ਭਾਰਤ 'ਚ ਲਾਂਚ ਹੋਇਆ ਵੀਵੋ Y81 ਦਾ 4GB ਰੈਮ ਵੇਰੀਐਂਟ
Friday, Sep 28, 2018 - 11:56 AM (IST)
ਜਲੰਧਰ- ਵੀਵੋ ਨੇ ਭਾਰਤ 'ਚ ਆਪਣੇ ਨਵੇਂ ਵੀਵੋ Y81 ਦਾ ਇਕ ਨਵਾਂ ਵੇਰੀਐਂਟ ਲਾਂਚ ਕਰ ਦਿੱਤਾ ਹੈ ਜੋ ਕਿ 4GB ਰੈਮ ਸਮਰੱਥਾ ਦੇ ਨਾਲ ਹੈ। ਇਹ ਨਵਾਂ ਸਮਾਰਟਫੋਨ 13,490 ਰੁਪਏ ਦੀ ਕੀਮਤ ਦੇ ਨਾਲ ਹੈ ਤੇ ਇਸ ਦੇ ਸਪੈਸੀਫਿਕੇਸ਼ਨਸ ਸਿਰਫ ਰੈਮ ਤੋਂ ਇਲਾਵਾ ਇਸ ਤੋਂ ਪਹਿਲਾਂ ਲਾਂਚ ਕੀਤੇ ਗਏ 3GB ਰੈਮ ਵੇਰੀਐਂਟ ਜਿਹੇ ਹੀ ਹਨ।
ਫੀਚਰਸ
ਫੋਨ 'ਚ 6.2-ਇੰਚ ਦੀ ਐੱਚ.ਡੀ. + ਡਿਸਪਲੇਅ ਹੈ। ਫੋਨ ਐਂਡਰਾਇਡ 8.1 ਓਰੀਓ ਆਧਾਰਿਤ ਫਨਟੱਚ ਆਪਰੇਟਿੰਗ ਸਿਸਟਮ 'ਤੇ ਪੇਸ਼ ਹੋਇਆ ਹੈ ਜਿਸ ਦੇ ਨਾਲ 2.0 ਗੀਗਾਹਰਟਜ਼ ਆਕਟਾ-ਕੋਰ ਪ੍ਰੋਸੈਸਰ ਦੇ ਨਾਲ ਮੀਡੀਆਟੈੱਕ ਹੀਲੀਓ ਪੀ22 ਚਿੱਪਸੈੱਟ ਹੈ। ਦੇਸ਼ 'ਚ ਇਸ ਸਮਾਰਟਫੋਨ ਨੂੰ 4 ਜੀ.ਬੀ. ਰੈਮ ਅਤੇ 32 ਜੀ.ਬੀ. ਸਟੋਰੇਜ ਨਾਲ ਪੇਸ਼ ਕੀਤਾ ਗਿਆ ਹੈ।

ਫੋਟੋਗ੍ਰਾਫੀ ਲਈ ਫੋਨ 'ਚ ਬੈਕ ਪੈਨਲ 'ਤੇ ਐੱਲ.ਈ.ਡੀ. ਫਲੈਸ਼ ਨਾਲ ਐੱਫ/2.2 ਅਪਰਚਰ ਵਾਲਾ 13 ਮੈਗਾਪਿਕਸਲ ਦਾ ਰੀਅਰ ਕੈਮਰਾ ਹੈ। ਸੈਲਫੀ ਲਈ ਫੋਨ 'ਚ ਐੱਫ/2.2 ਅਪਰਚਰ ਵਾਲਾ ਹੀ 5 ਮੈਗਾਪਿਕਸਲ ਦਾ ਫਰੰਟ ਕੈਮਰਾ ਮੌਜੂਦ ਹੈ। ਵੀਵੋ ਵਾਈ 81 4ਜੀ ਸਮਾਰਟਫੋਨ ਹੈ ਜੋ ਡਿਊਲ ਸਿਮ ਨੂੰ ਸਪੋਰਟ ਕਰਦਾ ਹੈ। ਫੋਨ ਨੂੰ ਪਾਵਰ ਦੇਣ ਲਈ 3,260 ਐੱਮ.ਏ.ਐੱਚ. ਦੀ ਬੈਟਰੀ ਦਿੱਤੀ ਗਈ ਹੈ।
