ਸਸਤਾ ਹੋਇਆ Vivo ਦਾ ਡਿਊਲ ਰੀਅਰ ਕੈਮਰੇ ਵਾਲਾ ਇਹ ਫੋਨ

Friday, Mar 01, 2019 - 12:28 PM (IST)

ਸਸਤਾ ਹੋਇਆ Vivo ਦਾ ਡਿਊਲ ਰੀਅਰ ਕੈਮਰੇ ਵਾਲਾ ਇਹ ਫੋਨ

ਗੈਜੇਟ ਡੈਸਕ– ਵੀਵੋ ਨੇ ਆਪਣੇ ਨਵੇਂ ਸਮਾਰਟਫੋਨ Vivo Y91 ਦੀ ਕੀਮਤ ’ਚ 1,000 ਰੁਪਏ ਦੀ ਕਟੌਤੀ ਕਰ ਦਿੱਤੀ ਹੈ। ਇਸ ਫੋਨ ਨੂੰ ਇਸ ਸਾਲ ਹੀ ਜਨਵਰੀ ’ਚ ਭਾਰਤ ’ਚ ਲਾਂਚ ਕੀਤਾ ਗਿਆ ਸੀ। Vivo Y91 ਦੀਆਂ ਖੂਬੀਆਂ ਦੀਆਂ ਗੱਲ ਕਰੀਏ ਤਾਂ ਇਸ ਵਿਚ ਡਿਊਲ ਰੀਅਰ ਕੈਮਰਾ ਅਤੇ ਵਾਟਰਡ੍ਰੋਪ ਨੌਚ ਡਿਸਪਲੇਅ ਮਿਲੇਗੀ। ਫੋਨ ਦੇ ਕੈਮਰੇ ਦੇ ਨਾਲ ਆਰਟੀਫਿਸ਼ੀਅਲ ਇੰਟੈਲੀਜੈਂਸ ਦਾ ਸਪੋਰਟ ਮਿਲੇਗਾ। ਭਾਰਤ ’ਚ ਲਾਂਚਿੰਗ ਸਮੇਂ Vivo Y91 ਦੀ ਕੀਮਤ 10,990 ਰੁਪਏ ਸੀ ਪਰ ਹੁਣ ਇਸ ਫੋਨ ਨੂੰ 9,990 ਰੁਪਏ ’ਚ ਖਰੀਦਿਆ ਜਾ ਸਕਦਾ ਹੈ। ਇਸ ਦੀ ਵਿਕਰੀ ਵੀਵੋ ਦੇ ਆਨਲਾਈਨ ਸਟੋਰ, ਅਮੇਜ਼ਨ ਇੰਡੀਆ, ਪੇਟੀਐੱਮ ਮਾਲ ਅਤੇ ਆਫਲਾਈਨ ਸਟੋਰ ਤੋਂ ਕੀਤੀ ਜਾ ਸਕਦੀ ਹੈ। ਇਸ ਫੋਨ ਦੇ ਨਾਲ 1,200 ਰੁਪਏ ਦਾ ਬਲੂਟੁੱਥ ਹੈੱਡਫੋਨ ਮੁਫਤ ਮਿਲ ਰਿਹਾ ਹੈ। ਇਸ ਤੋਂ ਇਲਾਵਾ ਫੋਨ ਦੇ ਨਾਲ ਜਿਓਵਲੋਂ 4,000 ਰੁਪਏ ਦੇ ਫਾਇਦੇ ਅਤੇ 3 ਟੀਬੀ ਡਾਟਾ ਮਿਲ ਰਿਹਾ ਹੈ। 


Related News