ਇਸ ਸਮਾਰਟਫੋਨ ''ਚ ਤੁਹਾਨੂੰ ਮਿਲੇਗੀ 16 ਜੀਬੀ ਇੰਟਰਨਲ ਮੈਮਰੀ ਅਤੇ 2000mAh ਦੀ ਦਮਦਾਰ ਬੈਟਰੀ
Thursday, Aug 25, 2016 - 05:39 PM (IST)

ਜਲੰਧਰ- ਮੋਬਾਇਲ ਡਿਵਾਈਸਿਸ ਨਿਰਮਾਤਾ ਕੰਪਨੀ ਵੀਵੋ ਨੇ ਭਾਰਤੀ ਬਾਜ਼ਾਰ ''ਚ ਆਪਣਾ ਨਵਾਂ ਸਮਾਰਟਫ਼ੋਨ ਵਾਏ 21 ਐੱਲ (Y21L) ਲਾਂਚ ਕੀਤਾ ਹੈ। ਇਹ ਫ਼ੋਨ 4G VoLTE ਨਾਲ ਲੈਸ ਹੈ। ਭਾਰਤੀ ਬਾਜ਼ਾਰ ''ਚ ਇਸ ਦੀ ਕੀਮਤ 7,490 ਰੁਪਏ ਰੱਖੀ ਗਈ ਹੈ। ਇਹ ਫ਼ੋਨ ਗ੍ਰੇ ਅਤੇ ਵਾਇਟ ਰੰਗ ''ਚ ਮਿਲੇਗਾ।
Y21L ਦੇ ਸਪੈਸਿਫਿਕੇਸ਼ਨ
ਡਿਸਪਲੇ - 4.5-ਇੰਚ ਦੀ FWVGA, 480x854 ਰੈਜ਼ੋਲਿਊਸ਼ਨ ਪਿਕਸਲ
ਓ.ਐੱਸ - ਐਂਡ੍ਰਾਇਡ 5.1 ਲੋਲੀਪਾਪ,
ਪ੍ਰੋਸੈਸਰ - 1.2ghz ਕਵਾਡ ਕੋਰ ਸਨੈਪਡ੍ਰੈਗਨ 410 (MSM8916)
ਰੈਮ - 1GB
ਕੈਮਰਾ - 5 ਮੈਗਾਪਿਕਸਲ ਰਿਅਰ ਕੈਮਰਾ,ਫ਼ਲੈਸ਼, 2 ਮੈਗਾਪਿਕਸਲ ਫ੍ਰੰਟ ਫੇਸਿੰਗ ਕੈਮਰਾ
ਇੰਟਰਨਲ ਮੈਮਰੀ - 16GB
ਕਾਰਡ ਸਪੋਰਟ - 128GB
ਬੈਟਰੀ - 2000mAh
ਹੋਰ ਫੀਚਰਸ - ਡਿਊਲ ਸਿਮ ਸਪੋਰਟਸ 4G ਅਤੇ VoLTE ਸਪੋਰਟ, ਵਾਈ-ਫਾਈ,3.5mm ਆਡੀਓ ਜੈੱਕ, ਮਾਇਕ੍ਰੋ USB ਅਤੇ USB OTG
ਭਾਰ - 145 ਗਰਾਮ
ਸਾਇਜ਼ - 130.7x66.4x9.2mm