Vivo Z1x ਦਾ 8 ਜੀ.ਬੀ. ਰੈਮ ਵੇਰੀਐਂਟ ਭਾਰਤ ’ਚ ਲਾਂਚ, ਜਾਣੋ ਕੀਮਤ

10/17/2019 10:56:29 AM

ਗੈਜੇਟ ਡੈਸਕ– Vivo Z1x ਦੇ 8 ਜੀ.ਬੀ. ਰੈਮ ਵੇਰੀਐਂਟ ਨੂੰ ਭਾਰਤ ’ਚ ਲਾਂਚ ਕਰ ਦਿੱਤਾ ਗਿਆ ਹੈ। ਇਸ ਦੀ ਇਨਬਿਲਟ ਸਟੋਰੇਜ 128 ਜੀ.ਬੀ. ਹੈ। ਦੱਸ ਦੇਈਏ ਕਿ ਕਰੀਬ ਮਹੀਨਾ ਪਹਿਲਾਂ Vivo Z1x ਦੇ 6 ਜੀ.ਬੀ. ਮਾਡਲ ਨੂੰ ਬਾਜ਼ਾਰ ’ਚ ਉਤਾਰਿਆ ਗਿਆ ਸੀ। ਰੈਮ ਤੋਂ ਇਲਾਵਾ ਨਵੇਂ ਵੇਰੀਐਂਟ ਦੇ ਸਾਰੇ ਫੀਚਰਜ਼ ਪੁਰਾਣੇ ਮਾਡਲ ਨਾਲ ਮੇਲ ਖਾਂਦੇ ਹਨ। 

Vivo Z1x ਦੀ ਕੀਮਤ ਤੇ ਲਾਂਚ ਆਫਰ
Vivo Z1x ਦੇ 8 ਜੀ.ਬੀ. ਰੈਮ ਅਤੇ 128 ਜੀ.ਬੀ. ਸਟੋਰੇਜ ਵੇਰੀਐਂਟ ਦੀ ਕੀਮਤ 21,990 ਰੁਪਏ ਹੈ। ਫੋਨ ਦਾ ਇਹ ਵੇਰੀਐਂਟ ਫਿਊਜ਼ਨ ਬਲਿਊ ਰੰਗ ’ਚ ਮਿਲੇਗਾ। ਯਾਦ ਰਹੇ ਕਿ ਵੀਵੋ ਨੇ ਬੀਤੇ ਮਹੀਨੇ Vivo Z1x ਨੂੰ 16,990 ਰੁਪਏ ਦੀ ਸ਼ੁਰੂਆਤੀ ਕੀਮਤ ’ਚ ਲਾਂਚ ਕੀਤਾ ਸੀ। ਇਹ ਕੀਮਤ 6 ਜੀ.ਬੀ. ਰੈਮ+64 ਜੀ.ਬੀ. ਸਟੋਰੇਜ ਵੇਰੀਐਂਟ ਦੀ ਹੈ। ਫੋਨ ਦੇ 6 ਜੀ.ਬੀ. ਰੈਮ+128 ਜੀ.ਬੀ. ਸਟੋਰੇਜ ਵੇਰੀਐਂਟ ਨੂੰ 18,990 ਰੁਪਏ ’ਚ ਖਰੀਦਿਆ ਜਾ ਸਕੇਗਾ। ਦੋਵੇਂ ਹੀ ਵੇਰੀਐਂਟ ਫਿਊਜ਼ਨ ਬਲਿਊ ਅਤੇ ਫੈਂਟਮ ਪਰਪਲ ਰੰਗ ’ਚ ਮਿਲਦੇ ਹਨ। 

