਲੇ ਪਲਾਨ ’ਚ ਮਿਲਣ ਵਾਲੇ ਫਾਇਦੇ
ਇਸ ਪਲਾਨ ’ਚ ਕੰਪਨੀ ਰੋਜ਼ 3 ਜੀ.ਬੀ. ਡਾਟਾ ਨਾਲ 32 ਜੀ.ਬੀ. ਵਾਧੂ ਡਾਟਾ ਆਫਰ ਕਰ ਰਹੀ ਹੈ। 56 ਦਿਨਾਂ ਦੀ ਮਿਆਦ ਵਾਲੇ ਇਸ ਪਲਾਨ ’ਚ ਦੇਸ਼ ਭਰ ’ਚ ਕਿਸੇ ਵੀ ਨੈੱਟਵਰਕ ਲਈ ਅਨਲਿਮਟਿਡ ਕਾਲਿੰਗ ਦਾ ਫਾਇਦਾ ਦਿੱਤਾ ਜਾ ਰਿਹਾ ਹੈ। ਮੁਫ਼ਤ ਡਿਜ਼ਨੀ+ ਹਾਟਸਟਾਰ ਦੇ ਫ੍ਰੀ ਸਬਸਕ੍ਰਿਪਸ਼ਨ ਨਾਲ ਆਉਣ ਵਾਲੇ ਇਸ ਪਲਾਨ ’ਚ ਕੰਪਨੀ ਰੋਜ਼ 100 ਮੁਫ਼ਤ ਐੱਸ.ਐੱਮ.ਐੱਸ. ਵੀ ਆਫਰ ਕਰ ਰਹੀ ਹੈ। 

801 ਰੁਪਏ ਵਾਲੇ ਪਲਾਨ ’ਚ ਮਿਲਣ ਵਾਲੇ ਫਾਇਦੇ
ਕੰਪਨੀ ਇਸ ਪਲਾਨ ’ਚ ਵੀ ਗਾਹਕਾਂ ਨੂੰ 399 ਰੁਪਏ ਵਾਲਾ ਡਿਜ਼ਨੀ+ ਹਾਟਸਟਾਰ ਵੀ.ਆਈ.ਪੀ. ਦਾ ਫ੍ਰੀ ਐਕਸੈਸ ਦੇ ਰਹੀ ਹੈ। ਪਲਾਨ ’ਚ ਇੰਟਰਨੈੱਟ ਦੀ ਵਰਤੋਂ ਕਰਨ ਲਈ ਰੋਜ਼ 3 ਜੀ.ਬੀ. ਡਾਟਾ ਮਿਲਦਾ ਹੈ। ਪਲਾਨ ਦੇ ਨਾਲ ਕੰਪਨੀ ਪੂਰੀ ਮਿਆਦ ਤਕ 48 ਜੀ.ਬੀ. ਵਾਧੂ ਡਾਟਾ ਵੀ ਦੇ ਰਹੀ ਹੈ। ਰੋਜ਼ਾਨਾ 100 ਮੁਫ਼ਤ ਐੱਸ.ਐੱਮ.ਐੱਸ. ਦੇ ਨਾਲ ਆਉਣ ਵਾਲੇ ਇਸ ਪਲਾਨ ’ਚ ਅਨਲਿਮਟਿਡ ਕਾਲਿੰਗ ਦੀ ਵੀ ਸੁਵਿਧਾ ਮਿਲਦੀ ਹੈ। ਪਲਾਨ ਦੀ ਮਿਆਦ 84 ਦਿਨਾਂ ਦੀ ਹੈ। 


author

Rakesh

Content Editor

Related News