ਵੀਵੋ ਨੇ ਲਾਂਚ ਕੀਤਾ ਸਸਤਾ 5ਜੀ ਫੋਨ, ਜਾਣੋ ਕੀਮਤ ਤੇ ਫੀਚਰਜ਼

08/19/2023 5:00:40 PM

ਗੈਜੇਟ ਡੈਸਕ- ਸਮਾਰਟਫੋਨ ਬ੍ਰਾਂਡ ਵੀਵੋ ਨੇ ਆਪਣੇ ਨਵੇਂ ਫੋਨ Vivo Y77t ਨੂੰ ਚੀਨ 'ਚ ਲਾਂਚ ਕਰ ਦਿੱਤਾ ਹੈ। ਇਸ ਸੀਰੀਜ਼ ਤਹਿਤ ਪਹਿਲਾਂ Vivo Y77, Vivo Y77e ਅਤੇ Vivo Y77e (t1) ਲਾਂਚ ਕੀਤੇ ਗਏ ਹਨ। Vivo Y77t ਦੇ ਨਾਲ ਮੀਡੀਆਟੈੱਕ ਡਾਈਮੈਂਸਿਟੀ 7020 ਪ੍ਰੋਸੈਸਰ ਦੇ ਨਾਲ 5000mAh ਦੀ ਬੈਟਰੀ ਦਿੱਤੀ ਗਈ ਹੈ ਜਿਸਦੇ ਨਾਲ 44 ਵਾਟ ਦੀ ਫਾਸਟ ਚਾਰਜਿੰਗ ਮਿਲਦੀ ਹੈ।

Vivo Y77t ਦੀ ਕੀਮਤ

Vivo Y77t ਨੂੰ ਕਾਲੇ, ਜੈੱਡ ਬਲਿਊ ਅਤੇ ਫੋਨਿਕਸ ਫੀਦਰ ਗੋਲਡ ਕਲਰ 'ਚ ਪੇਸ਼ ਕੀਤਾ ਗਿਆ ਹੈ। ਫੋਨ ਦੇ 8 ਜੀ.ਬੀ. ਰੈਮ+128 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ 1,399 ਯੁਆਨ (ਕਰੀਬ 16,000 ਰੁਪਏ) ਹੈ। ਉਥੇ ਹੀ 12 ਜੀ.ਬੀ. ਰੈਮ+256 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ 1,599 ਯੁਆਨ (ਕਰੀਬ 18,000 ਰੁਪਏ) ਹੈ। ਫੋਨ ਦੇ ਭਾਰਤ 'ਚ ਲਾਂਚਿੰਗ ਨੂੰ ਲੈ ਕੇ ਫਿਲਹਾਲ ਕੋਈ ਖਬਰ ਨਹੀਂ ਹੈ।

Vivo Y77t ਦੇ ਫੀਚਰਜ਼

Vivo Y77t 'ਚ 6.64 ਇੰਚ ਦੀ ਫੁਲ ਐੱਚ.ਡੀ. ਡਿਸਪਲੇਅ ਹੈ ਜਿਸਦਾ ਰਿਫ੍ਰੈਸ਼ ਰੇਟ 120Hz ਹੈ। ਫੋਨ 'ਚ ਐਂਡਰਾਇਡ 13 ਦੇ ਨਾਲ OriginOS 3 ਹੈ। ਫੋਨ 'ਚ Dimensity 7020 ਪ੍ਰੋਸੈਸਰ, 12 ਜੀ.ਬੀ. ਤਕ LPDDR4x ਰੈਮ ਅਤੇ 256 ਜੀ.ਬੀ ਤਕ UFS 2.2 ਸਟੋਰੇਜ ਹੈ। Vivo Y77t 'ਚ ਡਿਊਲ ਰੀਅਰ ਕੈਮਰਾ ਸੈੱਟਅਪ ਹੈ ਜਿਸ ਵਿਚ ਪ੍ਰਾਈਮਰੀ ਲੈੱਨਜ਼ 50 ਮੈਗਾਪਿਕਸਲ ਦਾ ਹੈ ਅਤੇ ਦੂਜਾ ਲੈੱਨਜ਼ 2 ਮੈਗਾਪਿਕਸਲ ਦਾ ਹੈ। ਫਰੰਟ 'ਚ 8 ਮੈਗਾਪਿਕਸਲ ਦਾ ਕੈਮਰਾ ਦਿੱਤਾ ਗਿਆ ਹੈ।

ਫੋਨ 'ਚ 5000mAh ਦੀ ਬੈਟਰੀ ਹੈ ਜਿਸਦੇ ਨਾਲ 44 ਵਾਟ ਦੀ ਫਾਸਟ ਚਾਰਜਿੰਗ ਹੈ। ਇਸ ਵਿਚ ਸਾਈਡ ਮਾਊਂਟੇਡ ਫਿੰਗਰਪ੍ਰਿੰਟ ਸੈਂਸਰ ਹੈ। ਫੋਨ 'ਚ 5ਜੀ, ਡਿਊਲ 4G VoLTE, Wi-Fi 6, ਬਲੂਟੁੱਥ 5.2, GPS ਅਤੇ USB Type-C ਪੋਰਟ ਹੈ। ਫੋਨ 'ਚ 3.5mm ਦਾ ਆਡੀਓ ਜੈੱਕ ਹੈ।


Rakesh

Content Editor

Related News