5000mAh ਦੀ ਬੈਟਰੀ ਨਾਲ Vivo ਨੇ ਭਾਰਤ ’ਚ ਲਾਂਚ ਕੀਤਾ ਨਵਾਂ ਬਜਟ ਸਮਾਰਟਫੋਨ

Saturday, Feb 19, 2022 - 02:27 PM (IST)

ਗੈਜੇਟ ਡੈਸਕ– ਚੀਨ ਦੀ ਸਮਾਰਟਫੋਨ ਨਿਰਮਾਤਾ ਕੰਪਨੀ ਵੀਵੋ ਨੇ ਆਪਣੇ ਨਵੇਂ ਬਜਟ ਸਮਾਰਟਫੋਨ ਨੂੰ ਲਾਂਚ ਕਰ ਦਿੱਤਾ ਹੈ। ਇਸ ਫੋਨ ਨੂੰ Vivo Y15s ਨਾਮ ਨਾਲ ਲਿਆਇਆ ਗਿਆ ਹੈ ਜਿਸ ਵਿਚ 5000mAh ਦੀ ਬੈਟਰੀ ਮਿਲਦੀ ਹੈ, ਇਸਤੋਂ ਇਲਾਵਾ ਫੋਨ ਦੇ ਰੀਅਰ ’ਚ 13 ਮੈਗਾਪਿਕਸਲ ਦਾ ਏ.ਆਈ. ਡਿਊਲ ਕੈਮਰਾ ਸੈੱਟਅਪ ਵੀ ਦਿੱਤਾ ਗਿਆ ਹੈ। ਇਸ ਫੋਨ ਨੂੰ ਕੰਪਨੀ ਦੁਆਰਾ ਦੋ ਕਲਰ ਆਪਸ਼ੰਸ ਨਾਲ ਉਪਲੱਬਧ ਕੀਤਾ ਜਾਵੇਗਾ। 

ਕੀਮਤ ਦੀ ਗੱਲ ਕੀਤੀ ਜਾਵੇ ਤਾਂ Vivo Y15s ਦੀ ਕੀਮਤ 10,990 ਰੁਪਏ ਰੱਖੀ ਗਈ ਹੈ। ਇਸਨੂੰ ਮਾਈਸਟਿਕ ਬਲਿਊ ਅਤੇ ਵੇਬ ਗਰੀਨ ਰੰਗ ’ਚ ਵੀਵੋ ਦੇ ਆਨਲਾਈਨ ਸਟੋਰ ਤੋਂ ਇਲਾਵਾ ਪਾਰਟਨਰ ਸਟੋਰ ਤੋਂ ਖ਼ਰੀਦਿਆ ਜਾ ਸਕਦਾ ਹੈ। 

Vivo Y15s ਦੇ ਫੀਚਰਜ਼

ਡਿਸਪਲੇਅ    - 6.5 ਇੰਚ ਦੀ FHD, 1600X720 ਪਿਕਸਲ ਰੈਜ਼ੋਲਿਊਸ਼ਨ
ਪ੍ਰੋਸੈਸਰ    - ਮੀਡੀਆਟੈੱਕ ਹੇਲੀਓ P35
ਰੈਮ    - 3 ਜੀ.ਬੀ.
ਸਟੋਰੇਜ    - 32 ਜੀ.ਬੀ.
ਓ.ਐੱਸ.    - ਐਂਡਰਾਇਡ 11 ਗੋ ਐਡੀਸ਼ਨ ’ਤੇ ਆਦਾਰਿਤ Funtouch OS 11.1
ਰੀਅਰ ਕੈਮਰਾ    - 13MP (ਪ੍ਰਾਈਮਰੀ)  + 2MP (ਸੁਪਰ ਮੈਕ੍ਰੋ ਲੈੱਨਜ਼)
ਫਰੰਟ ਕੈਮਰਾ    - 8MP
ਬੈਟਰੀ    - 5000 mAh (10W ਫਾਸਟ ਚਾਰਜਿੰਗ ਦੀ ਸਪੋਰਟ)
ਕੁਨੈਕਟੀਵਿਟੀ    - 4G, ਮਾਈਕ੍ਰੋ ਯੂ.ਐੱਸ.ਬੀ., ਬਲੂਟੁੱਥ v5.0 ਅਤੇ Wi-Fi ਟਾਈਪ-C ਪੋਰਟ


Rakesh

Content Editor

Related News