Vivo V11, V11 Pro, Vivo X21, NEX 'ਤੇ ਮਿਲ ਰਿਹੈ 100 ਫੀਸਦੀ ਕੈਸ਼ਬੈਕ, ਜਾਣੋ ਕਿਵੇਂ
Thursday, Oct 25, 2018 - 08:21 PM (IST)

ਗੈਜੇਟ ਡੈਸਕ—ਵੀਵੋ ਦਾ '100 ਫੀਸਦੀ ਹੈਪੀਨੈਸ ਆਫਰ' ਸ਼ੁਰੂ ਹੋ ਚੁੱਕਿਆ ਹੈ। 15 ਨਵੰਬਰ ਤੱਕ ਚੱਲਣ ਵਾਲੇ ਇਸ ਆਫਰ 'ਚ Vivo V11, V11 Pro, Vivo X21, NEX ਸਮਾਰਟਫੋਨ 'ਤੇ 100 ਫੀਸਦੀ ਕੈਸ਼ਬੈਕ ਪਾਉਣ ਦਾ ਮੌਕਾ ਦਿੱਤਾ ਜਾ ਰਿਹਾ ਹੈ। ਇਸ ਸਪੈਸ਼ਲ ਆਫਰ 'ਚ ਤਿੰਨ ਤਰ੍ਹਾਂ ਦੇ ਕੈਸ਼ਬੈਕ ਦਿੱਤੇ ਜਾ ਰਹੇ ਹਨ। ਇਸ ਖਬਰ 'ਚ ਅਸੀਂ ਤੁਹਾਨੂੰ ਉਨ੍ਹਾਂ ਆਫਰਸ ਦੇ ਬਾਰੇ 'ਚ ਦੱਸਾਂਗੇ ਜਿਨ੍ਹਾਂ ਦਾ ਤੁਸੀਂ ਫਾਇਦਾ ਲੈ ਸਕਦੇ ਹੋ।
ਕਿਵੇਂ ਮਿਲੇਗਾ 100 ਫੀਸਦੀ ਕੈਸ਼ਬੈਕ
100 ਫੀਸਦੀ ਕੈਸ਼ਬੈਕ ਭਾਵ ਫ੍ਰੀ 'ਚ ਇਹ ਸਮਾਰਟਫੋਨ ਤੁਹਾਡਾ ਹੋ ਸਕਦਾ ਹੈ। ਇਸ ਦੇ ਲਈ ਤੁਹਾਨੂੰ ਵੀਵੋ ਵੱਲੋਂ ਆਯੋਜਿਤ ਕੀਤੇ ਜਾਣ ਵਾਲੀ ਕਾਨਟੈਸਟ 'ਚ ਹਿੱਸਾ ਲੈਣਾ ਹੋਵੇਗਾ ਅਤੇ ਜੇਕਰ ਤੁਸੀਂ ਇਸ ਆਫਰ 'ਚ ਹਿੱਸਾ ਲੈਣ ਵਾਲੇ 110 ਲੱਕੀ ਕਸਟਮਰਸ 'ਚੋਂ ਇਕ ਹੋਏ ਤਾਂ ਫੋਨ ਲਈ ਭੁਗਤਾਨ ਕੀਤੀ ਗਈ ਪੂਰੀ ਰਾਸ਼ੀ ਤੁਹਾਨੂੰ ਵਾਪਸ ਕਰ ਦਿੱਤੀ ਜਾਵੇਗੀ।
ਇਨ੍ਹਾਂ ਕਸਟਮਰਸ ਨੂੰ ਮਿਲੇਗਾ 11 ਫੀਸਦੀ ਕੈਸ਼ਬੈਕ
