50MP ਡਿਊਲ ਕੈਮਰਾ ਤੇ 5,000mAh ਦੀ ਬੈਟਰੀ ਨਾਲ ਵੀਵੋ ਦਾ ਬਜਟ ਫੋਨ ਲਾਂਚ, ਜਾਣੋ ਹੋਰ ਫੀਚਰਜ਼
Tuesday, Apr 25, 2023 - 03:51 PM (IST)

ਗੈਜੇਟ ਡੈਸਕ- ਵੀਵੋ ਨੇ ਆਪਣੇ ਨਵੇਂ ਬਜਟ ਫੋਨ Vivo Y78+ ਨੂੰ ਲਾਂਚ ਕਰ ਦਿੱਤਾ ਹੈ। ਇਸ ਫੋਨ ਨੂੰ ਸਨੈਪਡ੍ਰੈਗਨ ਪ੍ਰੋਸੈਸਰ ਅਤੇ 12 ਜੀ.ਬੀ. ਤਕ ਰੈਮ ਦੇ ਨਾਲ ਪੇਸ਼ ਕੀਤਾ ਗਿਆ ਹੈ। ਫੋਨ 'ਚ 50 ਮੈਗਾਪਿਕਸਲ ਦਾ ਡਿਊਲ ਰੀਅਰ ਕੈਮਰਾ ਅਤੇ ਐਂਡਰਾਇਡ 13 ਦਾ ਸਪੋਰਟ ਮਿਲਦਾ ਹੈ। ਆਓ ਜਾਣਦੇ ਹਾਂ ਫੋਨ ਦੀ ਕੀਮਤ ਅਤੇ ਹੋਰ ਫੀਚਰਜ਼ ਬਾਰੇ...
Vivo Y78+ ਦੀ ਕੀਮਤ
ਫੋਨ ਨੂੰ ਫਿਲਹਾਲ ਘਰੇਲੂ ਬਾਜ਼ਾਰ 'ਚ ਪੇਸ਼ ਕੀਤਾ ਗਿਆ ਹੈ। ਇਹ ਮੂਨ ਸ਼ੈਡੋ ਬਲੈਕ, ਵਾਰਮ ਸਨ ਗੋਲਡ ਅਤੇ ਸਕਾਈ ਬਲੂ ਕਲਰ ਆਪਸ਼ਨ 'ਚ ਆਉਂਦਾ ਹੈ। ਫੋਨ ਦੋ ਸਟੋਰੇਜ ਆਪਸ਼ਨ 'ਚ ਪੇਸ਼ ਕੀਤਾ ਗਿਆ ਹੈ। ਇਸਦੇ 8 ਜੀ.ਬੀ. ਰੈਮ+128 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ 1599 ਯੁਆਨ (ਕਰੀਬ 19,000 ਰੁਪਏ) ਅਤੇ 12 ਜੀ.ਬੀ. ਰੈਮ+256 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ 1999 ਯੁਆਨ (ਕਰੀਬ 24,000 ਰੁਪਏ) ਰੱਖੀ ਗਈ ਹੈ। ਫੋਨ ਨੂੰ ਭਾਰਤ 'ਚ ਲਾਂਚ ਕਰਨ ਨੂੰ ਲੈ ਕੇ ਕੰਪਨੀ ਨੇ ਫਿਲਹਾਲ ਕੋਈ ਜਾਣਕਾਰੀ ਨਹੀਂ ਦਿੱਤੀ।
Vivo Y78+ ਦੇ ਫੀਚਰਜ਼
ਵੀਵੋ ਦੇ ਨਵੇਂ ਫੋਨ 'ਚ 6.78 ਇੰਚ ਦੀ ਐਮੋਲੇਡ ਡਿਸਪਲੇਅ ਮਿਲਦੀ ਹੈ, ਜੋ 120Hz ਰਿਫ੍ਰੈਸ਼ ਰੇਟ ਦੇ ਨਾਲ ਆਉਂਦੀ ਹੈ। ਫੋਨ 'ਚ ਐਂਡਰਾਇਡ 13 ਆਧਾਰਿਤ OriginOS OS 3 ਦਾ ਸਪੋਰਟ ਮਿਲਦਾ ਹੈ। ਫੋਨ 'ਚ 12 ਜੀ.ਬੀ. ਤਕ ਰੈਮ ਦੇ ਨਾਲ 256 ਜੀ.ਬੀ. ਸਟੋਰੇਜ ਦਾ ਸਪੋਰਟ ਦਿੱਤਾ ਗਿਆ ਹੈ। ਫੋਨ ਦੇ ਨਾਲ ਆਕਟਾ ਕੋਰ Snapdragon 695 ਪ੍ਰੋਸੈਸਰ ਪੈਕ ਕੀਤਾ ਗਿਆ ਹੈ।
ਫੋਟੋਗ੍ਰਾਫੀ ਲਈ ਫੋਨ 'ਚ ਡਿਊਲ ਰੀਅਰ ਕੈਮਰਾ ਸੈੱਟਅਪ ਦਿੱਤਾ ਗਿਆ ਹੈ। ਇਸਦੇ ਨਾਲ 50 ਮੈਗਾਪਿਕਸਲ ਦਾ ਪ੍ਰਾਈਮਰੀ ਕੈਮਰਾ ਮਿਲਦਾ ਹੈ, ਜੋ ਆਪਟਿਕਲ ਇਮੇਜ ਸਟੇਬਿਲਾਈਜੇਸ਼ਨ ਦੇ ਨਾਲ ਆਉਂਦਾ ਹੈ। ਸੈਕੇਂਡਰੀ ਕੈਮਰਾ 2 ਮੈਗਾਪਿਕਸਲ ਦਾ ਮੈਕ੍ਰੋ ਲੈੱਨਜ਼ ਹੈ। ਫੋਨ 'ਚ ਸੈਲਫੀ ਅਤੇ ਵੀਡੀਓ ਕਾਲ ਲਈ 8 ਮੈਗਾਪਿਕਸਲ ਦਾ ਫਰੰਟ ਕੈਮਰਾ ਮਿਲਦਾ ਹੈ।
ਫੋਨ 'ਚ 5,000mAh ਦੀ ਬੈਟਰੀ ਦਿੱਤੀ ਗਈ ਹੈ ਜਿਸਦੇ ਨਾਲ 44 ਵਾਟ ਦੀ ਫਲੈਸ਼ ਚਾਰਜਿੰਗ ਦਾ ਸਪੋਰਟ ਮਿਲਦਾ ਹੈ। ਕੁਨੈਕਟੀਵਿਟੀ ਲਈ ਫੋਨ 'ਚ 5ਜੀ, ਵਾਈ-ਫਾਈ, ਬਲੂਟੁਥ 5.1, ਜੀ.ਪੀ.ਐੱਸ., ਯੂ.ਐੱਸ.ਬੀ. ਟਾਈਪ-ਸੀ ਪੋਰਟ ਦਾ ਸਪੋਰਟ ਮਿਲਦਾ ਹੈ।