ਵੀਵੋ ਨੇ ਲਾਂਚ ਕੀਤਾ 44MP ਸੈਲਫ਼ੀ ਕੈਮਰੇ ਵਾਲਾ 5ਜੀ ਸਮਾਰਟਫੋਨ, ਜਾਣੋ ਕੀਮਤ

Tuesday, May 04, 2021 - 01:27 PM (IST)

ਵੀਵੋ ਨੇ ਲਾਂਚ ਕੀਤਾ 44MP ਸੈਲਫ਼ੀ ਕੈਮਰੇ ਵਾਲਾ 5ਜੀ ਸਮਾਰਟਫੋਨ, ਜਾਣੋ ਕੀਮਤ

ਗੈਜੇਟ ਡੈਸਕ– ਵੀਵੋ ਇੰਡੀਆ ਨੇ ਆਪਣੀ ‘ਵੀ’ ਸੀਰੀਜ਼ ਤਹਿਤ ਨਵਾਂ Vivo V21 5G ਸਮਾਰਟਫੋਨ ਲਾਂਚ ਕਰ ਦਿੱਤਾ ਹੈ। ਖ਼ਾਸ ਗੱਲ ਇਹ ਹੈ ਕਿ ਇਸ ਨੂੰ 44 ਮੈਗਾਪਿਕਸਲ ਦੇ ਸੈਲਫ਼ੀ ਕੈਮਰੇ ਨਾਲ ਲਿਆਇਆ ਗਿਆ ਹੈ ਜੋ ਕਿ ਆਪਟਿਕਲ ਇਮੇਜ ਸਟੇਬਿਲਾਈਜੇਸ਼ਨ ਵਰਗੇ ਖ਼ਾਸ ਫੀਚਰ  ਨੂੰ ਸੁਪੋਰਟ ਕਰਦਾ ਹੈ। ਕੀਮਤ ਦੀ ਗੱਲ ਕਰੀਏ ਤਾਂ Vivo V21 5G ਦੇ 8 ਜੀ.ਬੀ. ਰੈਮ+128 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ 29,990 ਰੁਪਏ ਰੱਖੀ ਗਈ ਹੈ, ਉਥੇ ਹੀ ਇਸ ਦੇ 8 ਜੀ.ਬੀ. + 256 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ 32,990 ਰੁਪਏ ਦੱਸੀ ਗਈ ਹੈ। ਗਾਹਕ ਇਸ ਫੋਨ ਨੂੰ ਆਰਕਟਿਕ ਵਾਈਟ, ਡਸਕ ਬਲਿਊ ਅਤੇ ਸਨਸੈੱਟ ਡੇਜ਼ਲ ਰੰਗ ’ਚ ਆਨਲਾਈਨ ਸ਼ਾਪਿੰਗ ਸਾਈਟ ਤੋਂ ਖ਼ਰੀਦ ਸਕਣਗੇ। 

Vivo V21 5G ਦੇ ਫੀਚਰਜ਼

ਡਿਸਪਲੇਅ    – 6.44-ਇੰਚ ਦੀ FHD+ AMOLED (1080x2404 ਪਿਕਸਲ ਰੈਜ਼ੋਲਿਊਸ਼ਨ 90Hz ਰਿਫ੍ਰੈਸ਼ ਰੇਟ)
ਪ੍ਰੋਸੈਸਰ    – ਮੀਡੀਆਟੈੱਕ ਡਾਈਮੈਂਸਿਟੀ 800U
ਰੈਮ    – 8GB
ਸਟੋਰੇਜ    – 128GB/256GB
ਓ.ਐੱਸ.    – ਐਂਡਰਾਇਡ 11 ਆਧਾਰਿਤ Funtouch OS 11.1
ਰੀਅਰ ਕੈਮਰਾ    – 64MP (ਪ੍ਰਾਈਮਰੀ ਲੈੱਨਜ਼)+8MP (ਵਾਈਡ ਐਂਗਲ ਲੈੱਨਜ਼)+2MP (ਮੈਕ੍ਰੋ ਲੈੱਨਜ਼)
ਫਰੰਟ ਕੈਮਰਾ    – 44MP
ਬੈਟਰੀ    – 4,000mAh (33 ਵਾਟ ਫਾਸਟ ਚਾਰਜਿੰਗ ਦੀ ਸੁਪੋਰਟ)
ਕੁਨੈਕਟੀਵਿਟ    – 5G, 4G LTE, Wi-Fi, ਬਲੂਟੂਥ v5.1, GPS/A-GPS ਅਤੇ USB Type-C ਪੋਰਟ


author

Rakesh

Content Editor

Related News