Vivo U20 ਦੇ 8GB ਰੈਮ ਵੇਰੀਐਂਟ ਦੀ ਕੀਮਤ ਆਈ ਸਾਹਮਣੇ, 12 ਦਸੰਬਰ ਨੂੰ ਹੋਵੇਗਾ ਲਾਂਚ
Saturday, Dec 07, 2019 - 09:18 PM (IST)

ਗੈਜੇਟ ਡੈਸਕ—ਚੀਨ ਦੀ ਸਮਾਰਟਫੋਨ ਨਿਮਰਾਤਾ ਕੰਪਨੀ ਵੀਵੋ ਆਪਣੇ ਸਮਾਰਟਫੋਨ ਵੀਵੋ ਯੂ20 ਦਾ ਨਵਾਂ ਵੇਰੀਐਂਟ ਭਾਰਤ 'ਚ ਲਾਂਚ ਨੂੰ ਤਿਆਰ ਹੈ। ਫੋਨ ਦਾ 8ਜੀ.ਬੀ. ਵੇਰੀਐਂਟ 12 ਦਸੰਬਰ ਨੂੰ ਭਾਰਤ 'ਚ ਲਾਂਚ ਹੋਵੇਗਾ। ਹੁਣ ਇਸ ਫੋਨ ਦੀ ਕੀਮਤ ਵੀ ਸਾਹਮਣੇ ਆ ਗਈ ਹੈ। ਆਫਲਾਈਨ ਸਟੋਰਸ 'ਚ ਇਸ ਫੋਨ ਦੀ ਕੀਮਤ 17,900 ਰੁਪਏ ਹੋਵੇਗੀ। ਫੋਨ ਦੇ ਬੇਸ ਮਾਡਲ ਦੀ ਕੀਮਤ 10,990 ਰੁਪਏ ਅਤੇ 6ਜੀ.ਬੀ. ਰੈਮ ਦੀ ਕੀਮਤ 11,990 ਰੁਪਏ ਹੈ।
ਅਜੇ ਸਿਰਫ ਆਨਲਾਈਨ ਮਿਲ ਰਿਹਾ ਇਹ ਫੋਨ
ਇਹ ਫੋਨ ਮੌਜੂਦਾ ਸਮੇਂ 'ਚ ਈ-ਕਾਮਰਸ ਸਾਈਟ ਐਮਾਜ਼ੋਨ ਤੋਂ ਇਲਾਵਾ ਇਸ ਨੂੰ ਵੀਵੋ ਇੰਡੀਆ ਦੀ ਈ-ਸ਼ਾਪ ਤੋਂ ਖਰੀਦਿਆ ਜਾ ਸਕਦਾ ਹੈ।91Mobiles ਵੱਲੋਂ ਸਭ ਤੋਂ ਪਹਿਲਾਂ ਇਸ ਡਿਵਾਈਸ ਦੇ 8ਜੀ.ਬੀ. ਰੈਮ ਵੇਰੀਐਂਟ ਦੇ ਲਾਂਚ ਹੋਣ ਦੀ ਗੱਲ ਕੀਤੀ ਗਈ ਸੀ। ਨਾਲ ਹੀ ਕਿਹਾ ਗਿਆ ਹੈ ਕਿ ਯੂਜ਼ਰਸ ਨੂੰ ਇਸ ਡਿਵਾਈਸ 'ਚ 128ਜੀ.ਬੀ. ਤਕ ਦੀ ਇੰਟਰਨਲ ਸਟੋਰੇਜ਼ ਮਿਲ ਸਕਦੀ ਹੈ। ਫਿਲਹਾਲ ਦੋਵੇਂ ਮੌਜੂਦਾ ਵੇਰੀਐਂਟਸ 'ਚ 64ਜੀ.ਬੀ. ਸਟੋਰੇਜ਼ ਦਿੱਤੀ ਗਈ ਹੈ।
Vivo U20 ਦੇ ਸਪੈਸੀਫਿਕੇਸ਼ਨਸ
ਸਮਾਰਟਫੋਨ 'ਚ 6.53ਇੰਚ ਦੀ ਫੁਲ ਐੱਚ.ਡੀ.+ਡਿਸਪਲੇਅ ਦਿੱਤੀ ਗਈ ਹੈ ਜਿਸ ਦਾ ਸਕਰੀਨ ਰੈਜੋਲਿਉਸ਼ਨ 1080x2340 ਪਿਕਸਲ ਹੈ। 6ਜੀ.ਬੀ. ਤਕ ਦੇ ਰੈਮ ਨਾਲ ਆਉਣ ਵਾਲੇ ਇਸ ਫੋਨ 'ਚ ਕੁਆਲਕਾਮ ਸਨੈਪਡਰੈਗਨ 675 ਐੱਸ.ਓ.ਸੀ. ਪ੍ਰੋਸੈਸਰ ਦਿੱਤਾ ਗਿਆ ਹੈ। ਆਪਰੇਟਿੰਗ ਸਿਸਟਮ ਦੀ ਗੱਲ ਕਰੀਏ ਤਾਂ ਫੋਨ 'ਚ ਐਂਡ੍ਰਾਇਡ 9 ਪਾਈ 'ਤੇ ਬੇਸਡ Funtouch OS ਦਿੱਤਾ ਗਿਆ ਹੈ। ਇਸ ਫੋਨ 'ਚ ਟ੍ਰਿਪਲ ਰੀਅਰ ਕੈਮਰ ਸੈਟਅਪ ਦਿੱਤਾ ਗਿਆ ਹੈ ਜਿਸ 'ਚ Sony IMX499 ਸੈਂਸਰ ਨਾਲ 16 ਮੈਗਾਪਿਕਸਲ ਦਾ ਪ੍ਰਾਈਮਰੀ ਕੈਮਰਾ ਦਿੱਤਾ ਗਿਆ ਹੈ।
ਇਸ ਤੋਂ ਇਲਾਵਾ ਇਥੇ 8 ਮੈਗਾਪਿਕਸਲ ਦਾ ਵਾਇਡ-ਐਂਗਲ ਲੈਂਸ ਅਤੇ ਇਕ 2 ਮੈਗਾਪਿਕਸਲ ਦਾ ਮੈਕ੍ਰੋ ਕੈਮਰਾ ਦਿੱਤਾ ਗਿਆ ਹੈ। ਸੈਲਫੀ ਲਈ ਫੋਨ 'ਚ 16 ਮੈਗਾਪਿਕਸਲ ਦਾ ਕੈਮਰਾ ਮਿਲੇਗਾ। ਫੋਨ ਨੂੰ ਪਾਵਰ ਦੇਣ ਲਈ ਇਸ 'ਚ 5000 ਐੱਮ.ਏ.ਐੱਚ. ਦੀ ਬੈਟਰੀ ਦਿੱਤੀ ਗਈ ਹੈ ਜੋ ਡਿਊਲ ਇੰਜਣ ਫਾਸਟ ਚਾਰਜਿੰਗ ਤਕਨਾਲੋਜੀ ਨਾਲ ਆਉਂਦੀ ਹੈ।