Vivo V11 Pro ਸਮਾਰਟਫੋਨ ਯੂਜ਼ਰਸ ਲਈ ਖੁਸ਼ਖਬਰੀ, ਜਲਦ ਮਿਲੇਗੀ ਐਂਡ੍ਰਾਇਡ 9 ਪਾਈ ਅਪਡੇਟ

04/22/2019 11:52:41 PM

ਗੈਜੇਟ ਡੈਸਕ—Vivo V11 Pro ਪਹਿਲੇ ਕੀਮਤ 'ਚ ਕਟੌਤੀ ਕਾਰਨ ਸੁਰਖੀਆਂ 'ਚ ਆਇਆ। ਹੁਣ ਜਾਣਕਾਰੀ ਮਿਲੀ ਹੈ ਕਿ ਭਾਰਤ 'ਚ Vivo V11 Pro ਨੂੰ ਐਂਡ੍ਰਾਇਡ ਪਾਈ ਅਪਡੇਟ ਮਿਲ ਰਹੀ ਹੈ। ਅਜਿਹਾ ਪ੍ਰਤੀਤ ਹੁੰਦਾ ਹੈ ਕਿ ਇਹ ਅਪਡੇਟ ਫੇਜ਼ ਦੇ ਆਧਾਰ 'ਤੇ ਰੋਲਆਊਟ ਹੋ ਰਿਹਾ ਹੈ ਕਿਉਂਕਿ ਸਾਡੇ ਰਿਵਿਊ ਯੂਨਿਟ ਨੂੰ ਇਹ ਅਜੇ ਤਕ ਨਹੀਂ ਮਿਲਿਆ। ਦੂਜੇ ਪਾਸੇ, ਵੀਵੋ ਨੇ ਵੀ ਵੀਵੋ ਵੀ11 ਪ੍ਰੋ ਨੂੰ ਇਸ ਅਪਡੇਟ ਦੇਣ ਦੇ ਸਬੰਧ 'ਚ ਕੋਈ ਆਧਿਕਾਰਿਤ ਐਲਾਨ ਨਹੀਂ ਕੀਤਾ ਹੈ। ਅਸੀਂ ਇਸ ਸਬੰਧ 'ਚ ਜਦ ਕੰਪਨੀ ਨਾਲ ਸੰਪਰਕ ਕੀਤਾ ਤਾਂ ਦੱਸਿਆ ਗਿਆ ਕਿ ਅਜੇ ਚੁਨਿੰਦਾ ਯੂਜ਼ਰਸ ਲਈ ਇਸ ਫਰਮਵੇਅਰ ਅਪਡੇਟ ਨੂੰ ਟੈਸਟਿੰਗ ਲਈ ਜਾਰੀ ਕੀਤਾ ਗਿਆ ਹੈ।

ਦੱਸਣਯੋਗ ਹੈ ਕਿ ਇਕ ਯੂਜ਼ਰਸ ਨੇ ਟਵੀਟਰ 'ਤੇ ਅਪਡੇਟ ਦੀ ਸਕਰੀਨਸ਼ਾਟ ਸਾਂਝਾ ਕੀਤਾ ਹੈ। ਪਤਾ ਚੱਲਿਆ ਹੈ ਕਿ ਅਪਡੇਟ 3.11 ਜੀ.ਬੀ. ਦੀ ਹੈ। ਇਸ ਸਾਫਟਵੇਅਰ ਅਪਡੇਟ ਤੋਂ ਬਾਅਦ ਫੋਨ ਐਂਡ੍ਰਾਇਡ 9 ਪਾਈ 'ਤੇ ਚੱਲੇਗਾ। ਯੂਜ਼ਰ ਇੰਟਰਫੇਸ ਨਵੀਂ ਲੁੱਕ 'ਚ ਆਇਆ ਹੈ। ਇਸ ਅਪਡੇਟ ਨਾਲ ਮਿਲਣ ਵਾਲੇ ਸਾਰੇ ਨਵੇਂ ਫੀਚਰ ਦੇ ਬਾਰੇ 'ਚ ਜਾਣਕਾਰੀ ਨਹੀਂ ਮਿਲੀ ਹੈ। ਦੱਸਣਯੋਗ ਹੈ ਕਿ ਫੋਨ ਨੂੰ ਸਿਸਟਮ ਵਾਈਡ ਡਾਰਕ ਮੋਡ ਮਿਲ ਗਿਆ ਹੈ। ਉਮੀਦ ਹੈ ਕਿ ਆਧਿਕਾਰਿਤ ਐਲਾਨ ਤੋਂ ਬਾਅਦ ਐਂਡ੍ਰਾਇਡ ਪਾਈ ਅਪਡੇਟ ਨਾਲ Vivo V11 Pro ਨੂੰ ਮਿਲਣ ਵਾਲੇ ਨਵੇਂ ਫੀਚਰ ਨੂੰ ਲੈ ਕੇ ਸਥਿਤੀ ਸਾਫ ਹੋ ਜਾਵੇਗੀ।

ਡਿਊਲ ਸਿਮ Vivo V11 Pro ਐਂਡ੍ਰਾਇਡ 8.1 ਓਰੀਓ 'ਤੇ ਆਧਾਰਿਤ ਫਨਟੱਚ ਓ.ਐੱਸ. 4.5 'ਤੇ ਚੱਲਦਾ ਹੈ। ਇਸ 'ਚ 6.41ਇੰਚ ਦੀ ਫੁਲ ਐੱਚ.ਡੀ.(ਪਿਕਸਲ) ਸੁਪਰ ਏਮੋਲੇਡ ਡਿਸਪਲੇਅ ਹੈ। ਸਮਾਰਟਫੋਨ 'ਚ ਆਕਟਾ-ਕੋਰ ਕੁਆਲਕਾਮ ਸਨੈਪਡਰੈਗਨ 660 ਪ੍ਰੋਸੈਸਰ ਦਾ ਇਸਤੇਮਾਲ ਹੋਇਆ ਹੈ। ਇਸ ਦੇ ਰੀਅਰ 'ਚ ਡਿਊਲ ਕੈਮਰਾ ਸੈਟਅਪ ਹੈ। ਪ੍ਰਾਈਮਰੀ ਸੈਂਸਰ 12 ਮੈਗਾਪਿਕਸਲ ਦਾ ਹੈ ਅਤੇ ਸਕੈਂਡਰੀ ਸੈਂਸਰ 5 ਮੈਗਾਪਿਕਸਲ ਦਾ। ਉੱਥੇ ਸੈਲਫੀ ਅਤੇ ਵੀਡੀਓ ਕਾਲਿੰਗ ਲਈ ਇਸ 'ਚ 25 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ। ਫੋਨ ਨੂੰ ਪਾਵਰ ਦੇਣ ਲਈ ਇਸ 'ਚ 3,400 ਐੱਮ.ਏ.ਐੱਚ. ਦੀ ਬੈਟਰੀ ਦਿੱਤੀ ਗਈ ਹੈ।


Karan Kumar

Content Editor

Related News