ਹਾਰਟ ਰੇਟ ਸੈਂਸਰ ਨਾਲ Vivo ਜਲਦ ਲਾਂਚ ਕਰੇਗੀ ਨਵੀਂ ਸਮਾਰਟਵਾਚ, ਮਿਲਣਗੇ ਇਹ ਫੀਚਰਜ਼
Saturday, Nov 27, 2021 - 12:33 PM (IST)
ਗੈਜੇਟ ਡੈਸਕ– ਵੀਵੋ ਜਲਦ ਹੀ ਆਪਣੀ ਨਵੀਂ ਸਮਾਰਟਵਾਚ ਲਾਂਚ ਕਰਨ ਵਾਲੀ ਹੈ। ਇਸ ਨੂੰ Vivo Watch 2 ਦੇ ਨਾਂ ਨਾਲ ਲਿਆਇਆ ਜਾਵੇਗਾ ਅਤੇ ਇਸਦੀ ਫੋਟੋ ਵੀ ਸਾਹਮਣੇ ਆਈ ਹੈ ਜਿਸ ਵਿਚ ਵਾਚ ਦੇ ਨਵੇਂ ਡਿਜ਼ਾਇਨ ਨੂੰ ਵੇਖਿਆ ਜਾ ਸਕਦਾ ਹੈ। ਇਸ ਤੋਂ ਇਲਾਵਾ ਇਸ ਦੇ ਕੁਝ ਫੀਚਰਜ਼ ਦੀ ਜਾਣਕਾਰੀ ਵੀ ਸਾਹਮਣੇ ਆ ਚੁੱਕੀ ਹੈ।
ਸੰਭਾਵਿਤ ਫੀਚਰਜ਼
Vivo Watch 2 ਦੇ ਸੰਭਾਵਿਤ ਫੀਚਰਜ਼ ਦੀ ਗੱਲ ਕਰੀਏ ਤਾਂ ਗਿਜ਼ਮੋਚਾਈਨਾ ਦੀ ਰਿਪੋਰਟ ਮੁਤਾਬਕ, ਇਸ ਵਿਚ ਗੋਲ ਡਾਇਲ ਦਿੱਤਾ ਜਾਵੇਗਾ ਅਤੇ ਇਸ ਨੂੰ ਲੈਦਰ ਅਤੇ ਸਿਲੀਕਾਨ ਦੇ ਸਟ੍ਰੈਪ ਨਾਲ ਲਿਆਇਆ ਜਾਵੇਗਾ। ਆਉਣ ਵਾਲੀ ਸਮਾਰਟਵਾਚ ’ਚ ਯੂਜ਼ਰਸ ਨੂੰ ਇਨਬਿਲਟ ਜੀ.ਪੀ.ਐੱਸ., ਵੌਇਸ ਕਾਲ ਸਪੋਰਟ, ਸਟੈੱਪ-ਕਾਊਂਟਰ ਅਤੇ ਹਾਰਟ ਰੇਟ ਮਾਨਿਟਰ ਵਰਗੇ ਫੀਚਰਜ਼ ਮਿਲਣਗੇ। ਇਸ ਤੋਂ ਇਲਾਵਾ ਵਾਚ ’ਚ 501mAh ਦੀ ਬੈਟਰੀ ਦਿੱਤੀ ਜਾਵੇਗੀ।
ਸੰਭਾਵਿਤ ਕੀਮਤ
Vivo Watch 2 ਨੂੰ ਅਗਲੇ ਸਾਲ ਦੀ ਸ਼ੁਰੂਆਤ ’ਚ ਲਾਂਚ ਕੀਤਾ ਜਾਵੇਗਾ ਅਤੇ ਇਸ ਦੀ ਕੀਮਤ 5,000 ਰੁਪਏ ਤੋਂ 10,000 ਰੁਪਏ ਦੇ ਵਿਚਕਾਰ ਹੋਵੇਗੀ।