ਫੀਚਰਜ
Vivo Z1x ’ਚ 6.38 ਇੰਚ ਦੀ ਫੁਲ-ਐੱਚ.ਡੀ. ਪਲੱਸ ਸੁਪਰ ਅਮੋਲੇਡ ਡਿਸਪਲੇਅ ਹੈ। ਸਕਰੀਨ ਟੂ ਬਾਡੀ ਰੇਸ਼ੀਓ 90 ਫੀਸਦੀ ਹੈ। ਕੰਪਨੀ ’ਚ ਫਲੈਸ਼-ਇਨ ਡਿਸਪਲੇਅ ਫਿੰਗਰਪ੍ਰਿੰਟ ਸੈਂਸਰ ਹੈ। ਹੈਂਡਸੈੱਟ ’ਚ ਕੁਆਲਕਾਮ ਸਨੈਪਡ੍ਰੈਗਨ 712 ਏ.ਆਈ.ਈ. ਪ੍ਰੋਸੈਸਰ ਦਾ ਇਸਤੇਮਾਲ ਕੀਤਾ ਗਿਆਹੈ ਜਿਸ ਦੀ ਕਲਾਕ ਸਪੀਡ 2.3 ਗੀਗਾਹਰਟਜ਼ ਹੈ। ਗ੍ਰਾਫਿਕਸ ਲਈ ਐਡ੍ਰੀਨੋ 616 ਜੀ.ਪੀ.ਯੂ. ਇੰਟੀਗ੍ਰੇਟਿਡ ਹੈ। ਜੁਗਲਬੰਦੀ ਲਈ 8 ਜੀ.ਬੀ. ਤਕ ਰੈਮ ਦਿੱਤੀ ਗਈ ਹੈ। ਇਨਬਿਲਟ ਸਟੋਰੇਜ ਦੇ ਦੋ ਵੇਰੀਐਂਟ ਹਨ- 64 ਜੀ.ਬੀ. ਅਤੇ 128 ਜੀ.ਬੀ.। 

Vivo Z1x ਦੀ ਸਭ ਤੋਂ ਅਹਿਮ ਖਾਸੀਅਤ ਹੈ ਟ੍ਰਿਪਲ ਰੀਅਰ ਕੈਮਰਾ ਸੈੱਟਅਪ। ਪਿਛਲੇ ਹਿੱਸੇ ’ਤੇ 48 ਮੈਗਾਪਿਕਸਲ ਦਾ ਪ੍ਰਾਈਮਰੀ ਕੈਮਰਾ ਹੈ। ਇਸ ਦੇ ਨਾਲ 120.4 ਡਿਗਰੀ ਫੀਲਡ ਆਫ ਵਿਊ ਵਾਲਾ 8 ਮੈਗਾਪਿਕਸਲ ਦਾ ਸੁਪਰ ਵਾਈਡ-ਐਂਗਲ ਕੈਮਰਾ ਹੈ ਅਤੇ ਨਾਲ ਹੀ 2 ਮੈਗਾਪਿਕਸਲ ਦਾ ਡੈੱਪਥ ਕੈਮਰਾ ਵੀ ਦਿੱਤਾ ਗਿਆ ਹੈ। ਰਾਤ ਦੇ ਸਮੇਂ ਬਿਹਤਰ ਤਸਵੀਰਾਂ ਲਈ ਹੈਂਡਸੈੱਟ ਏ.ਆਈ. ਸੁਪਰ ਨਾਈਟ ਮੋਡ ਨਾਲ ਲੈਸ ਹੈ। ਕੰਪਨੀ ਨੇ Vivo Z1x ’ਚ ਸੈਲਫੀ ਅਤੇ ਵੀਡੀਓ ਕਾਲਿੰਗ ਲਈ 32 ਮੈਗਾਪਿਕਸਲ ਦਾ ਸੈਂਸਰ ਦਿੱਤਾ ਹੈ। ਫਰੰਟ ਕੈਮਰਾ ਏ.ਆਈ. ਫੇਸ ਬਿਊਟੀ ਲਾਈਟਨਿੰਗ, ਏ.ਆਰ. ਸਟੀਕਰਸ, ਏ.ਆਈ. ਫਿਲਟਰਸ ਵਰਗੇ ਫੀਚਰ ਨਾਲ ਲੈਸ ਹੈ। 

Vivo Z1x ’ਚ ਮੈਮਰੀ ਕਾਰ ਸਪੋਰਟ ਨਹੀਂ ਹੈ। ਫੋਨ ’ਚ 4ਜੀ ਵੀ.ਓ.ਐੱਸ.ਟੀ.ਈ., ਵਾਈ-ਫਾਈ 802.11 ਏਸੀ, ਜੀ.ਪੀ.ਐੱਸ./ਏ-ਜੀ.ਪੀ.ਐੱਸ., 3.5 ਐੱਮ.ਐੱਮ. ਹੈੱਡਫੋਨ ਜੈੱਕ ਅਤੇ ਯੂ.ਐੱਸ.ਬੀ. ਟਾਈਪ-ਸੀ ਵਰਗੇ ਕੁਨੈਕਟੀਵਿਟੀ ਫੀਚਰ ਹਨ। ਇਸ ਵਿਚ 4,500mAh ਦੀ ਬੈਟਰੀ ਦਿੱਤੀ ਗਈ ਹੈ ਜੋ 22.5 ਵਾਟ ਦੀ ਫਲੈਸ਼ਚਾਰਜ ਟੈਕਨਾਲੋਜੀ ਨੂੰ ਸਪੋਰਟ ਕਰੇਗੀ। 


Related News