ਵੋਡਾਫੋਨ-ਆਈਡੀਆ ਨੇ ਇਸ ਮਾਮਲੇ ’ਚ ਮਾਰੀ ਬਾਜ਼ੀ, ਜੀਓ ਤੇ ਏਅਰਟੈੱਲ ਨੂੰ ਛੱਡਿਆ ਪਿੱਛੇ

12/09/2020 11:42:26 AM

ਗੈਜੇਟ ਡੈਸਕ– ਟੈਲੀਕਾਮ ਕੰਪਨੀ ਵੋਡਾਫੋਨ-ਆਈਡੀਆ ਨੇ ਬਿਹਤਰੀਨ ਕਾਲ ਕੁਆਲਿਟੀ ਦੇ ਮਾਮਲੇ ’ਚ ਨਵੰਬਰ ਮਹੀਨੇ ’ਚ ਰਿਲਾਇੰਸ ਜੀਓ ਅਤੇ ਏਅਰਟੈੱਲ ਨੂੰ ਪਿੱਛੇ ਛੱਡ ਦਿੱਤਾ ਹੈ। ਵੋਡਾਫੋਨ-ਆਈਡੀਆ ਦੀ ਕਾਲ ਕੁਆਲਿਟੀ ਨਵੰਬਰ ਮਹੀਨੇ ’ਚ ਸਭ ਤੋਂ ਬਿਹਤਰੀਨ ਰਹੀ ਹੈ। ਟੈਲੀਕਾਮ ਰੈਗੁਲੇਟਰੀ ਅਥਾਰਿਟੀ ਆਫ ਇੰਡੀਆ (ਟਰਾਈ) ਦੀ ਰਿਪੋਰਟ ’ਚ ਇਸ ਦਾ ਖੁਲਾਸਾ ਹੋਇਆ ਹੈ। ਟਰਾਈ ਦੇ ਨਵੇਂ ਡਾਟਾ ਮੁਤਾਬਕ, ਆਈਡੀਆ ਨੂੰ ਵੌਇਸ ਕਾਲ ਕੁਆਲਿਟੀ ਦੇ ਮਾਮਲੇ ’ਚ ਪਹਿਲਾ ਸਥਾਨ ਮਿਲਿਆ ਹੈ। ਇਸ ਤੋਂ ਬਾਅਦ ਵੋਡਾਫੋਨ ਦਾ ਸਥਾਨ ਆਉਂਦਾ ਹੈ। ਟਰਾਈ ਵਲੋਂ ਹਰ ਤਰ੍ਹਾਂ ਦੇ ਨੈੱਟਵਰਕ 2ਜੀ, 3ਜੀ ਅਤੇ 4ਜੀ ਤੋਂ ਯੂਜ਼ਰ ਡਾਟਾ ਇਕੱਠਾ ਕੀਤਾ ਗਿਆ ਹੈ। ਟਰਾਈ ਦੀ MyCall ਡੈਸ਼ਬੋਰਡ ਤੋਂ ਵੌਇਸ ਕੁਆਲਿਟੀ ਦੇ ਫੀਡਬੈਕ ਨੂੰ ਯੂਜ਼ਰ ਐਪਲੀਕੇਸ਼ਨ ਰਾਹੀਂ ਮੁਹੱਈਆ ਕਰਵਾਇਆ ਗਿਆ ਹੈ। 

