Vivo V15 Pro ਦੀ ਪਹਿਲੀ ਸੇਲ ਅੱਜ ਰਾਤ ਤੋਂ ਹੋਵੇਗੀ ਸ਼ੁਰੂ

Tuesday, Mar 05, 2019 - 10:17 PM (IST)

Vivo V15 Pro ਦੀ ਪਹਿਲੀ ਸੇਲ ਅੱਜ ਰਾਤ ਤੋਂ ਹੋਵੇਗੀ ਸ਼ੁਰੂ

ਗੈਜੇਟ ਡੈਸਕ—ਚੀਨ ਦੀ ਸਮਾਰਟਫੋਨ ਬਣਾਉਣ ਵਾਲੀ ਕੰਪਨੀ ਵੀਵੋ ਨੇ ਹਾਲ ਹੀ 'ਚ ਆਪਣਾ ਨਵਾਂ ਸਮਾਰਟਫੋਨ Vivo V15 Pro ਲਾਂਚ ਕੀਤਾ ਸੀ, ਜਿਸ ਦੀ ਪਹਿਲੀ ਸੇਲ 6 ਮਾਰਚ ਨੂੰ ਅੱਧੀ ਰਾਤ ਤੋਂ ਸ਼ੁਰੂ ਹੋਣ ਵਾਲੀ ਹੈ। 32 ਮੈਗਾਪਿਕਸਲ ਪਾਪ-ਅਪ ਸੈਲਫੀ ਕੈਮਰੇ ਵਾਲਾ ਇਹ ਫੋਨ ਐਮਾਜ਼ੋਨ, ਫਲਿੱਪਕਾਰਟ, ਪੇਅ.ਟੀ.ਐੱਮ.ਮਾਲ, ਸਨੈਪਡੀਲ ਅਤੇ ਵੀਵੋ ਇੰਡੀਆ ਵਰਗੇ ਆਨਲਾਈਨ ਸਟੋਰਸ 'ਤੇ ਵਿਕਰੀ ਲਈ ਉਪਲੱਬਧ ਹੋਵੇਗਾ। ਦੱਸ ਦੇਈਏ ਕਿ ਇਸ ਦੀ ਪ੍ਰੀ-ਬੁਕਿੰਗ ਆਰਡਰ 20 ਫਰਵਰੀ ਤੋਂ ਸ਼ੁਰੂ ਹੋ ਗਈ ਸੀ। ਖਾਸ ਗੱਲ ਇਹ ਹੈ ਕਿ ਹੁਣ ਤੱਕ 1 ਲੱਖ ਤੋਂ ਜ਼ਿਆਦਾ ਲੋਕਾਂ ਨੇ ਇਸ ਦੀ ਪ੍ਰੀ-ਬੁਕਿੰਗ ਕਰਵਾ ਲਈ ਹੈ। 

PunjabKesari

ਕੀ ਹੈ ਲਾਂਚ ਆਫਰ
ਗੱਲ ਕੀਤੀ ਜਾਵੇ ਲਾਂਚ ਆਫਰ ਦੀ ਤਾਂ ਫੋਨ 'ਤੇ 12 ਮਹੀਨਿਆਂ ਦਾ ਨੋ-ਕਾਸਟ ਈ.ਐੱਮ.ਆਈ. ਆਪਸ਼ਨ ਉਪਲੱਧਬ ਹੈ। ਇਸ ਤੋਂ ਇਲਾਵਾ ਐੱਚ.ਡੀ.ਐੱਫ. ਬੈਂਕ ਦੇ ਡੈਬਿਟ ਅਤੇ ਕ੍ਰੈਡਿਟ ਕਾਰਡ ਇਸਤੇਮਾਲ ਕਰਨ 'ਤੇ ਗਾਹਕਾਂ ਨੂੰ 5 ਫੀਸਦੀ ਕੈਸ਼ਬੈਕ ਦਿੱਤਾ ਜਾਵੇਗਾ। ਜੇਕਰ ਤੁਸੀਂ 20 ਮਾਰਚ ਤੋਂ ਪਹਿਲਾਂ ਇਹ ਫੋਨ ਖਰੀਦਦੇ ਹੋ ਤਾਂ 999 ਰੁਪਏ 'ਚ ਤੁਹਾਨੂੰ ਵਨ-ਟਾਈਮ ਸਕਰੀਨ ਰਿਪਲੇਸਮੈਂਟ ਵੀ ਦਿੱਤਾ ਜਾਵੇਗਾ।

