Vivo V5 Plus ਲਿਮਟਿਡ ਐਡੀਸ਼ਨ ਸਮਾਰਟਫੋਨ ਹੋਇਆ ਲਾਂਚ
Wednesday, Apr 05, 2017 - 10:18 AM (IST)

ਜਲੰਧਰ- ਵੀਵੋ ਨੇ ਅੱਜ ਹੋਣ ਵਾਲੇ ਆਈ. ਪੀ. ਐੱਲ. 2017 ਦੀ ਓਪਨਿੰਗ ਸੇਰੇਮਨੀ ਅਤੇ ਪਹਿਲੇ ਮੈਚ ਦੇ ਠੀਕ ਤੋਂ ਪਹਿਲਾਂ ਮੰਗਲਵਾਰ ਨੂੰ ਵੀਵੋ ਵੀ5 ਪਲੱਸ ਆਈ. ਪੀ. ਐੱਲ. ਲਿਮਟਿਡ ਐਡੀਸ਼ਨ ਵੇਰਿਅੰਟ ਲਾਂਚ ਕਰ ਦਿੱਤਾ। ਇਹ ਸਮਾਰਟਫੋਨ 10 ਅਪ੍ਰੈਲ ਤੋਂ ਫਲਿੱਪਕਾਰਟ, ਰਿਟੇਲ ਸਟੋਰ ਅਤੇ ਵੀਵੋ ਐਕਸਕਲੂਸਿਵ ਸਟੋਰ ''ਤੇ ਉਪਲੱਬਧ ਹੋਵੇਗਾ। ਵੀਵੋ ਵੀ5 ਪਲੱਸ ਆਈ. ਪੀ. ਐੱਲ. ਲਿਮਟਿਡ ਐਡੀਸ਼ਨ ਸਮਾਰਟਫੋਨ ''ਚ ਰੈਗੂਲਰ ਵੀਵੋ ਵੀ5 ਪਲੱਸ ਦੀ ਤੁਲਨਾ ''ਚ ਕੀ ਵੱਖ ਹੈ? ਨਵਾਂ ਐਡੀਸ਼ਨ ਇਕ ਨਵੇਂ ਕਲਰ ਵੇਰੀਅੰਟ (ਮੈਟ ਬਲੈਕ) ਨਾਲ ਆਉਂਦਾ ਹੈ ਅਤੇ ਇਸ ਦੇ ਰਿਅਰ ਪੈਨਲ ''ਤੇ ਇਕ ਆਈ. ਪੀ. ਐੱਲ. ਲੋਗੋ ਨੂੰ ਘੜਿਆ ਗਿਆ ਹੈ।
ਇਸ ਸਮਾਰਟਫੋਨ ਨੂੰ ਜਨਵਰੀ ''ਚ ਭਾਰਤ ''ਚ ਲਾਂਚ ਕੀਤਾ ਗਿਆ ਸੀ ਅਤੇ ਇਸ ਦੀ ਕੀਮਤ 27,980 ਰੁਪਏ ਹੈ। ਫਰਵਰੀ ''ਚ ਇਸ ਡਿਵਾਈਸ ਨੂੰ ਆਫਲਾਈਨ ਰਿਟੇਲਰ ਕੋਲ ਉਪਲੱਬਧ ਕਰਾਇਆ ਗਿਆ ਸੀ। ਡਿਊਲ ਸਿਮ ਵਾਲਾ ਇਹ ਸੈਲਫੀ ਸਮਾਰਟਫੋਨ ਐਂਡਰਾਇਡ 6.0 ਮਾਰਸ਼ਮੈਲੋ ਆਧਾਰਿਤ ਕੰਪਨੀ ਦੇ ਫਨਟੱਚ ਓ. ਐੱਸ. 3.0 ''ਤੇ ਚੱਲਦਾ ਹੈ। ਇਸ ਸਮਾਰਟਫੋਨ ਦੀ ਸਭ ਤੋਂ ਅਹਿਮ ਖਾਸੀਅਤ ਹੈ, ਇਸ ''ਚ ਦਿੱਤਾ ਗਿਆ ਡਿਊਲ ਰਿਅਰ ਕੈਮਰਾ। ਫਰੰਟ ਪੈਨਲ ''ਤੇ ਇਕ ਸੈਂਸਰ 20 ਮੈਗਾਪਿਕਸਲ ਦਾ ਹੈ ਅਤੇ ਦੂਜਾ 8 ਮੈਗਾਪਿਕਸਲ ਦਾ। ਦੱਸ ਦਈਏ ਕਿ ਵੀਵੋ ਵੀ5 ਪਲੱਸ ''ਚ 5.5 ਇੰਚ ਦਾ ਫੁੱਲ ਐੱਚ. ਡੀ. (1080x1920 ਪਿਕਸਲ) ਡਿਸਪਲੇ ਹੋਵੇਗਾ। ਹੈਂਡਸੈੱਟ ''ਚ 2 ਗੀਗਾਹਟਰਜ਼ ਆਕਟਾ-ਕੋਰ ਸਨੈਪਡ੍ਰੈਗਨ 625 ਪ੍ਰੋਸੈਸਰ ਨਾਲ 4 ਜੀ. ਬੀ. ਰੈਮ ਦਿੱਤਾ ਗਿਆ ਹੈ। ਇਹ ਡਿਊਲ ਸਿਮ ਫੋਨ ਐਂਡਰਾਇਡ 6.0 ਮਾਰਸ਼ਮੈਲੋ ''ਤੇ ਆਧਾਰਿਤ ਫਨਟੱਚ ਓ. ਐੱਸ. 3.0 ''ਤੇ ਚੱਲੇਗਾ।
ਇਸ ''ਚ 16 ਮੈਗਾਪਿਕਸਲ ਦਾ ਰਿਅਰ ਕੈਮਰਾ ਹੈ ਅਤੇ ਇਨਬਿਲਟ ਸਟੋਰੇਜ 64 ਜੀ. ਬੀ. ਹੈ। ਇਸ ਦੀ ਬੈਟਰੀ 3055 ਐੱਮ. ਏ. ਐੱਚ. ਦੀ ਹੋਵੇਗੀ, ਜੋ ਫਾਸਟ ਚਾਰਜਿੰਗ ਨੂੰ ਸਪੋਰਟ ਕਰੇਗੀ। ਕਨੈਕਟੀਵਿਟੀ ਦੀ ਗੱਲ ਕਰੀਏ ਤਾਂ ਵੀ5 ਪਲੱਸ ''ਚ 4ਜੀ ਐੱਲ. ਟੀ. ਈ., ਵਾਈ-ਫਾਈ 802.11 ਏ. ਸੀ., ਬਲੂਟੁਥ 4.2 ਅਤੇ ਜੀ. ਪੀ. ਐੱਸ. ਫੀਚਰ ਮੌਜੂਦ ਹੈ। ਡਾਈਮੈਂਸ਼ਨ 152.8x74.00x7.26 ਮਿਲੀਮੀਟਰ ਹੈ ਅਤੇ ਵਜਨ 158.6 ਗ੍ਰਾਮ। ਵੀਵੋ ਵੀ5 ਪਲੱਸ ''ਚ ਫਿੰਗਰਪ੍ਰਿੰਟ ਸੈਂਸਰ ਹੈ, ਜੋ ਹੋਮ ਬਟਨ ਵੀ ਹਨ।