ਇਹ ਵੀ ਪੜ੍ਹੋ– Vi ਦਾ ਨਵਾਂ ਪਲਾਨ, 150GB ਡਾਟਾ ਤੇ ਅਨਲਿਮਟਿਡ ਕਾਲਿੰਗ ਸਮੇਤ ਮਿਲਣਗੇ ਇਹ ਫਾਇਦੇ

ਇਨਡੋਰ ਕਾਲ ਕੁਆਲਿਟੀ ਰੇਟਿੰਗ
ਆਈਡੀਆ ਨੂੰ ਨਵੰਬਰ ’ਚ ਇਨਡੋਰ ਕਾਲ ਕੁਆਲਿਟੀ ਦੇ ਮਾਮਲੇ ’ਚ 5 ’ਚੋਂ 4.9 ਰੇਟਿੰਗ ਨਾਲ ਪਹਿਲਾ ਸਥਾਨ ਮਿਲਿਆ ਹੈ ਜਦਕਿ ਵੋਡਾਫੋਨ ਨੂੰ 4.6 ਰੇਟਿੰਗ ਮਿਲੀ ਹੈ। ਇਸ ਸਾਲ ਨਵੰਬਰ ਦੀ ਸ਼ੁਰੂਆਤ ’ਚ ਬੀ.ਐੱਸ.ਐੱਨ.ਐੱਲ. ਨੇ ਕਾਲ ਕੁਆਲਿਟੀ ਦੇ ਮਾਮਲੇ ’ਚ 3.7 ਰੇਟਿੰਗ ਨਾਲ ਪਹਿਲਾ ਸਥਾਨ ਹਾਸਲ ਕੀਤਾ ਸੀ। ਉਥੇ ਹੀ ਏਅਰਟੈੱਲ ਨੂੰ 3.5 ਰੇਟਿੰਗ ਮਿਲੀ ਸੀ ਜਦਕਿ 3.3 ਰੇਟਿੰਗ ਨਾਲ ਆਈਡੀਆ ਦਾ ਤੀਜਾ ਸਥਾਨ ਸੀ। ਇਸ ਤੋਂ ਬਾਅਦ 3.2 ਰੇਟਿੰਗ ਨਾਲ ਰਿਲਾਇੰਸ ਜੀਓ ਅਤੇ ਫਿਰ 3.1 ਰੇਟਿੰਗ ਨਾਲ ਵੋਡਾਫੋਨ ਦਾ ਨੰਬਰ ਸੀ।

ਇਹ ਵੀ ਪੜ੍ਹੋ– BSNL ਦਾ ਜ਼ਬਰਦਸਤ ਪਲਾਨ, 1 ਸਾਲ ਤਕ ਹੋਵੇਗੀ ਰੀਚਾਰਜ ਦੀ ਛੁੱਟੀ

ਆਊਟਡੋਰ ਕਾਲ ਕੁਆਲਿਟੀ ਰੇਟਿੰਗ
ਜੇਕਰ ਆਊਟਡੋਰ ਵੌਇਸ ਕੁਆਲਿਟੀ ਦੀ ਗੱਲ ਕਰੀਏ ਤਾਂ ਵੋਡਾਫੋਨ ਦੀ ਰੇਟਿੰਗ 4.3 ਰਹੀ। ਉਥੇ ਹੀ ਇਸੇ ਦੌਰਾਨ ਆਈਡੀਆ ਨੂੰ ਆਊਟਡੋਰ ਵੌਇਸ ਕੁਆਲਿਟੀ ਦੇ ਮਾਮਲੇ ’ਚ 4.9 ਰੇਟਿੰਗ ਮਿਲੀ ਹੈ, ਜਦਕਿ ਏਅਰਟੈੱਲ ਦੀ ਨਵੰਬਰ ਮਹੀਨੇ ’ਚ ਆਊਟਡੋਰ ਵੌਇਸ ਕੁਆਲਿਟੀ 3.9 ਰਹੀ ਹੈ ਅਤੇ ਆਊਟਡੋਰ ਵੌਇਸ ਕੁਆਲਿਟੀ ਦੇ ਮਾਮਲੇ ’ਚ ਏਅਰਟੈੱਲ ਨੂੰ 3.5 ਰੇਟਿੰਗ ਮਿਲੀ ਹੈ। ਜਦਕਿ ਜੀਓ ਦੀ ਆਊਟਡੋਰ ਵੌਇਸ ਕਾਲ ਰੇਟਿੰਗ 3.6 ਹੈ। 


Rakesh

Content Editor

Related News