ਟ੍ਰਿਪਲ ਰੀਅਰ ਕੈਮਰੇ ਨਾਲ ਭਾਰਤ ''ਚ ਲਾਂਚ ਹੋਇਆ Vivo Y19

Saturday, Nov 16, 2019 - 01:20 AM (IST)

ਟ੍ਰਿਪਲ ਰੀਅਰ ਕੈਮਰੇ ਨਾਲ ਭਾਰਤ ''ਚ ਲਾਂਚ ਹੋਇਆ Vivo Y19

ਗੈਜੇਟ ਡੈਸਕ-ਚੀਨ ਦੀ ਸਮਾਰਟਫੋਨ ਨਿਰਮਾਤਾ ਕੰਪਨੀ ਵੀਵੋ ਨੇ ਹਾਲ ਹੀ 'ਚ ਆਪਣਾ ਵੀਵੋ ਵਾਈ19 ਸਮਰਾਟਫੋਨ ਥਾਈਲੈਂਡ 'ਚ ਲਾਂਚ ਕੀਤਾ ਸੀ। ਹੁਣ ਕੰਪਨੀ ਨੇ ਇਸ ਫੋਨ ਨੂੰ ਭਾਰਤ 'ਚ ਵੀ ਲਾਂਚ ਕਰ ਦਿੱਤਾ ਹੈ। ਭਾਰਤ 'ਚ ਇਹ ਫੋਨ ਕੰਪਨੀ ਨੇ ਆਫਲਾਈਨ ਪਲੇਟਫਾਰਮ 'ਤੇ ਲਾਂਚ ਕੀਤਾ ਹੈ। ਕੰਪਨੀ ਨੇ ਵਾਈ ਸੀਰੀਜ਼ ਦਾ ਇਕ ਹੋਰ ਸਮਾਰਟਫੋਨ ਵੀਵੋ ਵਾਈ5ਐੱਸ ਵੀ ਇਸ ਮਹੀਨੇ ਥਾਈਲੈਂਡ 'ਚ ਲਾਂਚ ਕੀਤਾ ਸੀ। ਵੀਵੋ ਵਾਈ19 ਫਿਲਹਾਲ ਭਾਰਤ 'ਚ ਆਫਲਾਈਨ ਚੈਨਲਸ 'ਤੇ ਵੀ ਉਪਲੱਬਧ ਹੈ।

ਕੀਮਤ
ਭਾਰਤ 'ਚ ਵੀਵੋ ਨੇ ਵਾਈ ਸੀਰੀਜ਼ ਦੇ ਸਮਾਰਟਫੋਨ ਨੂੰ 13,990 ਰੁਪਏ 'ਚ ਲਾਂਚ ਕੀਤਾ ਹੈ। ਇਸ ਫੋਨ 'ਚ ਤੁਹਾਨੂੰ 4ਜੀ.ਬੀ. ਰੈਮ ਅਤੇ 128ਜੀ.ਬੀ. ਇੰਟਰਨਲ ਸਟੋਰੇਜ਼ ਨਾਲ ਲਾਂਚ ਕੀਤਾ ਹੈ। ਥਾਈਲੈਂਡ 'ਚ ਇਹ ਫੋਨ 6ਜੀ.ਬੀ. ਰੈਮ ਨਾਲ ਵੀ ਲਾਂਚ ਕੀਤਾ ਗਿਆ ਸੀ। ਭਾਰਤ 'ਚ 6ਜੀ.ਬੀ. ਰੈਮ ਲਾਂਚ ਕੀਤਾ ਜਾਵੇਗਾ ਜਾਂ ਨਹੀਂ ਇਸ ਦੇ ਬਾਰੇ 'ਚ ਸਥਿਤੀ ਸਾਫ ਨਹੀਂ ਹੋ ਸਕੀ ਹੈ।

ਫੀਚਰ ਅਤੇ ਸਪੈਸੀਫਿਕੇਸ਼ਨਸ
ਇਸ ਫੋਨ 'ਚ  6.53 ਇੰਚ FHD+ ਡਿਸਪਲੇਅ ਦਿੱਤੀ ਗਈ ਹੈ ਜਿਸ ਦਾ ਸਕਰੀਨ ਰੈਜੋਲਿਉਸ਼ਨ 2340x1080 ਪਿਕਸਲ ਹੈ। ਫੋਨ 'ਚ MediaTek Helio P65 ਆਕਟਾ-ਕੋਰ ਪ੍ਰੋਸੈਸਰ ਦਿੱਤਾ ਗਿਆ ਹੈ। ਗੱਲ ਕਰੀਏ ਕੈਮਰੇ ਦੀ ਤਾਂ ਫੋਨ 'ਚ 16MP + 8MP + 2MP ਦਾ ਟ੍ਰਿਪਲ ਰੀਅਰ ਕੈਮਰਾ ਸੈਟਅਪ ਦਿੱਤਾ ਗਿਆ ਹੈ। ਸੈਲਫੀ ਅਤੇ ਵੀਡੀਓ ਕਾਲਿੰਗ ਲਈ ਇਸ 'ਚ ਏ. ਆਈ. ਨਾਲ 16 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ।

ਵੱਡੀ ਬੈਟਰੀ
ਫੋਨ ਨੂੰ ਪਾਵਰ ਦੇਣ ਲਈ ਇਸ 'ਚ 5,000 ਐੱਮ.ਏ.ਐੱਚ. ਦੀ ਬੈਟਰੀ ਦਿੱਤੀ ਗਈ ਹੈ ਜੋ 18W ਫਾਸਟ ਚਾਰਜਿੰਗ ਸਪੋਰਟ ਕਰਦੀ ਹੈ। ਫੋਨ 'ਚ ਰੀਅਰ ਫਿਗਰਪ੍ਰਿੰਟ ਸੈਂਸਰ ਅਤੇ ਫੇਸ ਅਨਲਾਕ ਫੀਚਰ ਵੀ ਦਿੱਤਾ ਗਿਆ ਹੈ। ਕੁਨੈਕਟੀਵਿਟੀ ਲਈ ਫੋਨ 'ਚ ਮਾਈਕ੍ਰੋ ਯੂ.ਐੱਸ.ਬੀ. ਪੋਰਟ, ਡਿਊਲ ਬੈਂਡ ਵਾਈ-ਫਾਈ, ਵਰਗੇ ਫੀਚਰ ਦਿੱਤੇ ਗਏ ਹਨ। ਇਹ ਫੋਨ ਐਂਡ੍ਰਾਇਡ 9.0 ਪਾਈ FunTouchOS 2.0 'ਤੇ ਰਨ ਕਰਦਾ ਹੈ।


author

Karan Kumar

Content Editor

Related News