ਹੁਣ ਵਾਰੀ ਆਉਂਦੀ ਹੈ ਦੂਜੀ ਕੈਟੇਗਰੀ ਦੀ ਜਿਸ 'ਚ ਸਮਾਰਟਫੋਨ ਦੀ ਕੀਮਤ 'ਤੇ 11 ਫੀਸਦੀ ਕੈਸ਼ਬੈਕ ਦਿੱਤਾ ਜਾਵੇਗਾ। ਇਹ ਉਨ੍ਹਾਂ ਨੂੰ ਮਿਲੇਗਾ ਜੋ ਇਸ ਆਫਰ 'ਚ ਹਿੱਸਾ ਲੈਣ ਵਾਲਾ ਹਰੇਕ 11 ਲੱਕੀ ਕਸਟਮਰਸ 'ਚੋਂ ਇਕ ਹੋਣਗੇ। ਜੇਕਰ ਤੁਹਾਡਾ ਨਾਂ ਇਨ੍ਹਾਂ ਦੋਵਾਂ ਹੀ ਲਿਸਟ 'ਚ ਆ ਜਾਂਦਾ ਹੈ ਤਾਂ ਤੁਹਾਨੂੰ ਦੋਵਾਂ 'ਚੋਂ ਜ਼ਿਆਦਾ ਅਮਾਊਂਟ ਵਾਲਾ ਕੈਸ਼ਬੈਕ ਭਾਵ 100 ਫੀਸਦੀ ਕੈਸ਼ਬੈਕ ਮਿਲੇਗਾ।
ਇਨ੍ਹਾਂ ਕਸਟਮਰਸ ਨੂੰ ਮਿਲੇਗਾ 500 ਰੁਪਏ ਦਾ ਕੈਸ਼ਬੈਕ
ਇਨ੍ਹਾਂ ਦੋਵਾਂ ਆਫਰਸ ਤੋਂ ਵਾਂਝੇ ਰਹਿ ਜਾਣ ਵਾਲੇ ਯੂਜ਼ਰਸ ਨੂੰ ਵੀ ਨਿਰਾਸ਼ ਹੋਣ ਦੀ ਜ਼ਰੂਰਤ ਨੀਂ ਹੈ। ਜੀ ਹਾਂ, ਇਸ ਕਾਨਸੈਪਟ 'ਚ ਹਿੱਸਾ ਲੈਣ ਵਾਲੇ ਸਾਰੇ ਪਾਰਟੀਸੀਪੈਂਟਸ ਨੂੰ 500 ਰੁਪਏ ਦਾ ਕੈਸ਼ਬੈਕ ਦਿੱਤਾ ਜਾਵੇਗਾ। ਕੈਸ਼ਬੈਕ ਦੀ ਰਕਮ ਬਜਾਜ ਫਿਨਸਰਵ ਤੋਂ ਲਿੰਕਡ ਮੋਬੀਕਵਿੱਕ ਵਾਲਟ 'ਚ ਦਿੱਤੀ ਜਾਵੇਗੀ। ਜੇਕਰ ਤੁਹਾਡੇ ਕੋਲ ਵਾਲਟ ਨਹੀਂ ਹੈ ਤਾਂ ਤੁਹਾਡੇ ਮੋਬਾਇਲ 'ਤੇ ਇਕ ਲਿੰਕ ਭੇਜਿਆ ਜਾਵੇਗਾ ਜਿਸ 'ਤੇ ਕਲਿੱਕ ਕਰਨ 'ਤੇ ਤੁਸੀਂ ਕੈਸ਼ਬੈਕ ਪਾ ਸਕੋਗੇ। ਇਹ ਆਫਰ ਵੀਵੋ ਫ੍ਰੇਂਚਾਈਜੀ ਦੇ ਸਾਰੇ ਸਟੋਰਸ ਤੋਂ ਇਲਾਵਾ ਬਜਾਜ ਫਿਸਰਵ ਨੈੱਟਵਰਕ ਦੇ ਸਾਰੇ ਆਰਥਰਾਈਜ਼ਡ ਸਟਰੋਸ 'ਤੇ ਉਪਲੱਬਧ ਹੈ।