ਭਾਰਤ ’ਚ ਜਲਦ ਲਾਂਚ ਹੋਵੇਗੀ VIVO X80 ਸੀਰੀਜ਼

Saturday, Apr 16, 2022 - 02:10 PM (IST)

ਭਾਰਤ ’ਚ ਜਲਦ ਲਾਂਚ ਹੋਵੇਗੀ VIVO X80 ਸੀਰੀਜ਼

ਗੈਜੇਟ ਡੈਸਕ– ਆਉਣ ਵਾਲੇ ਹਫਤਿਆਂ ’ਚ VIVO X80 ਸੀਰੀਜ਼ ਦੇ ਚੀਨ ’ਚ ਲਾਂਚ ਹੋਣ ਦੀ ਉਮੀਦ ਹੈ, ਜਿਸਤੋਂ ਬਾਅਦ ਇਸਨੂੰ ਗਲੋਬਲ ਬਾਜ਼ਾਰ ’ਚ ਰੋਲਆਊਟ ਕੀਤਾ ਜਾਵੇਗਾ। ਹੁਣ VIVO X80 ਲਾਈਨਅਪ ਦੇ ਦੋ ਹੈਂਡਸੈੱਟਸ ਨੂੰ ਕਥਿਤ ਤੌਰ ’ਤੇ ਬਿਊਰੋ ਆਫ ਸਟੈਂਡਰਡ ਸਰਟੀਫਿਕੇਸ਼ਨ ਸਾਈਟ ’ਤੇ ਵੇਖਿਆ ਗਿਆ ਹੈ। ਇਸਤੋਂ ਪਤਾ ਚਲਦਾ ਹੈ ਕਿ ਭਾਰਤ ’ਚ ਵੀ ਇਸਨੂੰ ਲਾਂਚ ਕੀਤਾ ਜਾਵੇਗਾ। ਇਸ ਸੀਰੀਜ਼ ’ਚ ਦੋ ਸਮਾਰਟਫੋਨ VIVO X80 ਅਤੇ VIVO X80 Pro ਸ਼ਾਮਿਲ ਹੋਣਗੇ।

ਮੀਡੀਆ ਰਿਪੋਰਟਾਂ ਦੇ ਹਵਾਲੇ ਤੋਂ ਪਤਾ ਲੱਗਾ ਹੈ ਕਿ BIS ਲਿਸਟਿੰਗ ’ਚ ਇਸ ਸੀਰੀਜ਼ ਦੇ ਫੋਨ ਨੂੰ ਮਾਡਲ ਨੰਬਰ V2144 ਅਤੇ V2145 ਦੇ ਨਾਲ ਵੇਖਿਆ ਗਿਆ ਹੈ। ਮੰਨਿਆ ਜਾ ਰਿਹਾ ਹੈ ਕਿ V2144 ਮਾਡਲ VIVO X80 ਅਤੇ V2145 ਮਾਡਲ ਨੰਬਰ VIVO X80 Pro ਹੈਂਡਸੈੱਟ ਹੈ। VIVO X80 ਪ੍ਰੋ ਬਾਰੇ ਜ਼ਿਆਦਾ ਜਾਣਕਾਰੀ ਸਾਹਮਣੇ ਨਹੀਂ ਆਈ। ਇਸਤੋਂ ਇਲਾਵਾ ਕੰਪਨੀ ਨੇ ਅਜੇ ਤਕ ਇਨ੍ਹਾਂ ਸਮਾਰਟਫੋਨਾਂ ਦਾ ਅਧਿਕਾਰਤ ਤੌਰ ’ਤੇ ਐਲਾਨ ਨਹੀਂ ਕੀਤਾ।


author

Rakesh

Content Editor

Related News