ਟਰਾਈ ਦੇ ਫੈਸਲੇ ਖਿਲਾਫ ਪਟੀਸ਼ਨ ''ਚ ਸੋਧ ਕਰੇਗੀ ਵੋਡਾਫੋਨ

Tuesday, Feb 28, 2017 - 04:00 PM (IST)

ਟਰਾਈ ਦੇ ਫੈਸਲੇ ਖਿਲਾਫ ਪਟੀਸ਼ਨ ''ਚ ਸੋਧ ਕਰੇਗੀ ਵੋਡਾਫੋਨ
ਜਲੰਧਰ- ਵੋਡਾਫੋਨ ਨੇ ਸੋਮਵਾਰ ਨੂੰ ਦਿੱਲੀ ਹਾਈਕੋਰਟ ਨੂੰ ਕਿਹਾ ਕਿ ਉਹ ਰਿਲਾਇੰਸ ਜਿਓ ਦੀਆਂ ਦੋ ਮੁਫਤ ਪੇਸ਼ਕਸ਼ਾਂ ਨੂੰ ਟਰਾਈ ਦੀ ਕਲੀਨ ਚਿਟ ਨੂੰ ਚੁਣੌਤੀ ਦੇਣ ਲਈ ਆਪਣੀ ਪਟੀਸ਼ਨ ''ਚ ਸੋਧ ਕਰੇਗੀ। ਇਸ ਤੋਂ ਪਹਿਲਾਂ ਰਿਲਾਇੰਸ ਜਿਓ ਨੇ ਨਿਆਂਮੂਰਤੀ ਸੰਜੀਵ ਸਚਦੇਵ ਦੇ ਸਾਹਮਣੇ ਕਿਹਾ ਕਿ ਵੋਡਾਫੋਨ ਨੇ ਭਾਰਤੀ ਦੂਰਸੰਚਾਰ ਰੈਗੂਲੇਟਰੀ ਅਥਾਰਟੀ (ਟਰਾਈ) ਦੇ 20 ਅਕਤੂਬਰ, 2016 ਅਤੇ 2 ਫਰਵਰੀ, 2017 ਦੇ ਉਨ੍ਹਾਂ ਹੁਕਮਾਂ ਨੂੰ ਚੁਣੌਤੀ ਨਹੀਂ ਦਿੱਤੀ ਹੈ।

Related News