Vivo ਨੇ ਭਾਰਤ ''ਚ ਲਾਂਚ ਕੀਤਾ ਨਵਾਂ 5G ਫੋਨ, ਕੀਮਤ 20 ਹਜ਼ਾਰ ਰੁਪਏ ਤੋਂ ਵੀ ਘੱਟ

Sunday, Feb 19, 2023 - 01:22 PM (IST)

Vivo ਨੇ ਭਾਰਤ ''ਚ ਲਾਂਚ ਕੀਤਾ ਨਵਾਂ 5G ਫੋਨ, ਕੀਮਤ 20 ਹਜ਼ਾਰ ਰੁਪਏ ਤੋਂ ਵੀ ਘੱਟ

ਗੈਜੇਟ ਡੈਸਕ- ਵੀਵੋ ਨੇ ਭਾਰਤ 'ਚ ਆਪਣੇ ਇਕ ਨਵੇਂ 5ਜੀ ਫੋਨ Vivo Y56 5G ਨੂੰ ਪੇਸ਼ ਕੀਤਾ ਹੈ। ਵੀਵੋ ਦੇ ਇਸ ਨਵੇਂ ਫੋਨ 'ਚ ਮੀਡੀਆਟੈੱਕ ਡਾਈਮੈਂਸਿਟੀ 700 ਪ੍ਰੋਸੈਸਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ Vivo Y56 5G 'ਚ 8 ਜੀ.ਬੀ. ਰੈਮ+128 ਜੀ.ਬੀ. ਦੀ ਸਟੋਰੇਜ ਮਿਲ ਰਹੀ ਹੈ। ਫੋਨ ਨੂੰ ਦੋ ਰੰਗਾਂ 'ਚ ਲਾਂਚ ਕੀਤਾ ਗਿਆ ਹੈ। 

Vivo Y56 5G ਦੀ ਕੀਮਤ

Vivo Y56 5G ਦੀ ਵਿਕਰੀ ਆਫਲਾਈਨ ਅਤੇ ਆਨਲਾਈਨ ਸਟੋਰ 'ਤੇ ਸ਼ੁਰੂ ਹੋ ਗਈ ਹੈ। ਫੋਨ ਦੀ ਕੀਮਤ 19,999 ਰੁਪਏ ਰੱਖੀ ਗਈ ਹੈ ਅਤੇ ਇਸਨੂੰ ਬਲੈਕ ਇੰਜਣ ਦੇ ਨਾਲ ਓਰੇਂਜ ਸ਼ਿਮਰ ਕਲਰ 'ਚ ਖਰੀਦਿਆ ਜਾ ਸਕਦਾ ਹੈ। 

Vivo Y56 5G ਦੇ ਫੀਚਰਜ਼

Vivo Y56 5G 'ਚ ਐਂਡਰਾਇਡ 13 ਆਧਾਰਿਤ Funtouch OS 13 ਹੈ। ਇਸ ਤੋਂ ਇਲਾਵਾ ਇਸ ਵਿਚ 6.58 ਇੰਚ ਦੀ ਫੁਲ ਐੱਚ.ਡੀ. ਪਲੱਸ ਐੱਲ.ਸੀ.ਡੀ. ਸਕਰੀਨ ਹੈ। ਫੋਨ 'ਚ ਮੀਡੀਆਟੈੱਕ ਡਾਈਮੈਂਸਿਟੀ 700 ਪ੍ਰੋਸੈਸਰ ਦੇ ਨਾਲ 8 ਜੀ.ਬੀ. ਰੈਮ+128 ਜੀ.ਬੀ. ਦੀ ਸਟੋਰੇਜ ਹੈ। ਫੋਨ 'ਚ 8 ਜੀ.ਬੀ. ਵਰਚੁਅਲ ਰੈਮ ਵੀ ਹੈ। 

ਵੀਵੋ ਦੇ ਇਸ ਫੋਨ 'ਚ ਦੋ ਰੀਅਰ ਕੈਮਰੇ ਹਨ ਜਿਨ੍ਹਾਂ 'ਚ ਪ੍ਰਾਈਮਰੀ ਲੈੱਨਜ਼ 50 ਮੈਗਾਪਿਕਸਲ ਦਾ ਹੈ। ਦੂਜਾ ਲੈੱਨਜ਼ 2 ਮੈਗਾਪਿਕਸਲ ਦਾ ਹੈ। ਸੈਲਫੀ ਲਈ Vivo Y56 5G 'ਚ 16 ਮੈਗਾਪਿਕਸਲ ਦਾ ਕੈਮਰਾ ਦਿੱਤਾ ਗਿਆ ਹੈ।

ਕੁਨੈਕਟੀਵਿਟੀ ਲਈ ਫੋਨ 'ਚ ਵਾਈ-ਫਾਈ, ਬਲੂਟੁੱਥ 5.1, GPS, OTG, FM ਰੇਡੀਓ ਅਤੇ USB Type-C ਪੋਰਟ ਹੈ। ਇਸ ਵਿਚ ਸਾਈਡ ਮਾਊਂਟੇਡ ਫਿੰਗਰਪ੍ਰਿੰਟ ਸੈਂਸਰ ਵੀ ਦਿੱਤਾ ਗਿਆ ਹੈ। ਫੋਨ 'ਚ 5000mAh ਦੀ ਬੈਟਰੀ ਹੈ ਜਿਸਦੇ ਨਾਲ 18 ਵਾਟ ਦੀ ਫਾਸਟ ਚਾਰਜਿੰਗ ਹੈ। 


author

Rakesh

Content Editor

Related News