PunjabKesari

ਇਸ 'ਚ 6.39 ਇੰਚ ਦੀ ਸਕਰੀਨ ਦਿੱਤੀ ਗਈ ਹੈ ਅਤੇ ਇਸ ਦਾ ਸਕਰੀਨ-ਟੂ-ਬਾਡੀ ਰੇਸ਼ੀਓ 91.6 ਫੀਸਦੀ ਹੈ। ਫੋਨ 'ਚ ਸੁਪਰ AMOLED ਡਿਸਪਲੇਅ ਹੈ। Vivo V15 Pro ਟੋਪਾਜ ਬਲੂ ਅਤੇ ਰੂਬੀ ਰੈੱਡ ਕਲਰ ਵੇਰੀਐਂਟ 'ਚ ਉਪਲੱਬਧ ਹੋਵੇਗਾ। Vivo V15 Pro 'ਚ ਇਨ-ਡਿਸਪਲੇਅ ਫਿਗਰਪ੍ਰਿੰਟ ਸੈਂਸਰ ਦਿੱਤਾ ਗਿਆ ਹੈ। ਕੰਪਨੀ ਦਾ ਦਾਅਵਾ ਹੈ ਕਿ ਫੋਨ 0.37 ਸੈਕਿੰਡ 'ਚ ਅਨਲਾਕ ਹੋ ਜਾਵੇਗਾ। ਫੋਨ ਦਾ ਫਰੰਟ ਕੈਮਰਾ ਡਿਸਪਲੇਅ ਦੇ ਪਿਛੇ ਲੁੱਕਿਆ ਹੋਇਆ ਹੈ ਅਤੇ ਜਦ ਕੋਈ ਸੈਲਫੀ ਕੈਮਰੇ 'ਤੇ ਕਲਿੱਕ ਕਰਦਾ ਹੈ ਤਾਂ ਇਹ ਪਾਪ-ਅਪ ਹੁੰਦਾ ਹੈ।

ਫੋਟੋਗ੍ਰਾਫੀ ਲਈ ਇਸ 'ਚ 32 ਮੈਗਾਪਿਕਸਲ ਦਾ ਪਾਪ-ਅਪ ਸੈਲਫੀ ਕੈਮਰਾ ਦਿੱਤਾ ਗਿਆ ਹੈ। ਅਜਿਹੇ ਕੈਮਰੇ ਵਾਲਾ ਇਹ ਦੁਨੀਆ ਦਾ ਪਹਿਲਾ ਫੋਨ ਹੈ। ਉੱਥੇ ਫੋਨ ਦੇ ਰੀਅਰ 'ਚ ਟ੍ਰਿਪਲ ਕੈਮਰਾ ਸੈਟਅਪ ਹੈ। ਫੋਨ ਦੇ ਬੈਕ 'ਚ ਤਿੰਨ ਕੈਮਰੇ ਦਿੱਤੇ ਗਏ ਹਨ। ਫੋਨ ਦੇ ਬੈਕ 'ਚ 48 ਮੈਗਾਪਿਕਸਲ ਦਾ ਪ੍ਰਾਈਮਰੀ ਕੈਮਰਾ ਹੋਵੇਗਾ। ਇਸ ਤੋਂ ਇਲਾਵਾ 8 ਅਤੇ 5 ਮੈਗਾਪਿਕਸਲ ਦੇ ਕੈਮਰੇ ਫੋਨ ਦੇ ਰੀਅਰ 'ਚ ਹੈ।

Vivo V15 Pro ਭਾਰਤ ਦਾ ਪਹਿਲਾ ਸਮਾਰਟਫੋਨ ਹੈ ਜੋ ਕਿ ਸਨੈਪਡਰੈਗਨ 675 ਪ੍ਰੋਸੈਸਰ ਨਾਲ ਪੇਸ਼ ਕੀਤਾ ਗਿਆ ਹੈ। ਫੋਨ 'ਚ 6 ਜੀ.ਬੀ. ਰੈਮ+128ਜੀ.ਬੀ. ਇੰਟਰਨਲ ਸਟੋਰੇਜ਼ ਹੋਵੇਗੀ। ਮਾਈਕ੍ਰੋ ਐੱਸ.ਡੀ. ਕਾਰਡ ਰਾਹੀਂ ਇਸ ਫੋਨ ਦੀ ਸਟੋਰੇਜ਼ 256ਜੀ.ਬੀ. ਇੰਟਰਨਲ ਸਟੋਰੇਜ਼ ਹੈ। ਭਾਰਤ 'ਚ ਇਸ ਦੀ ਕੀਮਤ 28,990 ਰੁਪਏ ਹੈ।


author

Karan Kumar

Content Editor

Related News