ਵੋਡਾਫੋਨ-ਆਈਡੀਆ ਨੇ ਬੰਦ ਕੀਤੇ ਇਹ 3 ਪਲਾਨ, ਮਿਲਦੇ ਸਨ ਵੱਡੇ ਫਾਇਦੇ
Wednesday, Dec 29, 2021 - 05:44 PM (IST)
ਗੈਜੇਟ ਡੈਸਕ– ਵੋਡਾਫੋਨ-ਆਈਡੀਆ ਨੇ ਆਪਣੇ 3 ਨਵੇਂ ਪ੍ਰੀਪੇਡ ਪਲਾਨ ਬੰਦ ਕਰ ਦਿੱਤੇ ਹਨ। ਵੋਡਾਫੋਨ-ਆਈਡੀਆ ਦੇ ਇਨ੍ਹਾਂ ਤਿੰਨਾਂ ਪ੍ਰੀਪੇਡ ਪਲਾਨਾਂ ਨਾਲ ਇਕ ਸਾਲ ਲਈ ਡਿਜ਼ਨੀ ਪਲੱਸ ਹੋਟਸਟਾਰ ਦਾ ਸਬਸਕ੍ਰਿਪਸ਼ਨ ਮਿਲ ਰਿਹਾ ਸੀ। ਇਸ ਤੋਂ ਪਹਿਲਾਂ ਏਅਰਟੈੱਲ ਅਤੇ ਜੀਓ ਨੇ ਵੀ ਡਿਜ਼ਨੀ ਪਲੱਸ ਹੋਟਸਟਾਰ ਸਬਸਕ੍ਰਿਪਸ਼ਨ ਵਾਲੇ ਪਲਾਨ ਬੰਦ ਕੀਤੇ ਹਨ।
ਇਹ ਵੀ ਪੜ੍ਹੋ– ਬਿਨਾਂ ਹੱਥਾਂ-ਪੈਰਾਂ ਦੇ ਈ-ਰਿਕਸ਼ਾ ਚਲਾਉਣ ਵਾਲੇ ਸ਼ਖ਼ਸ ਨੂੰ ਆਨੰਦ ਮਹਿੰਦਰਾ ਨੇ ਦਿੱਤਾ ਇਹ ਖ਼ਾਸ ਆਫਰ (ਵੀਡੀਓ)
‘ਵੀ’ ਦੀ ਵੈੱਬਸਾਈਟ ਤੋਂ 501 ਰੁਪਏ, 601 ਰੁਪਏ ਅਤੇ 701 ਰੁਪਏ ਵਾਲੇ ਪਲਾਨਸ ਨੂੰ ਹਟਾ ਦਿੱਤਾ ਗਿਆ ਹੈ। ਹੁਣ ਜੇਕਰ ਤੁਹਾਨੂੰ ਮੁਫ਼ਤ ’ਚ ਡਿਜ਼ਨੀ ਪਲੱਸ ਹੋਟਸਟਾਰ ਦਾ ਸਬਸਕ੍ਰਿਪਸ਼ਨ ਚਾਹੀਦਾ ਹੈ ਤਾਂ ਤੁਹਾਨੂੰ 901 ਰੁਪਅ ਵਾਲਾ ਜਾਂ ਫਿਰ 3,099 ਰੁਪਏ ਵਾਲਾ ਪਲਾਨ ਲੈਣਾ ਹੋਵੇਗਾ।
ਵੋਡਾਫੋਨ-ਆਈਡੀਆ ਦੇ 901 ਰੁਪਏ ਵਾਲੇ ਪਲਾਨ ’ਚ ਗਾਹਕਾਂ ਨੂੰ ਰੋਜ਼ਾਨਾ 3 ਜੀ.ਬੀ. ਡਾਟਾ ਦੇ ਨਾਲ 48 ਜੀ.ਬੀ. ਵਾਧੂ ਡਾਟਾ ਮਿਲੇਗਾ। ਇਸ ਪਲਾਨ ਦੇ ਨਾਲ ਗਾਹਕਾਂ ਨੂੰ ਸਾਰੇ ਨੈੱਟਵਰਕ ’ਤੇ ਅਨਲਿਮਟਿਡ ਕਾਲਿੰਗ ਅਤੇ ਰੋਜ਼ 100 SMS ਵੀ ਮਿਲਣਗੇ। ਇਸ ਪਲਾਨ ਦੀ ਮਿਆਦ 70 ਦਿਨਾਂ ਦੀ ਹੈ। ਇਸ ਪਲਾਨ ’ਚ ਇਕ ਸਾਲ ਲਈ ਡਿਜ਼ਨੀ ਪਲੱਸ ਹੋਟਸਟਾਰ ਦਾ ਸਬਸਕ੍ਰਿਪਸ਼ਨ ਮਿਲੇਗਾ।
ਇਹ ਵੀ ਪੜ੍ਹੋ– ਇਨ੍ਹਾਂ 7 ਐਪਸ ’ਚ ਮਿਲਿਆ ਖ਼ਤਰਨਾਕ Joker ਵਾਇਰਸ, ਫੋਨ ’ਚੋਂ ਤੁਰੰਤ ਕਰੋ ਡਿਲੀਟ
ਹੁਣ ਗੱਲ 3,099 ਰੁਪਏ ਵਾਲੇ ਪਲਾਨ ਦੀ ਕਰੀਏ ਤਾਂ ਇਸ ਵਿਚ ਗਾਹਕਾਂ ਨੂੰ ਰੋਜ਼ਾਨਾ 1.5 ਜੀ.ਬੀ. ਡਾਟਾ ਦੇ ਨਾਲ ਸਾਰੇ ਨੈੱਟਵਰਕ ’ਤੇ ਅਨਲਿਮਟਿਡ ਕਾਲਿੰਗ ਅਤੇ ਰੋਜ਼ਾਨਾ 100 SMS ਦੀ ਸੁਵਿਧਾ ਮਿਲੇਗੀ। ਇਸ ਪਲਾਨ ਦੇ ਨਾਲ ਵੀ ਇਕ ਸਾਲ ਲਈ ਡਿਜ਼ਨੀ ਪਲੱਸ ਹੋਟਸਟਾਰ ਦਾ ਸਬਸਕ੍ਰਿਪਸ਼ਨ ਮਿਲੇਗਾ। ਇਸ ਪਲਾਨ ਦੀ ਮਿਆਦ 365 ਦਿਨਾਂ ਦੀ ਹੈ।
ਇਹ ਵੀ ਪੜ੍ਹੋ– ਖ਼ੁਸ਼ਖ਼ਬਰੀ! ਅਗਲੇ ਸਾਲ ਭਾਰਤ ’ਚ ਆਉਣ ਵਾਲਾ ਹੈ 5G, ਇਨ੍ਹਾਂ 13 ਸ਼ਹਿਰਾਂ ਤੋਂ ਹੋਵੇਗੀ ਸ਼ੁਰੂਆਤ