ਬਿਹਤਰੀਨ ਫੀਚਰਜ਼ ਨਾਲ ਲਾਂਚ ਹੋਇਆ Vivo ਦਾ ਨਵਾਂ ਸਮਾਰਟਫੋਨ

11/29/2022 4:43:59 PM

ਗੈਜੇਟ ਡੈਸਕ– ਸਮਾਰਟਫੋਨ ਬ੍ਰਾਂਡ ਵੀਵੋ ਨੇ ਆਪਣੇ ਸਸਤੇ ਫੋਨ Vivo Y02 ਨੂੰ ਲਾਂਚ ਕਰ ਦਿੱਤਾ ਹੈ। ਇਸ ਫੋਨ ਨੂੰ ਪਹਿਲਾਂ ਗਲੋਬਲ ਬਾਜ਼ਾਰ ’ਚ ਲਾਂਚ ਕਰਨ ਦੀ ਖਬਰ ਸੀ ਪਰ ਇਸਨੂੰ ਸਭ ਤੋਂ ਪਹਿਲਾਂ ਇੰਡੋਨੇਸ਼ੀਆ ’ਚ ਪੇਸ਼ ਕੀਤਾ ਗਿਆ ਹੈ। Vivo Y02 ਨੂੰ 5000mAh ਦੀ ਬੈਟਰੀ ਅਤੇ 8 ਮੈਗਾਪਿਕਸਲ ਪ੍ਰਾਈਮਰੀ ਕੈਮਰਾ ਸੈਂਸਰ ਨਾਲ ਲਿਆਇਆ ਗਿਆ ਹੈ। 

Vivo Y02 ਦੀ ਕੀਮਤ

ਵੀਵੋ ਦੇ ਇਸ ਫੋਨ ਨੂੰ ਆਪਣੇ ਪਿਛਲੇ ਮਾਡਲ Vivo Y01 ਦੀ ਤਰ੍ਹਾਂ ਹੀ 10 ਹਜ਼ਾਰ ਤੋਂ ਘੱਟ ਕੀਮਤ ’ਤੇ ਪੇਸ਼ ਕੀਤਾ ਗਿਆ ਹੈ। Vivo Y02 ਦੇ ਨਾਲ ਆਰਕਿਡ ਬਲਿਊ ਅਤੇ ਕਾਸਮਿਕ ਗ੍ਰੇਅ ਕਲਰ ਆਪਸ਼ਨ ਮਿਲਦੇ ਹਨ। ਫੋਨ ਦੀ ਕੀਮਤ 95 ਡਾਲਰ (ਕਰੀਬ 7700 ਰੁਪਏ) ਰੱਖੀ ਗਈ ਹੈ। ਹਾਲਾਂਕਿ, ਕੰਪਨੀ ਨੇ ਹੁਣ ਤਕ ਫੋਨ ਨੂੰ ਭਾਰਤ ’ਚ ਲਾਂਚ ਕਨਰ ਦਾ ਐਲਾਨ ਨਹੀਂ ਕੀਤਾ। 

Vivo Y02 ਦੇ ਫੀਚਰਜ਼

Vivo Y02 ’ਚ 6.51 ਇੰਚ ਦੀ ਐੱਚ.ਡੀ. ਪਲੱਸ IPS LCD ਡਿਸਪਲੇਅ ਮਿਲਦੀ ਹੈ। ਫੋਨ ’ਚ ਆਕਟਾ-ਕੋਰ ਪ੍ਰੋਸੈਸਰ ਅਤੇ 3 ਜੀ.ਬੀ. ਰੈਮ+32 ਜੀ.ਬੀ. ਤਕ ਦੀ ਇੰਟਰਨਲ ਸਟੋਰੇਜ ਦਾ ਸਪੋਰਟ ਦਿੱਤਾ ਗਿਆ ਹੈ। ਹਾਲਾਂਕਿ, ਸਟੋਰੇਜ ਨੂੰ ਮਾਈਕ੍ਰੋ-ਐੱਸ.ਡੀ. ਕਾਰਡ ਦੀ ਮਦਦ ਨਾਲ ਵਧਾਇਆ ਜਾ ਸਕਦਾ ਹੈ। Vivo Y02 ਦੇ ਨਾਲ ਐਂਡਰਾਇਡ 12 (Go ਐਡੀਸ਼ਨ) ਆਧਾਰਿਤ Funtouch OS 12 ਮਿਲਦਾ ਹੈ।

Vivo Y02 ਦੇ ਨਾਲ ਸਿੰਗਲ ਕੈਮਰਾ ਸੈੱਟਅਪ ਮਿਲਦਾ ਹੈ, ਜਿਸ ਵਿਚ 8 ਮੈਗਾਪਿਕਸਲ ਦਾ ਰੀਅਰ ਕੈਮਰਾ ਦਿੱਤਾ ਗਿਆ ਹੈ। ਕੈਮਰੇ ਦੇ ਨਾਲ ਐੱਲ.ਈ.ਡੀ. ਫਲੈਸ਼ ਲਾਈਟ ਦਾ ਸਪੋਰਟ ਹੈ। ਫੋਨ ’ਚ ਸੈਲਫੀ ਅਤੇ ਵੀਡੀਓ ਕਾਲ ਲਈ 5 ਮੈਗਾਪਿਕਸਲ ਦਾ ਫਰੰਟ ਕੈਮਰਾ ਸੈਂਸਰ ਹੈ। 

ਵੀਵੋ ਦੇ ਨਵੇਂ ਫੋਨ ’ਚ 5,000mAh ਦੀ ਬੈਟਰੀ ਅਤੇ 10 ਵਾਟ ਦੀ ਚਾਰਜਿੰਗ ਦਾ ਸਪੋਰਟ ਮਿਲਦਾ ਹੈ। ਫੋਨ ਦੇ ਨਾਲ 5 ਵਾਟ ਦੀ ਰਿਵਰਸ ਚਾਰਜਿੰਗ ਦਾ ਸਪੋਰਟ ਵੀ ਹੈ। ਫੋਨ ’ਚ ਕੁਨੈਕਟੀਵਿਟੀ ਲਈ ਡਿਊਲ ਸਿਮ ਸਪੋਰਟ, 4ਜੀ, ਡਿਊਲ-ਬੈਂਡ ਵਾਈ-ਫਾਈ, ਬਲੂਟੁੱਥ 5.0, ਜੀ.ਪੀ.ਐੱਸ. ਅਤੇ 3.5mm ਆਡੀਓ ਜੈੱਕ ਦੇ ਨਾਲ ਮਾਈਕ੍ਰੋ-ਯੂ.ਐੱਸ.ਬੀ. ਚਾਰਜਿੰਗ ਸਪੋਰਟ ਮਿਲਦਾ ਹੈ।


Rakesh

Content Editor

Related News