ਜੀਓ ਦੀ ਟੱਕਰ ’ਚ Vi ਲਿਆਈ ਸਸਤਾ ਪਲਾਨ, 25GB ਡਾਟਾ ਸਮੇਤ ਮਿਲਣਗੇ ਕਈ ਫਾਇਦੇ

07/01/2021 5:40:50 PM

ਗੈਜੇਟ ਡੈਸਕ– ਵੋਡਾਫੋਨ-ਆਈਡੀਆ (Vi) ਨੇ ਰਿਲਾਇੰਸ ਜੀਓ ਦੀ ਟੱਕਰ ’ਚ ਆਪਣਾ ਇਕ ਨਵਾਂ ਪ੍ਰੀਪੇਡ ਪਲਾਨ ਲਾਂਚ ਕਰ ਦਿੱਤਾ ਹੈ। ਵੀ ਦੇ ਇਸ ਪਲਾਨ ਦੀ ਕੀਮਤ 267 ਰੁਪਏ ਹੈ ਅਤੇ ਇਸ ਵਿਚ 25 ਜੀ.ਬੀ. ਡਾਟਾ ਮਿਲੇਗਾ। ਵੀ ਦੇ ਇਸ ਨਵੇਂ ਪ੍ਰੀਪੇਡ ਪਲਾਨ ਦੀ ਮਿਆਦ 30 ਦਿਨਾਂ ਦੀ ਹੈ। ਵੋਡਾਫੋਨ-ਆਈਡੀਆ ਦੇ ਇਸ ਪਲਾਨ ’ਚ ਅਨਲਿਮਟਿਡ ਕਾਲਿੰਗ ਦੀ ਵੀ ਸੁਵਿਧਾ ਮਿਲ ਰਹੀ ਹੈ। 

ਇਹ ਵੀ ਪੜ੍ਹੋ– ਬਦਲ ਗਏ ਏਅਰਟੈੱਲ ਦੇ ਇਹ 2 ਪਲਾਨ, ਅਨਲਿਮਟਿਡ ਕਾਲਿੰਗ ਸਮੇਤ ਮਿਲੇਗਾ ਜ਼ਿਆਦਾ ਡਾਟਾ

ਵੀ ਦੇ 267 ਰੁਪਏ ਵਾਲੇ ਪਲਾਨ ਦਾ ਸਿੱਧਾ ਮੁਕਾਬਲਾ ਜੀਓ ਦੇ 247 ਰੁਪਏ ਵਾਲੇ ਪਲਾਨ ਨਾਲ ਹੈ ਜਿਸ ਵਿਚ 30 ਦਿਨਾਂ ਦੀ ਮਿਆਦ ਨਾਲ 25 ਜੀ.ਬੀ. ਡਾਟਾ ਮਿਲਦਾ ਹੈ। ਇਸ ਨਵੇਂ ਪਲਾਨ ਤੋਂ ਇਲਾਵਾ ਵੀ ਨੇ 128 ਰੁਪਏ ਵਾਲਾ ਵੀ ਇਕ ਨਵਾਂ ਪਲਾਨ ਪੇਸ਼ ਕੀਤਾ ਹੈ ਜਿਸ ਵਿਚ 28 ਦਿਨਾਂ ਦੀ ਮਿਆਦ ਮਿਲ ਰਹੀ ਹੈ। ਵੀ ਦਾ ਇਹ 267 ਰੁਪਏ ਵਾਲਾ ਪ੍ਰੀਪੇਡ ਪਲਾਨ ਸਾਰੇ 23 ਸਰਕਿਲਾਂ ’ਚ ਉਪਲੱਬਧ ਹੋ ਗਿਆ ਹੈ। ਇਸ ਪਲਾਨ ਨੂੰ ਐਮਾਜ਼ੋਨ ਪੇ, ਵੀ ਦੀ ਸਾਈਟ, ਪੇਟੀ.ਐੱਮ. ਅਤੇ ਹੋਰ ਥਰਡ ਪਾਰਟੀ ਪਲੇਟਫਾਰਮ ਤੋਂ ਰੀਚਾਰਜ ਕਰਵਾ ਸਕਦੇ ਹਨ। 

ਇਹ ਵੀ ਪੜ੍ਹੋ– Voda-Idea ਨੇ ਪੇਸ਼ ਕੀਤੇ ਦੋ ਸਸਤੇ ਪਲਾਨ, ਮਿਲੇਗੀ ਅਨਲਿਮਟਿਡ ਕਾਲਿੰਗ


Rakesh

Content Editor

Related News