ਵੋਡਾ-ਆਈਡੀਆ ਦਾ ਵੱਡਾ ਫੈਸਲਾ, ਕਸਟਮਰ ਕੇਅਰ ਲਈ ਜਾਰੀ ਕੀਤਾ WhatsApp ਨੰਬਰ

05/01/2020 8:29:38 PM

ਗੈਜੇਟ ਡੈਸਕ—ਲਾਕਡਾਊਨ ਦੌਰਾਨ ਤਮਾਮ ਇਲੈਕਟ੍ਰਾਨਿਕ ਅਤੇ ਵੱਡੀਆਂ ਕੰਪਨੀਆਂ ਦੀ ਕਸਮਟਰ ਕੇਅਰ ਸੇਵਾ ਬੰਦ ਹੈ ਪਰ ਇਸ ਦੌਰਾਨ ਵਟਸਐਪ ਆਈਡੀਆ ਨੇ ਗਾਹਕਾਂ ਨੂੰ ਵੱਡਾ ਤੋਹਫਾ ਦਿੰਦੇ ਹੋਏ ਕਸਟਮਰ ਕੇਅਰ ਸੇਵਾ ਲਈ ਵਟਸਐਪ ਨੰਬਰ ਜਾਰੀ ਕੀਤਾ ਹੈ। ਇਸ ਤੋਂ ਇਲਾਵਾ ਕੰਪਨੀ ਨੇ ਆਰਟੀਫਿਸ਼ੀਅਲ ਇੰਟੈਲੀਜੈਂਸ (ਏ.ਆਈ.) ਦੇ ਸਪੋਰਟ ਨਾਲ ਕਸਮਟਰ ਕੇਅਰ ਚੈਟਬਾਟ ਵੀ ਸ਼ੁਰੂ ਕੀਤਾ ਹੈ ਜੋ ਕਿ ਕੰਪਨੀ ਦੀ ਵੈੱਬਸਾਈਟ, ਮਾਏ ਵੋਡਾਫੋਨ ਐਪ ਅਤੇ ਮਾਏ ਆਈਡੀਆ ਐਪ 'ਤੇ ਉਪਲੱਬਧ ਹੈ।

ਵੋਡਾਫੋਨ ਆਈਡੀਆ ਨੇ ਇਹ ਸੇਵਾ ORISERVE ਦੀ ਮਦਦ ਲਈ ਸ਼ੁਰੂ ਕੀਤੀ ਹੈ। ਏ.ਆਈ. ਚੈਟਬਾਟ ਅਤੇ ਵਟਸਐਪ ਰਾਹੀਂ ਵੋਡਾਫੋਨ ਆਈਡੀਆ ਦੇ ਗਾਹਕ ਬਿਲ ਪੇਮੈਂਟ, ਰਿਚਾਰਜ, ਡਾਟਾ ਬੈਲੰਸ ਦੀ ਜਾਣਾਰੀ ਦੇ ਨਾਲ-ਨਾਲ ਆਪਣੀ ਸਮੱਸਿਆ ਨੂੰ ਵੀ ਲੈ ਕੇ ਸਵਾਲ ਕਰ ਸਕਦੇ ਹਨ। ਏ.ਆਈ. ਆਧਾਰਿਤ ਇਹ ਸੇਵਾ 24X7 ਹੈ।

ਇਸ ਨਵੀਂ ਸੇਵਾ 'ਤੇ ਵੋਡਾਫੋਨ ਆਈਡੀਆ ਦੇ ਮੁੱਖ ਤਕਨਾਲੋਜੀ ਆਫਿਸਰ ਵਿਸ਼ਾਲ ਵੋਰਾ ਨੇ ਕਿਹਾ ਕਿ ਅਸੀਂ ਵੋਡਾਫੋਨ-ਆਈਡੀਆ  ਲਿਮਟਿਡ 'ਚ ਆਪਣੇ ਗਾਹਕਾਂ ਨੂੰ ਜੋੜੇ ਰੱਖਣ ਅਤੇ ਡਿਜ਼ੀਟਲ ਪਲੇਟਫਾਰਮਸ ਦੀ ਵਰਤੋਂ ਕਰਕੇ ਬਿਹਤਰ ਅਨੁਭਵ ਪ੍ਰਦਾਨ ਕਰਨ ਲਈ ਪ੍ਰਤੀਬੰਧ ਹਨ। ਸਾਡੇ ਡਿਜ਼ੀਟਲ ਫਰਸਟ ਏਪ੍ਰੋਚ ਦੇ ਅਨੁਰੂਪ, ਅਸੀਂ ਆਪਣੇ ਗਾਹਕਾਂ ਦੀ ਮਦਦ ਲਈ ਤਕਨਾਲੋਜੀ ਆਧਾਰਿਤ ਸੇਵਾਵਾਂ ਪੇਸ਼ ਕਰ ਰਹੇ ਹਾਂ। ਸਾਨੂੰ ਉਮੀਦ ਹੈ ਕਿ ਸਾਡੀ ਨਵੀਂ ਸੇਵਾ ਨਾਲ ਗਾਹਕਾਂ ਨੂੰ ਕਾਫੀ ਮਦਦ ਮਿਲੇਗੀ।

ਕਸਟਮਰ ਕੇਅਰ ਸੇਵਾ ਦਾ ਲਾਭ ਲੈਣ ਲਈ ਵੋਡਾਫੋਨ ਦੇ ਗਾਹਕਾਂ ਨੂੰ 9654297000 'ਤੇ ਵਟਸਐਪ ਮੈਸੇਜ ਭੇਜਣਾ ਹੋਵੇਗਾ ਅਤੇ ਆਈਡੀਆ ਦੇ ਗਾਹਕਾਂ ਨੂੰ 7065297000 'ਤੇ ਮੈਸੇਜ ਭੇਜਣਾ ਹੋਵੇਗਾ। ਦੱਸ ਦੇਈਏ ਕਿ ਵੋਡਾਫੋਨ ਆਈਡੀਆ ਵਟਸਐਪ ਨੰਬਰ 'ਤੇ ਕਸਮਟਰ ਕੇਅਰ ਸੇਵਾ ਦੇਣ ਵਾਲੀ ਦੇਸ਼ ਦੀ ਪਹਿਲੀ ਟੈਲੀਕਾਮ ਕੰਪਨੀ ਬਣ ਗਈ ਹੈ।


Karan Kumar

Content Editor

Related News